ETV Bharat / health

ਬੀਪੀ ਵੱਧਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇੱਥੇ ਜਾਣੋ ਕਿਹੜੀ ਹੋਣੀ ਚਾਹੀਦੀ ਹੈ ਅਜਿਹੇ ਮਰੀਜ਼ਾਂ ਦੀ ਖੁਰਾਕ - World Hypertension Day 2024

author img

By ETV Bharat Health Team

Published : May 17, 2024, 10:08 AM IST

World Hypertension Day: ਗਲਤ ਜੀਵਨਸ਼ੈਲੀ ਕਰਕੇ ਲੋਕ ਬੀਪੀ ਵੱਧਣ ਵਰਗੀ ਸਮੱਸਿਆ ਤੋਂ ਪੀੜਿਤ ਹੋ ਜਾਂਦੇ ਹਨ। ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਹੈ, ਪਰ ਸਹੀ ਜੀਵਨਸ਼ੈਲੀ ਅਤੇ ਖੁਰਾਕ 'ਚ ਬਦਲਾਅ ਕਰਕੇ ਕੰਟਰੋਲ ਜ਼ਰੂਰ ਕੀਤਾ ਜਾ ਸਕਦਾ ਹੈ।

World Hypertension Day
World Hypertension Day (Getty Images)

ਹੈਦਰਾਬਾਦ: ਅੱਜ ਦੇ ਸਮੇਂ 'ਚ ਬੀਪੀ ਵੱਧਣਾ ਇੱਕ ਆਮ ਸਮੱਸਿਆ ਹੋ ਗਈ ਹੈ, ਪਰ ਤੁਸੀਂ ਕੁਝ ਬਦਲਾਅ ਕਰਕੇ ਇਸਨੂੰ ਕੰਟਰੋਲ ਕਰ ਸਕਦੇ ਹੋ। ਬੀਪੀ ਵੱਧਣ ਤੋਂ ਰੋਕਣ ਲਈ ਸਹੀ ਜੀਵਨਸ਼ੈਲੀ ਅਤੇ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਸਹੀ ਜੀਵਨਸ਼ੈਲੀ ਅਤੇ ਖੁਰਾਕ 'ਚ ਜ਼ਰੂਰੀ ਬਦਲਾਅ ਕਰੋ। ਅਜਿਹਾ ਕਰਕੇ ਤੁਸੀਂ ਬੀਪੀ ਨੂੰ ਕੰਟਰੋਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਜਾਣਨਾ ਜ਼ਰੂਰੀ ਹੈ ਕਿ ਬੀਪੀ ਨੂੰ ਕੰਟਰੋਲ ਕਰਨ ਲਈ ਕਿਹੜੀ ਖੁਰਾਕ ਬਿਹਤਰ ਹੋ ਸਕਦੀ ਹੈ।

ਬੀਪੀ ਨੂੰ ਕੰਟਰੋਲ ਕਰਨ ਲਈ ਖੁਰਾਕ:

ਸਿਹਤਮੰਦ ਖੁਰਾਕ: ਬਲੱਡ ਪ੍ਰੈਸ਼ਰ ਨੂੰ ਵੱਧਣ ਤੋਂ ਰੋਕਣ ਲਈ ਸਿਹਤਮੰਦ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਫਲ, ਸਬਜ਼ੀਆਂ ਅਤੇ ਸਾਬੁਤ ਅਨਾਜ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਦੇ ਨਾਲ ਹੀ ਪ੍ਰੋਸੈਸਡ ਭੋਜਨਾਂ ਤੋਂ ਦੂਰੀ ਬਣਾਓ।

ਲੂਣ ਦੀ ਘੱਟ ਮਾਤਰਾ: ਬੀਪੀ ਦੇ ਮਰੀਜ਼ਾਂ ਨੂੰ ਹਮੇਸ਼ਾ ਆਪਣੇ ਭੋਜਨ 'ਚ ਲੂਣ ਦਾ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਕਿ ਜ਼ਿਆਦਾ ਲੂਣ ਬੀਪੀ ਵੱਧਣ ਦਾ ਕਾਰਨ ਬਣ ਸਕਦਾ ਹੈ ਅਤੇ ਸਰੀਰ 'ਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ।

ਕਸਰਤ: ਹਾਈ ਬੀਪੀ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਕਸਰਤ ਕਰੋ। ਕਸਰਤ ਕਰਨ ਨਾਲ ਕਈ ਬਿਮਾਰੀਆਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸ ਲਈ ਜੇਕਰ ਤੁਸੀਂ ਹਾਈ ਬੀਪੀ ਦੀ ਸਮੱਸਿਆ ਤੋਂ ਪੀੜਿਤ ਹੋ, ਤਾਂ ਰੋਜ਼ਾਨਾ ਕਸਰਤ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਭਾਰ ਨੂੰ ਕੰਟਰੋਲ ਕਰੋ: ਭਾਰ ਵੀ ਬੀਪੀ ਵੱਧਣ ਦੀ ਸਮੱਸਿਆ ਦਾ ਕਾਰਨ ਬਣਦਾ ਹੈ। ਇਸ ਲਈ ਭਾਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਭਾਰ ਨੂੰ ਕੰਟਰੋਲ ਕਰਕੇ ਤੁਸੀਂ ਬੀਪੀ ਵੱਧਣ ਦੀ ਸਮੱਸਿਆ ਨੂੰ ਵੀ ਕੰਟਰੋਲ ਕਰ ਸਕਦੇ ਹੋ।

ਸ਼ਰਾਬ ਅਤੇ ਸਿਗਰਟ ਤੋਂ ਦੂਰੀ: ਸ਼ਰਾਬ ਅਤੇ ਸਿਗਰਟ ਨੂੰ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਨਾਲ ਬੀਪੀ ਵੱਧਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਸਿਗਰਟ ਅਤੇ ਸ਼ਰਾਬ ਤੋਂ ਦੂਰ ਰਹੋ।

ਤਣਾਅ ਨੂੰ ਕੰਟਰੋਲ ਕਰੋ: ਅੱਜ ਦੇ ਸਮੇਂ 'ਚ ਲੋਕ ਤਣਾਅ ਵਰਗੀ ਸਮੱਸਿਆ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਬੀਪੀ ਵੱਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤਣਾਅ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.