ETV Bharat / state

2017 ਵਿੱਚ ਪਾਸ ਹੋਇਆ ਬਠਿੰਡਾ ਦਾ ਪ੍ਰੋਜੈਕਟ ਅਜੇ ਵੀ ਅਧੂਰਾ

author img

By

Published : Sep 21, 2019, 3:30 PM IST

2017 ਵਿੱਚ ਸਰਕਾਰ ਵੱਲੋਂ ਪੂਰੇ ਸ਼ਹਿਰ ਵਿੱਚ ਐੱਲਈਡੀ ਬੱਲਬ ਨੂੰ ਲਗਾਉਣ ਲਈ 16 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ। ਪਰ ਦੋ ਸਾਲ ਬਾਅਦ ਵੀ ਇਹ ਪ੍ਰੋਜੈਕਟ ਪੂਰਾ ਨਹੀਂ ਹੋ ਪਾਇਆ।

ਫ਼ੋਟੋ

ਬਠਿੰਡਾ: ਸ਼ਹਿਰ ਨੂੰ ਜਗਮਗ ਕਰਨ ਲਈ ਸਰਕਾਰ ਵੱਲੋਂ 16 ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਸੀ, ਪਰ ਇਸ ਪ੍ਰੋਜੈਕਟ ਦੀ ਤਸਵੀਰ ਅਜੇ ਵੀ ਮੱਧਮ ਨਜ਼ਰ ਆ ਰਹੀ ਹੈ। ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਦਾ ਬੇਸ ਟਰਾਇਲ ਪਾਸ ਕਰ ਲਿਆ ਹੈ ਪਰ ਪ੍ਰੋਜੈਕਟ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਮੇਅਰ ਨੇ ਪ੍ਰੋ਼ਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਜਿਨ੍ਹੇ ਪੈਸੇ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ ਉਹ ਪੂਰੇ ਨਹੀਂ ਪੈ ਰਹੇ ਹਨ। ਇਸ ਪ੍ਰੋਜੈਕਟ ਨੂੰ ਪੁਰਾ ਕਰਨ ਵਿੱਚ ਅਜੇ ਹੋਰ ਪੈਸਿਆਂ ਦੀ ਲੋੜ ਹੈ।

2017 ਵਿੱਚ ਪਾਸ ਹੋਇਆ ਬਠਿੰਡਾ ਦਾ ਪ੍ਰੋਜੈਕਟ ਅਜੇ ਵੀ ਅਧੂਰਾ

ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਕਰੀਬ 17 ਕਰੋੜ ਰੁਪਏ ਸ਼ਹਿਰ ਦੇ ਵਿੱਚ ਐਲਈਡੀ ਸਟ੍ਰੀਟ ਲਾਈਟਾਂ ਲਗਾਉਣ ਤੇ ਉਨ੍ਹਾਂ ਦੀ ਮੁਰੰਮਤ ਤੇ ਖ਼ਰਚ ਕੀਤੇ ਜਾਣੇ ਹਨ। ਦੱਸਣਯੋਗ ਹੈ ਕਿ 2 ਸਾਲ ਪਹਿਲਾਂ ਨਿਗਮ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ ਪਰ ਫੰਡ ਦੀ ਕੰਮੀ ਕਾਰਨ ਅਚਾਨਕ ਪ੍ਰਾਜੈਕਟ ਨੂੰ ਬੰਦ ਕਰਨਾ ਪੈ ਗਿਆ ਸੀ। ਮੇਅਰ ਨੇ ਕਿਹਾ ਕਿ 2017 ਦੀ ਹਾਊਸ ਮੀਟਿੰਗ ਵਿੱਚ ਇਹ ਮਤਾ ਪਾਸ ਹੋਇਆ ਸੀ ਕਿ ਸ਼ਹਿਰ ਵਿੱਚ ਹਰ ਥਾਂ ਐਲਈਡੀ ਲਾਈਟਾਂ ਲਾਈਆਂ ਜਾਣ ਗਿਆ।

ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਇਸ ਪ੍ਰੋਜੈਕਟ ਲਈ ਟੈਂਡਰ ਵੀ ਕੱਢੇ ਸਨ ਪਰ ਟੈਂਡਰ ਲੈਣ ਲਈ ਕੋਈ ਇੱਛੁਕ ਪਾਰਟੀ ਸਾਹਮਣੇ ਨਹੀਂ ਆਈ। ਹੁਣ ਨਿਗਮ ਵੱਲੋਂ ਫਿਰ ਤੋਂ ਟੈਂਡਰ ਜਾਰੀ ਕੀਤੇ ਗਏ ਹਨ ਤੇ ਉਮੀਦ ਹੈ ਕਿ ਟੈਂਡਰ ਜਲਦੀ ਹੀ ਕਿਸੇ ਨਾ ਕਿਸੇ ਕੰਪਨੀ ਨੂੰ ਅਲਾਟ ਕਰ ਦਿੱਤਾ ਜਾਵੇਗਾ।

ਮੇਅਰ ਦਾ ਕਹਿਣਾ ਹੈ ਕਿ ਜੇ ਬਿਜਲੀ ਦੀ ਬਚਤ ਦੀ ਗੱਲ ਕਰੀਏ ਤਾਂ ਇਸ ਪ੍ਰੋਜੈਕਟ ਨਾਲ ਗਲਭਗ 2.5 ਤੋਂ 3 ਕਰੋੜ ਰੁਪਏ ਦੇ ਬਿੱਲ ਦੀ ਬਚਤ ਹੋਵੇਗੀ।

Intro:ਸੋਲਾਂ ਕਰੋੜ ਰੁਪਏ ਦੇ ਨਾਲ ਸ਼ਹਿਰ ਐੱਲਈਡੀ ਬੱਲਬ ਨਾਲ ਜਗਮਗਾਏਗਾBody:
ਟੈਂਡਰ ਲਗਾ ਦਿੱਤੇ ਹਨ ਜਲਦ ਸ਼ੁਰੂ ਹੋਵੇਗਾ ਉਕਤ ਪ੍ਰਾਜੈਕਟ
ਦੇਸ਼ ਦੇ ਕਈ ਮੈਟਰੋ ਸ਼ਹਿਰਾਂ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ ਹਨ ਉਨ੍ਹਾਂ ਸ਼ਹਿਰਾਂ ਦੀ ਤਰਜ਼ ਉੱਤੇ ਬਠਿੰਡਾ ਦੇ ਵਿੱਚ ਵੀ ਨਗਰ ਨਿਗਮ ਐੱਲਈਡੀ ਲਾਈਟਾਂ ਲਗਾਉਣ ਜਾ ਰਿਹਾ ਹੈ
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬਕਾਇਦਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾ ਕੇ ਇੱਕ ਟਰਾਇਲ ਕੀਤਾ ਗਿਆ ਸੀ ਜੋ ਕਿ ਟਰਾਇਲ ਬੇਸ ਸਫਲ ਰਿਹਾ ਪਰ ਫੰਡ ਦੀ ਕਮੀ ਦੇ ਚੱਲਦੇ ਹੋਏ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ
ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਕਰੀਬ ਸਤਾਰਾਂ ਕਰੋੜ ਰੁਪਏ ਸ਼ਹਿਰ ਦੇ ਵਿੱਚ ਐਲਈਡੀ ਲਾਈਟਾਂ ਲਗਾਉਣ ਅਤੇ ਉਨ੍ਹਾਂ ਦੀ ਮੁਰੰਮਤ ਤੇ ਖ਼ਰਚ ਕੀਤੇ ਜਾਣੇ ਹਨ ਮੇਅਰ ਨੇ ਦੱਸਿਆ ਕਿ ਐਲ ਈ ਡੀ ਲੱਗਣ ਨਾਲ ਜਿੱਥੇ ਸ਼ਹਿਰ ਦੀ ਦਿੱਖ ਬਦਲੇਗੀ ਉੱਥੇ ਬਿਜਲੀ ਦੀ ਵੀ ਕਾਫੀ ਹੱਦ ਤੱਕ ਬੱਚਤ ਹੋਵੇਗੀ ਦੱਸ ਦਈਏ ਕਿ ਦੋ ਸਾਲ ਪਹਿਲਾਂ ਨਿਗਮ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਅਚਾਨਕ ਇਸ ਪ੍ਰਾਜੈਕਟ ਨੂੰ ਬੰਦ ਕਰਨਾ ਪੈ ਗਿਆ
ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਦੋ ਹਜ਼ਾਰ ਸਤਾਰਾਂ ਵਿੱਚ ਹਾਊਸ ਦੀ ਮੀਟਿੰਗ ਵਿਚ ਇਹ ਮਤਾ ਪਾਸ ਹੋ ਗਿਆ ਸੀ ਕਿ ਸ਼ਹਿਰ ਵਿੱਚ ਐਲਈਡੀ ਲਾਈਟਾਂ ਹਰ ਥਾਂ ਲਾਈਆਂ ਜਾਣ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਉਨ੍ਹਾਂ ਨੇ ਬਕਾਇਦਾ ਟੈਂਡਰ ਵੀ ਕੱਢੇ ਸਨ ਪਰ ਟੈਂਡਰ ਲੈਣ ਲਈ ਕੋਈ ਇੱਛੁਕ ਪਾਰਟੀ ਸਾਹਮਣੇ ਨਹੀਂ ਆਈ
ਹੁਣ ਉਨ੍ਹਾਂ ਨੇ ਫਿਰ ਤੋਂ ਟੈਂਡਰ ਜਾਰੀ ਕਰ ਦਿੱਤੇ ਹਨ ਅਤੇ ਉਮੀਦ ਹੈ ਕਿ ਟੈਂਡਰ ਜਲਦੀ ਹੀ ਅਲਾਟ ਕਿਸੇ ਨਾ ਕਿਸੇ ਕੰਪਨੀ ਨੂੰ ਹੋ ਜਾਵੇਗਾ
ਬਲਵੰਤ ਰਾਏ ਨਾਥ ਨੇ ਦੱਸਿਆ ਕਿ ਸਰਕਾਰ ਕੈਪਟਨ ਦੀ ਹੈ ਜਿਸ ਕਰਕੇ ਨਗਰ ਨਿਗਮ ਦੇ ਕੰਮ ਸਿਰੇ ਨਹੀਂ ਚੜ੍ਹ ਰਹੇ ਹਨ
ਸਰਕਾਰ ਉਨ੍ਹਾਂ ਦੇ ਨਾਲ ਮਤਰੇਈ ਮਾਂ ਵਰਗਾ ਵਿਵਹਾਰ ਕਰ ਰਹੀ ਹੈ
ਮੇਅਰ ਨੇ ਦੱਸਿਆ ਕਿ ਐਲਈਡੀ ਲੱਗਣ ਤੋਂ ਬਾਅਦ ਬਿਜਲੀ ਦੀ ਬੱਚਤ ਢਾਈ ਤੋਂ ਤਿੰਨ ਕਰੋੜ ਦੇ ਵਿੱਚ ਹੋ ਜਾਵੇਗੀ ਕਿਉਂਕਿ ਐਨੀ ਹੀ ਰਾਸ਼ੀ ਦਾ ਬਿੱਲ ਹਰ ਮਹੀਨੇ ਬਿਜਲੀ ਦਾ ਸਟਰੀਟ ਲਾਈਟਾਂ ਦੇ ਕਾਰਨ ਆਉਂਦਾ ਹੈ ਮੇਅਰ ਨੇ ਦੱਸਿਆ ਕਿ ਸਾਰੇ ਹੀ ਐੱਮਸੀਆਈ ਨੇ ਆਪਣੀ ਹਾਮੀ ਵੀ ਇਸ ਕੰਮ ਵਾਸਤੇ ਭਰ ਦਿੱਤੀ ਹੈConclusion:ਬਠਿੰਡਾ ਨਗਰ ਨਿਗਮ ਦਾ ਕਹਿਣਾ ਕਿ ਅਕਾਲੀ ਦਲ ਮਤਰਈ ਮਾਂ ਵਰਗਾ ਕਰ ਰਹੀ ਸਲੂਕ
ETV Bharat Logo

Copyright © 2024 Ushodaya Enterprises Pvt. Ltd., All Rights Reserved.