ETV Bharat / state

ਲੋਕ ਸਭਾ ਚੋਣ ਪ੍ਰਚਾਰ ਵਿਚਾਲੇ ਲੋਕ ਸੰਗਰਾਮ ਰੈਲੀ ਦਾ ਹੋਇਆ ਆਗਾਜ਼, ਜਾਣੋ ਕਿੱਥੇ ਇੱਕਠੀਆਂ ਹੋਈਆਂ ਜਥੇਬੰਦੀਆਂ - Sangram Rally in barnala

author img

By ETV Bharat Punjabi Team

Published : May 27, 2024, 11:52 AM IST

Lok Sangram Rally: ਪੰਜਾਬ ਦੀਆਂ ਦੋ ਦਰਜਨ ਦੇ ਲਗਭਗ ਸੰਘਰਸ਼ਸ਼ੀਲ ਜਥੇਬੰਦੀਆਂ ਪਾਰਲੀਮੈਂਟ ਚੋਣਾਂ ਦਰਮਿਆਨ ਆਪਣੇ ਅਸਲ ਮਸਲੇ ਉਭਾਰਨ ਤੇ ਇਨ੍ਹਾਂ ਹੱਲ ਲਈ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਖਾਤਰ ਬਰਨਾਲਾ ਦਾਣਾ ਮੰਡੀ 'ਚ ਹੋ ਰਹੀ ਲੋਕ ਸੰਗਰਾਮ ਰੈਲੀ 'ਚ ਪਹੁੰਚਣ ਲਈ ਭਲਾਈਆਣਾ ਤੇ ਬਲਾਕਾਂ ਤੋਂ ਵੱਖ-ਵੱਖ ਸਾਧਨਾਂ ਰਾਹੀਂ ਕਾਫਲੇ ਰਵਾਨਾ ਹੋਏ।

In the noise of the Lok Sabha elections, the caravan left for the Lok Sangram rally in Barnala
ਲੋਕ ਸਭਾ ਚੋਣਾਂ ਦੇ ਰੌਲ਼ੇ 'ਚ ਬਰਨਾਲਾ ਵਿੱਚ ਲੋਕ ਸੰਗਰਾਮ ਰੈਲੀ ਲਈ ਕਾਫ਼ਲਾ ਰਵਾਨਾ (Barnala)

ਲੋਕ ਸੰਗਰਾਮ ਰੈਲੀ ਦਾ ਹੋਇਆ ਆਗਾਜ਼ (Barnala)


ਬਰਨਾਲਾ: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਲੋਕ ਸੰਗਰਾਮ ਰੈਲੀ ਕੀਤੀ ਗਈ। ਬੀਕੇਯੂ ਉਗਰਾਹਾਂ ਸਮੇਤ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਹੋਰ ਸੰਘਰਸ਼ਸ਼ੀਲ ਜੱਥੇਬੰਦੀਆਂ ਵਲੋਂ ਵੱਡੀ ਰੈਲੀ ਕੀਤੀ ਗਈ। ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ। ਰੈਲੀ ਰਾਹੀਂ ਆਗੂਆਂ ਨੇ ਰਾਜਸੀ ਲੋਕਾਂ ਤੋਂ ਧਿਆਨ ਹਟਾ ਕੇ ਆਪਣੇ ਮਸਲਿਆ ਦੇ ਹੱਲ ਲਈ ਸੰਘਰਸ਼ ਜਾਰੀ ਰੱਖਣ ਦਾ ਸੁਨੇਹਾ ਦਿੱਤਾ ਗਿਆ। ਰਾਜਸੀ ਪਾਰਟੀਆਂ ਅਤੇ ਲੀਡਰਾਂ ਉੱਪਰ ਆਮ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਫ਼ੁੱਟਪਾਊ ਮਾਹੌਲ ਸਿਰਜਣ ਦੇ ਇਲਜ਼ਾਮ ਲਗਾਏ ਗਏ।



ਲੋਕ ਸੰਗਰਾਮ ਰੈਲੀ ਕੀਤੀ : ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਦੀ ਬਰਨਾਲਾ ਦਾਣਾ ਮੰਡੀ ਵਿੱਚ ਲੋਕ ਸੰਗਰਾਮ ਰੈਲੀ ਕੀਤੀ ਗਈ ਹੈ। ਜਿਸ ਵਿੱਚ ਸੂਬੇ ਭਰ ਤੋਂ ਲੋਕ ਸ਼ਾਮਲ ਹੋਏ ਹਨ। ਉਹਨਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ ਲੋਕ ਸਭਾ ਚੋਣਾ ਦਾ ਮਾਹੌਲ ਬਣਿਆ ਹੋਇਆ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪਣੀ ਵੋਟਾਂ ਦੀ ਰਾਜਨੀਤੀ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਜਿੱਥੇ ਲੋਕਾਂ ਦੇ ਅਸਲ ਮੁੱਦਿਆਂ ਦੀ ਥਾਂ ਭੜਕਾਊ ਅਤੇ ਫ਼ੁੱਟਪਾਉ ਰੌਲਾ ਪਾ ਰਹੀਆਂ ਹਨ, ਉਥੇ ਸੰਘਰਸ਼ਸ਼ੀਲ ਜੱਥੇਬੰਦੀਆਂ ਅੱਜ ਦੀ ਰੈਲੀ ਵਿੱਚ ਲੋਕਾਂ ਦੇ ਆਮ ਮੁੱਦਿਆ ਦੀ ਗੱਲ ਕਰ ਰਹੀਆਂ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਪਿਛਲੇ 70 ਸਾਲਾਂ ਤੋਂ ਬਦਲ ਬਦਲ ਕੇ ਦੇਸ਼ ਵਿੱਚ ਰਾਜ ਕਰ ਰਹੀਆਂ ਹਨ। ਲੋਕ ਇਹਨਾ ਪਾਰਟੀਆ ਨੂੰ ਲਗਾਤਾਰ ਵੋਟਾਂ ਪਾ ਰਹੀਆਂ ਹਨ।

ਪਾਰਟੀਆਂ ਪੂੰਜੀਵਾਦੀ ਲੋਕਾਂ ਦੇ ਹੱਥਾਂ ਵਿੱਚ ਖੇਡਦੀਆਂ : ਪਾਰਟੀਆ ਤੇ ਲੀਡਰ ਉਹੀ ਵਾਅਦੇ ਅਤੇ ਲਾਰੇ ਲਾ ਕੇ ਵੋਟਾਂ ਲੈ ਜਾਂਦੀਆਂ ਹਨ। ਉਹੀ 500-700 ਲੋਕ ਬਦਲ ਬਦਲ ਕੇ ਸਰਕਾਰਾਂ ਬਣਾ ਰਹੀਆਂ ਹਨ। ਪਰ ਇਹ ਸਿਆਸੀ ਪਾਰਟੀਆਂ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਦੂਰ ਹਨ। ਸਾਰੀਆਂ ਪਾਰਟੀਆਂ ਪੂੰਜੀਵਾਦੀ ਲੋਕਾਂ ਦੇ ਹੱਥਾਂ ਵਿੱਚ ਖੇਡਦੀਆਂ ਹਨ ਅਤੇ ਉਹਨਾਂ ਦੇ ਪੱਖ ਦੇ ਫ਼ੈਸਲੇ ਕਰਨੇ ਹੁੰਦੇ ਹਨ। ਸਾਰੀਆਂ ਪਾਰਟੀਆਂ ਨੇ ਜਿੰਨੇ ਵੀ ਕਾਨੂੰਨ ਬਣਾਉਣੇ ਹੁੰਦੇ ਹਨ, ਉਹ ਲੋਕ ਵਿਰੋਧੀ ਅਤੇ ਕਾਰਪੋਰੇਟ ਦੇ ਪੱਖ ਵਿੱਚ ਹੁੰਦੇ ਹਨ। ਅਸੀਂ ਅੱਜ ਤੱਕ ਜੋ ਵੀ ਹਾਸਲ ਕੀਤਾ ਹੈ, ਉਹ ਸੰਘਰਸ਼ ਕਰਕੇ ਹੀ ਲਿਆ ਹੈ। ਜਿਸ ਕਰਕੇ ਅੱਜ ਦੀ ਰੈਲੀ ਇਹੀ ਸੁਨੇਹਾ ਦਿੰਦੀ ਹੈ ਕਿ ਆਪਣੇ ਮਸਲਿਆਂ ਦੇ ਹੱਲ ਲਈ ਸੰਘਰਸ਼ ਹੀ ਇੱਕੋ ਇੱਕ ਰਾਹ ਹੈ। ਸਰਕਾਰਾਂ ਬਨਾਉਣ ਲਈ ਆਮ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਹੋਇਆ ਹੈ, ਜਿਸ ਨਾਲ ਅਸੀਂ ਸਰਕਾਰਾਂ ਤਾਂ ਜ਼ਰੂਰ ਬਦਲ ਸਕਦੇ ਹਾਂ, ਪਰ ਆਪਣੇ ਸਿੱਖਿਆ, ਸਿਹਤ, ਰੁਜ਼ਗਾਰ ਵਰਗੇ ਮੁੱਦਿਆਂ ਦੇ ਹੱਲ ਨਹੀਂ ਕਰਵਾ ਸਕਦੇ। ਇਹ ਹੱਲ ਸੰਘਰਸ਼ ਕਰਨ ਨਾਲ ਹੀ ਹੋਣੇ ਹਨ।

ਫਿਰਕੂ ਪਾਰਟੀ ਬਣੀ ਭਾਜਪਾ: ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ ਭਾਜਪਾ ਦਾ ਵਿਰੋਧ ਕੀਤਾ ਜਾਵੇ, ਕਿਉਂਕਿ ਭਾਜਪਾ ਇਸ ਵੇਲੇ ਦੇਸ਼ ਵਿੱਚ ਸਭ ਤੋਂ ਵੱਧ ਲੋਕ ਵਿਰੋਧੀ ਅਤੇ ਫਿਰਕੂ ਪਾਰਟੀ ਬਣੀ ਹੋਈ ਹੈ। ਜਿਸਦਾ ਵਿਰੋਧ ਅਸੀਂ ਵੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਡਾ ਮੰਨਣਾ ਇਹ ਹੈ ਕਿ ਨਰਿੰਦਰ ਮੋਦੀ ਤੋਂ ਬਾਅਦ ਜੋ ਵੀ ਲੀਡਰ ਜਾਂ ਪਾਰਟੀ ਉਸਦੀ ਥਾਂ ਉਪਰ ਆਵੇਗੀ, ਉਸਦੀਆਂ ਨੀਤੀਆਂ ਵੀ ਪਹਿਲਾਂ ਵਾਲੀਆਂ ਹੀ ਹੋਣਗੀਆਂ। ਜਿਸ ਕਰਕੇ ਆਮ ਲੋਕਾਂ ਨੂੰ ਰਾਜਸੀ ਲੋਕਾਂ ਦੇ ਪਿੱਛੇ ਲੱਗ ਕੇ ਆਪਸੀ ਫ਼ੁੱਟ ਪਾਉਣ ਦੀ ਥਾਂ ਇਕਜੁੱਟ ਹੋਕੇ ਸੰਘਰਸ਼ ਕਰਨ ਦਾ ਸੱਦਾ ਦੇ ਰਹੇ ਹਾਂ। ਉਹਨਾਂ ਕਿਹਾ ਕਿ ਰਾਜਸੀ ਲੋਕਾਂ ਤੋਂ ਲੋਕ ਦੁਖੀ ਹਨ ਅਤੇ ਇਹਨਾ ਦੀਆਂ ਰੈਲੀਆਂ ਵਿੱਚ ਕੋਈ ਇਕੱਠ ਨਹੀਂ ਹੋ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਲੋਕਾਂ ਨੁੰ ਦਿਹਾੜੀ ਉਪਰ ਲਿਜਾ ਕੇ ਇਕੱਠ ਕੀਤਾ ਗਿਆ, ਪਰ ਸਾਡਾ ਇਕੱਠ ਨਿਰੋਲ ਕਿਸਾਨਾਂ, ਮਜ਼ਦੂਰਾਂ ਅਤੇ ਸੰਘਰਸ਼ੀ ਲੋਕਾਂ ਦਾ ਇਕੱਠ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.