ETV Bharat / state

ਲੁਧਿਆਣਾ ਟ੍ਰਿਪਲ ਮਰਡਰ ਦਾ ਪਰਦਾਫਾਸ਼, ਗੁਆਢੀ ਨੇ ਹੀ ਕੀਤੇ ਬੇਰਹਿਮੀ ਨਾਲ ਕਤਲ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

author img

By

Published : Jul 8, 2023, 2:08 PM IST

ਬੀਤੇ ਦਿਨ ਲੁਧਿਆਣਾ ਵਿੱਚ ਹੋਏ ਇੱਕ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ। ਪੁਲਿਸ ਮੁਤਾਬਿਕ ਇਹ ਕਤਲ ਰੋਬਿਨ ਨਾਂਅ ਦੇ ਗੁਆਂਢੀ ਨੇ ਕੀਤਾ ਹੈ। ਪੁਲਿਸ ਨੇ ਇਸ ਕਤਲ ਦੇ ਕਾਰਣ ਉੱਤੇ ਵਿਸਥਾਰ ਨਾਲ ਚਾਨਣਾ ਪਾਇਆ ਹੈ।

The accused in the triple murder case in Ludhiana turned out to be a neighbor
ਲੁਧਿਆਣਾ ਟ੍ਰਿਪਲ ਮਰਡਰ ਦਾ ਪਰਦਾਫਾਸ਼, ਗੁਆਢੀ ਨੇ ਹੀ ਤਿੰਨ ਜਣਿਆਂ ਨੂੰ ਕੀਤਾ ਬੇਰਹਿਮੀ ਨਾਲ ਕਤਲ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਤਿੰਨ ਜਣਿਆਂ ਨੂੰ ਬੇਰਹਿਮੀ ਨਾਲ ਗੁਆਢੀ ਨੇ ਕੀਤਾ ਕਤਲ

ਲੁਧਿਆਣਾ: ਪੁਲਿਸ ਨੇ ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਾਤਲ ਕੋਈ ਹੋਰ ਨਹੀਂ ਸਗੋਂ ਗੁਆਂਢੀ ਰੋਬਿਨ ਹੀ ਨਿਕਲਿਆ ਹੈ। ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ 12 ਘੰਟਿਆਂ ਦੇ ਵਿੱਚ ਉਹਨਾਂ ਨੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਅਕਸਰ ਹੀ ਰੋਬਿਨ ਜਿਸ ਦੀ ਘਰਵਾਲੀ ਦੇ ਬੱਚਾ ਨਹੀਂ ਹੋ ਰਿਹਾ ਸੀ ਉਸ ਨੂੰ ਬੋਲਦੀ ਰਹਿੰਦੀ ਸੀ। ਜਿਸ ਕਰਕੇ ਮੁਲਜ਼ਮ ਨੇ ਮਨ ਵਿੱਚ ਰੰਜ਼ਿਸ ਰੱਖ ਲਈ ਅਤੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ। ਜਦੋਂ ਸੁਰਿੰਦਰ ਕੌਰ ਉੱਤੇ ਉਸ ਨੇ ਹਥੋੜ੍ਹੇ ਨਾਲ ਹਮਲਾ ਕੀਤਾ ਤਾਂ ਉਸ ਦਾ ਪਤੀ ਚਮਨ ਲਾਲ ਅਤੇ ਉਸ ਦੀ ਮਾਤਾ ਵੀ ਜਾਗ ਗਏ, ਜਿਸ ਕਰਕੇ ਮੁਲਜ਼ਮ ਨੇ ਉਨ੍ਹਾਂ ਉੱਤੇ ਵੀ ਵਾਰ ਕੀਤਾ ਅਤੇ ਤਿੰਨਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵਾਰਦਾਤ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਕਰਦਿਆਂ ਸਲੰਡਰ ਲਿਆ ਕੇ ਕਮਰੇ ਵਿੱਚ ਖੋਲ੍ਹ ਕੇ ਰੱਖ ਦਿੱਤਾ। ਇੰਨ੍ਹਾਂ ਹੀ ਨਹੀਂ ਮੁਲਜ਼ਮ ਨੇ ਕਮਰੇ ਦੇ ਵਿੱਚ ਪਿਆ ਕੁਝ ਸਮਾਨ ਵੀ ਚੁੱਕਿਆ ਤਾਂ ਜੋ ਇਹ ਚੋਰੀ ਲੱਗੇ। ਪੁਲਿਸ ਨੇ ਮੁਹੱਲਾ ਵਾਸੀਆਂ ਦੀ ਮੱਦਦ ਦੇ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ।


ਹਥੌੜੇ ਦੀ ਵਰਤੋਂ: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਲਈ ਮੁਲਜ਼ਮ ਨੇ ਹਥੌੜੇ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਵੱਲੋਂ ਹੀ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਗੁਆਂਢੀ ਅਤੇ ਨੇੜੇ-ਤੇੜੇ ਰਹਿਣ ਵਾਲੇ ਕਿਰਾਏਦਾਰਾਂ ਦੀ ਵੀ ਪੁਲਿਸ ਬਰੀਕੀ ਦੇ ਨਾਲ ਜਾਂਚ ਕਰੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਵਿੱਚੋਂ ਚੁੱਕਿਆ ਹੋਇਆ ਮੋਬਾਇਲ ਫ਼ੋਨ ਵੀ ਸੀਵਰੇਜ ਦੇ ਵਿੱਚ ਰੋੜ ਦਿੱਤਾ ਸੀ। ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ, ਇਸ ਤੋਂ ਇਲਾਵਾ ਵਾਰਦਾਤ ਦੇ ਸਮੇਂ ਜੋ ਉਸ ਨੇ ਕੱਪੜੇ ਪਾਏ ਹੋਏ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ।

ਪਰਿਵਾਰ ਦਾ ਕਤਲ: ਪੁਲਿਸ ਕਮਿਸ਼ਨਰ ਦੇ ਮੁਤਾਬਿਕ ਮੁਲਜ਼ਮ ਪਠਾਨਕੋਟ ਦਾ ਰਹਿਣ ਵਾਲਾ ਹੈ । ਉਹ ਖੁਦ ਆਟੋ ਚਲਾਉਂਦਾ ਹੈ, ਮੁਲਜ਼ਮ ਦੀ ਉਮਰ 42 ਸਾਲ ਦੇ ਕਰੀਬ ਹੈ, ਚਾਰ ਪੰਜ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਸੁਰਿੰਦਰ ਕੌਰ ਵੱਲੋਂ ਉਸ ਦੇ ਬੱਚੇ ਨਾ ਹੋਣ ਨੂੰ ਲੈ ਕੇ ਚੁੱਕੇ ਸਵਾਲ ਜਾਣ ਉੱਤੇ ਹੀ ਉਹ ਰੰਜਿਸ਼ ਰੱਖਦਾ ਸੀ ਅਤੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਲਈ ਉਸ ਨੇ ਪਰਿਵਾਰ ਦਾ ਕਤਲ ਕਰ ਦਿੱਤਾ। ਹਾਲਾਂਕਿ ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਦੇ ਹੱਥ ਜੋ ਸੀਸੀਟੀਵੀ ਫੁਟੇਜ ਲੱਗੀ ਸੀ ਉਸ ਵਿੱਚ ਜਦੋਂ ਮੁਲਜ਼ਮ ਆਪਣਾ ਵਿਹੜਾ ਧੋ ਰਿਹਾ ਸੀ ਤਾਂ ਵਾਰ-ਵਾਰ ਉਹਨਾਂ ਦੇ ਘਰ ਵੱਲ ਨੂੰ ਝਾਕ ਰਿਹਾ ਸੀ ਅਤੇ ਉਸ ਨੂੰ ਜਦੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਵੇਖ ਰਿਹਾ ਸੀ ਕਿ ਘਰ ਵਿੱਚ ਅੱਗ ਕਦੋਂ ਲੱਗੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.