ETV Bharat / state

Bathinda News: ਬਠਿੰਡਾ ਵਿੱਚ ਸੜਕ ਦੇ ਵਿਚਕਾਰ ਮਿਲਿਆ ਲਵਾਰਿਸ ਭਰੂਣ, ਪੁਲਿਸ ਕਰ ਰਹੀ ਪੜਤਾਲ

author img

By ETV Bharat Punjabi Team

Published : Nov 25, 2023, 6:08 PM IST

Unclaimed fetus found in the middle of the road in Bathinda
ਬਠਿੰਡਾ ਵਿੱਚ ਸੜਕ ਦੇ ਵਿਚਕਾਰ ਮਿਲਿਆ ਲਵਾਰਿਸ ਭਰੂਣ, ਪੁਲਿਸ ਕਰ ਰਹੀ ਪੜਤਾਲ

ਬਠਿੰਡਾ 'ਚ ਇੱਕ ਲਾਵਾਰਿਸ ਭਰੂਣ ਮਿਲਣ ਨਾਲ ਸਨਸਨੀ ਫੈਲ ਗਈ। ਸਥਾਨਕ ਸਫਾਈ ਕਰਮੀ ਨੇ ਇੱਕ ਲਿਫਾਫੇ ਵਿੱਚ ਪਏ ਇਸ ਭਰੂਣ ਨੂੰ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਿਸ ਵੱਲੋਂ ਪੂਰੀ ਪੜਤਾਲ ਕੀਤੀ ਜਾ ਰਹੀ ਹੈ। (Bathinda news of fetus found).

ਬਠਿੰਡਾ ਵਿੱਚ ਸੜਕ ਦੇ ਵਿਚਕਾਰ ਮਿਲਿਆ ਲਵਾਰਿਸ ਭਰੂਣ, ਪੁਲਿਸ ਕਰ ਰਹੀ ਪੜਤਾਲ

ਬਠਿੰਡਾ: ਬਠਿੰਡਾ ਦੇ ਮਿਨੀ ਸੈਕਟਰੀਏਟ ਰੋਡ ਤੋਂ ਇੱਕ ਲਾਵਾਰਿਸ ਹਾਲਤ ਵਿੱਚ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਭਰੂਣ ਦੀ ਸੂਚਨਾ ਫੌਰੀ ਤੌਰ ਉੱਤੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ। ਜਿੰਨਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੱਸਿਆ ਕਿ ਜਦੋਂ ਇੱਕ ਲਿਫਾਫੇ ਵਿੱਚ ਬੰਨ ਕੇ ਸੁੱਟੇ ਗਏ ਭਰੁਨ ਨੂੰ ਸਥਾਨਕ ਸਫਾਈ ਕਰਮਚਾਰੀਆਂ ਵੱਲੋਂ ਦੇਖਿਆ ਗਿਆ ਤਾਂ ਇਸ ਨੂੰ ਤੁਰੰਤ ਇੱਕ ਸਾਈਡ 'ਤੇ ਕਰਕੇ ਮਹੱਲਾਂ ਵਾਸੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਭਰੂਣ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।

ਭਰੁਣ ਕਿਸ ਤਰ੍ਹਾਂ ਇੱਥੇ ਪਹੁੰਚਿਆ: ਮੌਕੇ 'ਤੇ ਪਹੁੰਚੇ ਏਐਸਆਈ ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਭਰੁਣ ਕਿਸ ਤਰ੍ਹਾਂ ਇੱਥੇ ਪਹੁੰਚਿਆ ਅਤੇ ਕੌਣ ਲੋਕ ਇਸ ਵਿੱਚ ਸ਼ਾਮਿਲ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਮੌਕੇ 'ਤੇ ਪਹੁੰਚੇ ਸਮਾਜ ਸੇਵੀ ਪੰਕਜ ਭਾਰਦਵਾਜ ਨੇ ਕਿਹਾ ਕਿ ਇਸ ਭਰੁਣ ਦੇ ਮਿਲਣ ਨਾਲ ਇਲਾਕੇ ਵਿੱਚ ਦਾ ਮਾਹੌਲ ਹੈ ਤੇ ਉਨਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਇਸ ਭਰੁਣ ਦਾ ਸਭ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਨੂੰ ਪਤਾ ਲੱਗਿਆ ਸੀ, ਜਿਨਾਂ ਵੱਲੋਂ ਮਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਸੀ, ਹੁਣ ਮੌਕੇ 'ਤੇ ਜੋ ਵੀ ਤੱਥ ਪੁਲਿਸ ਦੇ ਹੱਥ ਲੱਗਦੇ ਹਨ ਉਹਨਾਂ ਦੇ ਅਧਾਰ 'ਤੇ ਇਸ ਘਟਨਾ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਪਹਿਲਾਂ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ: ਜ਼ਿਕਰਯੋਗ ਹੈ ਕਿ ਅਜਿਹੇ ਪਹਿਲਾਂ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੰਨਾਂ ਵਿੱਚ ਵਧੇਰੇ ਤੌਰ 'ਤੇ ਨਜਾਇਜ਼ ਤਰੀਕੇ ਨਾਲ ਡਾਕਟਰਾਂ ਵੱਲੋ ਅਬੋਰਸ਼ਨ ਕੀਤੇ ਜਾਂਦੇ ਹਨ ਅਤੇ ਅਜਿਹੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਫਿਲਹਾਲ ਇਸ ਘਿਨੌਣੇ ਕਾਂਡ ਪਿੱਛੇ ਕੌਣ ਹੈ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.