ETV Bharat / state

Farmers left stray animals in front of the DC office: ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਛੱਡੇ ਅਵਾਰਾ ਪਸ਼ੂ, ਦਿੱਤੀ ਵੱਡੀ ਚਿਤਾਵਨੀ

author img

By

Published : Jan 27, 2023, 4:20 PM IST

Updated : Jan 27, 2023, 4:36 PM IST

In Barnala farmers left stray cattle in front of the DC office
Stray animals left in front of DC office: ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਛੱਡੇ ਅਵਾਰਾ ਪਸ਼ੂ, ਮਸਲੇ ਦੇ ਪੱਕੇ ਹੱਲ ਦੀ ਕੀਤੀ ਮੰਗ

ਬਰਨਾਲਾ ਵਿੱਚ ਕਿਸਾਨਾਂ ਨੇ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਅੱਗੇ ਖੋਲ੍ਹ ਦਿੱਤੀਆਂ ਅਤੇ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਿਸਾਨ ਕਰੀਬ 50 ਪਿੰਡਾਂ ਤੋਂ ਫੜ੍ਹ ਕੇ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਲੈਕੇ ਆਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਗੂਊਸੈੱਸ ਦਾ ਨਾਂਅ ਉੱਤੇ ਤਮਾਮ ਤਰ੍ਹਾਂ ਦੇ ਟੈਕਸ ਸਰਕਾਰ ਵਸੂਲਦੀ ਹੈ ਪਰ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕਰਦੀ।

Stray animals left in front of DC office: ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਛੱਡੇ ਅਵਾਰਾ ਪਸ਼ੂ, ਮਸਲੇ ਦੇ ਪੱਕੇ ਹੱਲ ਦੀ ਕੀਤੀ ਮੰਗ

ਬਰਨਾਲਾ: ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਆਵਾਰਾ ਪਸ਼ੂ ਛੱਡੇ ਗਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿੱਚ ਕਿਸਾਨ ਪੰਜਾਹ ਦੇ ਕਰੀਬ ਪਿੰਡਾਂ ਵਿੱਚੋਂ ਪਸ਼ੂ ਟਰਾਲੀਆਂ ਭਰ ਕੇ ਲਿਆਏ। ਇਸ ਤੋਂ ਮਗਰੋਂ ਕਿਸਾਨਾਂ ਨੇ ਬਰਨਾਲਾ ਦੀ ਦਾਣਾ ਮੰਡੀ ਵਿੱਚੋਂ ਇੱਕ ਰੋਸ ਮਾਰਚ ਕੱਢਿਆ ਅਤੇ ਆਵਾਰਾ ਪਸ਼ੂ ਡੀਸੀ ਦਫ਼ਤਰ ਬਰਨਾਲਾ ਲਿਆ ਕੇ ਛੱਡੇ ਗਏ। ਇਸ ਤੋਂ ਬਾਅਦ ਪਸ਼ੂਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।

ਗਊ ਸੈੱਸ: ਉਹਨਾਂ ਕਿਹਾ ਕਿ ਗਊ ਸੈੱਸ ਦੇ ਨਾਮ 'ਤੇ ਸਰਕਾਰ ਟੈਕਸ ਤਾਂ ਇਕੱਠਾ ਕਰ ਰਹੀ ਹੈ, ਪਰ ਖਰਚ ਕਿਸੇ ਹੋਰ ਪਾਸੇ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਅਮਰੀਕੀ ਕਿਸਮ ਦੇ ਪਸ਼ੂ ਗਾਵਾਂ ਦੀ ਨਸਲ ਵਿੱਚ ਨਹੀਂ ਆਉਂਦੇ। ਜਿਸ ਕਰਕੇ ਇਹਨਾਂ ਪਸ਼ੂਆਂ ਲਈ ਸਲਾਟਰ ਹਾਊਸ ਘੱਲੇ ਜਾਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਪਸ਼ੂਆਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਹ ਪਸ਼ੂ ਚੰਡੀਗੜ੍ਹ ਲਿਜਾ ਕੇ ਛੱਡਣਗੇ।

ਜੀਵਨ ਲਈ ਖਰਤਨਾਕ: ਕਿਸਾਨਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਸੜਕਾਂ ਉੱਤੇ ਲਗਾਤਾਰ ਭਿਆਨਕ ਹਾਦਸਿਆਂ ਦਾ ਕਾਰਣ ਬਣ ਰਹੇ ਹਨ। ਉਨ੍ਹਾਂ ਕਿਹਾ ਅਵਾਰੀ ਪਸ਼ੂਆਂ ਦੀ ਵਜ੍ਹਾ ਕਰਕੇ ਹੋ ਰਹੇ ਹਾਦਸਿਆਂ ਵਿੱਚ ਆਏ ਦਿਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਸਰਕਾਰਾਂ ਹੱਲ ਕਰਨ ਦੀ ਬਜਾਏ ਪਸ਼ੂਆਂ ਦਾ ਸਿਆਸੀ ਕਰਨ ਕਰ ਰਹੀ ਹੈ।

ਖੇਤਾਂ ਦਾ ਉਜਾੜਾ: ਕਿਸਾਨਾਂ ਦਾ ਕਹਿਣਾ ਹੈ ਕਿ ਸੜਕਾਂ ਉੱਤੇ ਤਾਂ ਪਸ਼ੂ ਜਾਨਲੇਵਾ ਹਨ ਪਰ ਇਹ ਫਸਲਾਂ ਦਾ ਵੀ ਹਰ ਰੋਜ਼ ਉਜਾੜਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁੱਤਾਂ ਵਾਂਗੂ ਪਾਲੀ ਫਸਲ ਦਾ ਕਿਸਾਨ ਹਮੇਸ਼ਾ ਖ਼ਿਆਲ ਨਹੀਂ ਰੱਖ ਸਕਦਾ ਅਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਅਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ।

ਇਹ ਵੀ ਪੜ੍ਹੋ: Sidhwa Kanal Canal of Ludhiana: ਸਿਧਵਾਂ ਕਨਾਲ ਨਹਿਰ ਵਿੱਚ ਕੂੜਾ ਸੁੱਟਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਗਰ ਨਿਗਮ ਕਰ ਰਿਹਾ ਵੱਡੀ ਕਾਰਵਾਈ


ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਆਵਾਰਾ ਪਸ਼ੂ ਲੋਕਾਂ ਦੀ ਵੱਡੀ ਸਮੱਸਿਆ ਬਣੇ ਹੋਏ ਹਨ। ਸੜਕਾਂ ਉਪਰ ਵੱਡੇ ਹਾਦਸੇ ਇਹਨਾਂ ਕਰਕੇ ਹੋ ਰਹੇ ਹਨ, ਜਦਕਿ ਖੇਤਾਂ ਵਿਚ ਇਹ ਪਸ਼ੂ ਉਹਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿਸੇ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸਦਾ ਹੱਲ ਨਾ ਕੀਤੇ ਜਾਣ ਕਰਕੇ ਅੱਜ ਉਹ ਆਵਾਰਾ ਪਸ਼ੂ ਲਿਆ ਕੇ ਪ੍ਰਸ਼ਾਸਨ ਨੂੰ ਸੌਂਪਣ ਆਏ ਹਨ।

Last Updated :Jan 27, 2023, 4:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.