ETV Bharat / technology

ਸੈਮਸੰਗ ਯੂਜ਼ਰਸ ਨੂੰ ਝਟਕਾ, ਅੱਜ ਨਹੀਂ ਲਾਂਚ ਹੋ ਰਿਹੈ Samsung Galaxy F55 ਸਮਾਰਟਫੋਨ, ਜਾਣੋ ਨਵੀਂ ਲਾਂਚ ਡੇਟ - Samsung Galaxy F55 Launch Date

author img

By ETV Bharat Tech Team

Published : May 17, 2024, 9:44 AM IST

Samsung Galaxy F55 Launch Date: Samsung ਆਪਣੇ ਗ੍ਰਾਹਕਾਂ ਲਈ ਅੱਜ Samsung Galaxy F55 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਸੀ। ਪਰ ਹੁਣ ਖਬਰ ਸਾਹਮਣੇ ਆਈ ਹੈ ਕਿ ਇਸ ਫੋਨ ਦੀ ਲਾਂਚ ਡੇਟ ਮੁਲਤੱਵੀ ਕਰ ਦਿੱਤੀ ਗਈ ਹੈ।

Samsung Galaxy F55 Launch Date
Samsung Galaxy F55 Launch Date (Twitter)

ਹੈਦਰਾਬਾਦ: Samsung ਗ੍ਰਾਹਕਾਂ ਲਈ ਇੱਕ ਬੂਰੀ ਖਬਰ ਸਾਹਮਣੇ ਆਈ ਹੈ। ਅੱਜ Samsung Galaxy F55 ਸਮਾਰਟਫੋਨ ਲਾਂਚ ਨਹੀਂ ਹੋਵੇਗਾ। ਇਸ ਫੋਨ ਦਾ ਗ੍ਰਾਹਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਹੁਣ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਹੁਣ Samsung Galaxy F55 ਸਮਾਰਟਫੋਨ 27 ਮਈ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਲਾਂਚ ਡੇਟ ਮੁਲਤੱਵੀ ਕਰਨ ਪਿੱਛੇ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਇਸਦੇ ਨਾਲ ਹੀ, ਕੰਪਨੀ ਨੇ ਫੋਨ ਦੀ ਕੀਮਤ ਨੂੰ ਵੀ ਟੀਜ਼ ਕਰ ਦਿੱਤਾ ਹੈ।

Samsung Galaxy F55 ਦੀ ਕੀਮਤ: ਦੱਸ ਦਈਏ ਕਿ ਪਹਿਲਾ ਇਸ ਫੋਨ ਦੀ ਕੀਮਤ ਸਾਹਮਣੇ ਨਹੀਂ ਆਈ ਸੀ, ਪਰ ਹੁਣ ਕੰਪਨੀ ਨੇ Samsung Galaxy F55 ਦੀ ਕੀਮਤ ਨੂੰ ਟੀਜ਼ ਕਰ ਦਿੱਤਾ ਹੈ। ਇਸ ਫੋਨ ਦੀ ਸ਼ੁਰੂਆਤੀ ਕੀਮਤ 2x999 ਰੁਪਏ ਹੋ ਸਕਦੀ ਹੈ, ਜਿਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ Samsung Galaxy F55 ਸਮਾਰਟਫੋਨ ਨੂੰ 20,999 ਤੋਂ 29,999 ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Samsung Galaxy F55 ਦੀ ਖਰੀਦਦਾਰੀ: ਇਸ ਫੋਨ ਨੂੰ ਤੁਸੀਂ ਫਲਿੱਪਕਾਰਟ, Samsung.com ਅਤੇ ਦੇਸ਼ ਭਰ ਦੇ ਚੁਣੇ ਹੋਏ ਰਿਟੇਲ ਸਟੋਰਾਂ ਤੋਂ ਖਰੀਦ ਸਕੋਗੇ। Samsung Galaxy F55 ਸਮਾਰਟਫੋਨ ਨੂੰ Apricot Crush ਅਤੇ Raisin Black ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Samsung Galaxy F55 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਸੂਪਰ AMOLED ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 1 ਚਿਪਸੈੱਟ ਦਿੱਤੀ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਸਪੋਰਟ ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਮਿਲ ਸਕਾ ਹੈ। ਸੈਲਫ਼ੀ ਲਈ ਫੋਨ 'ਚ 50MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 25ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.