ETV Bharat / state

ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਸੇਵਾਵਾਂ ਕੀਤੀਆਂ ਠੱਪ, ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਰੋਡ ਕੀਤਾ ਜਾਮ

author img

By

Published : Apr 6, 2023, 2:23 PM IST

Updated : Apr 7, 2023, 7:17 AM IST

AIIMS Hospital Bathinda
AIIMS Hospital Bathinda

ਬਠਿੰਡਾ ਦੇ ਏਮਜ਼ ਹਸਪਤਾਲ ਦੇ ਡਾਕਟਰਾਂ ਤੇ ਪੁਲਿਸ ਵਿਚਾਲੇ ਬੀਤੀ ਰਾਤ ਝੜਪ ਹੋ ਗਈ ਤੇ ਪੁਲਿਸ ਨੇ ਇੱਕ ਡਾਕਟਰ ਉੱਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਦੇ ਰੋਸ ਵਜੋਂ ਅੱਜ ਸਵੇਰ ਤੋਂ ਏਮਜ਼ ਹਸਪਤਾਲ ਦੇ ਡਾਕਟਰ ਹੜਤਾਲ ਉੱਤੇ ਚਲੇ ਗਏ। ਇਸ ਦਾ ਅਸਰ ਮਰੀਜ਼ਾਂ ਤੇ ਪਰਿਵਾਰਿਕ ਮੈਂਬਰਾਂ ਉੱਤੇ ਵੇਖਣ ਨੂੰ ਮਿਲਿਆ।

ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਸੇਵਾਵਾਂ ਕੀਤੀਆਂ ਠੱਪ, ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਰੋਡ ਕੀਤਾ ਜਾਮ

ਬਠਿੰਡਾ: ਬੀਤੀ ਦੇਰ ਰਾਤ ਬਠਿੰਡਾ ਪੁਲਿਸ ਵੱਲੋਂ ਏਮਜ ਹਸਪਤਾਲ ਦੇ ਡਾਕਟਰ ਖਿਲਾਫ਼ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਰੋਸ ਵਜੋਂ ਡਾਕਟਰਾਂ ਵੱਲੋਂ ਅੱਜ ਸਵੇਰ ਤੋਂ ਏਮਜ ਹੀ ਹਸਪਤਾਲ ਦਾ ਮੁੱਖ ਗੇਟ ਬੰਦ ਕਰਕੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਤੇ ਪੁਲਿਸ ਵਿਚਾਲੇ ਬੀਤੀ ਰਾਤ ਝੜਪ ਹੋਈ ਹੈ। ਇਸ ਦੇ ਚੱਲਦੇ ਡਾਕਟਰ ਉੱਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਡਾਕਟਰ ਉੱਤੇ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਜੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਵੀ ਇਸ ਪ੍ਰਕਾਸ਼ਨ ਦਾ ਸਮਰਥਨ ਕਰਦੇ ਹੋਏ ਆਪਣੀਆਂ ਸੇਵਾਵਾਂ ਠੱਪ ਕਰ ਦਿੱਤੀਆਂ।

ਮਰੀਜ਼ ਨੂੰ ਦਵਾਈ ਵੀ ਨਹੀਂ ਪਹੁੰਚਾਈ ਜਾ ਰਹੀ: ਇਲਾਜ ਲਈ ਆਏ ਮਰੀਜ਼ਾਂ ਨੂੰ ਵੱਡੀਆਂ ਦਿੱਕਤਾ ਦਾ ਸਾਹਮਣਾ ਕਰਨਾ ਪਿਆ। ਏਮਜ ਹਸਪਤਾਲ ਦਾ ਮੁੱਖ ਗੇਟ ਬੰਦ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਮੁੱਖ ਗੇਟ ਬੰਦ ਹੋਣ ਕਾਰਨ, ਮਰੀਜ਼ ਨੂੰ ਨਾ ਤਾਂ ਖਾਣ-ਪੀਣ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ, ਨਾ ਹੀ ਹਾਲ ਪੁੱਛਣ ਜਾ ਹੋ ਰਿਹਾ ਹੈ। ਨਾ ਹੀ ਦਵਾਈਆਂ ਅੰਦਰ ਲੈ ਕੇ ਜਾ ਸਕਦੇ ਹਨ ਜਿਸ ਕਾਰਨ ਮਰੀਜ਼ਾਂ ਨੂੰ ਇਕੱਲੇ ਹੀ ਹਸਪਤਾਲ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਏਮਜ਼ ਹਸਪਤਾਲ ਦੇ ਡਾਕਟਰਾਂ ਨੇ ਸੇਵਾਵਾਂ ਕੀਤੀਆਂ ਠੱਪ, ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਰੋਡ ਕੀਤਾ ਜਾਮ

ਇਹ ਵੀ ਪੜ੍ਹੋ: Sushil Rinku AAP candidate: ਜਲੰਧਰ ਜ਼ਿਮਨੀ ਚੋਣਾਂ ਲਈ ਸੁਸ਼ੀਲ ਰਿੰਕੂ ਹੋਣਗੇ "ਆਪ" ਦੇ ਉਮੀਦਵਾਰ

ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਲਾਇਆ ਧਰਨਾ: ਸੁਣਵਾਈ ਨਾ ਹੁੰਦੀ ਦੇਖ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਕ ਟਰੱਕ ਚਾਲਕ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਟਰੱਕ ਵਿਚ ਫਰੂਟ ਭਰਿਆ ਹੋਇਆ ਹੈ, ਜੇਕਰ ਪ੍ਰਸ਼ਾਸਨ ਵੱਲੋਂ ਇਹ ਜਾਮ ਨਾ ਖੁੱਲ੍ਹਵਾਇਆ ਗਿਆ, ਤਾਂ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਵੇਗਾ।

ਇਲਾਜ ਕਰਵਾਉਣ ਆ ਰਹੇ ਮਰੀਜ਼ਾਂ ਨੂੰ ਆਈਆਂ ਮੁਸ਼ਕਲਾਂ : ਉਧਰ ਇਲਾਜ ਲਈ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਉਹ ਦੂਰੋਂ-ਦੂਰੋਂ ਹਸਪਤਾਲ ਵਿੱਚ ਇਲਾਜ ਲਈ ਆਏ ਹਨ, ਪਰ ਡਾਕਟਰਾਂ ਵੱਲੋਂ ਅਚਾਨਕ ਹੜਤਾਲ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਡਾਕਟਰਾਂ ਦੀ ਗੱਲ ਸੁਣੀ ਜਾਵੇ, ਤਾਂ ਜੋ ਹੜਤਾਲ ਛੱਡ ਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰ ਸਕਣ। ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਏਮਜ਼ ਹਸਪਤਾਲ ਦੀ ਮੈਨੇਜਮੈਂਟ ਨਾਲ ਲਗਾਤਾਰ ਗੱਲਬਾਤ ਜਾਰੀ ਹੈ।

ਇਹ ਵੀ ਪੜ੍ਹੋ: Delhi Fateh Diwas : DSGMC ਵੱਲੋਂ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ, ਦਿੱਲੀ ਜਾ ਕੇ ਹੋਵੇਗਾ ਸੰਪਨ

Last Updated :Apr 7, 2023, 7:17 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.