ETV Bharat / state

Farmers Black flags : ਭੱਠੀ ਪੈਣ ਖੇਤੀ ਕਾਨੂੰਨ : ਵਲਟੋਹਾ

author img

By

Published : May 26, 2021, 6:06 PM IST

ਭੱਠ ਪੈਣ ਖੇਤੀ ਕਾਨੂੰਨ : ਵਲਟੋਹਾ
ਭੱਠ ਪੈਣ ਖੇਤੀ ਕਾਨੂੰਨ : ਵਲਟੋਹਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਝੰਡੇ ਲਹਿਰਾਉਣ ਦੀ ਕਾਲ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਲੋਂ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਦੀ ਛੱਤ ਉਪਰ ਕਾਲਾ ਝੰਡਾ ਲਹਿਰਾ ਕੇ ਕੇਂਦਰ ਸਰਕਾਰ ਖ਼ਿਲਾਫ਼ ਕਾਲਾ ਦਿਵਸ ਮਨਾਇਆ ਗਿਆ।

ਅੰਮ੍ਰਿਤਸਰ :ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਝੰਡੇ ਲਹਿਰਾਉਣ ਦੀ ਕਾਲ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਵਲੋਂ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਦੀ ਛੱਤ ਉਪਰ ਕਾਲਾ ਝੰਡਾ ਲਹਿਰਾ ਕੇ ਕੇਂਦਰ ਸਰਕਾਰ ਖ਼ਿਲਾਫ਼ ਕਾਲਾ ਦਿਵਸ ਮਨਾਇਆ ਗਿਆ।

ਭੱਠ ਪੈਣ ਖੇਤੀ ਕਾਨੂੰਨ : ਵਲਟੋਹਾ

ਖੇਤੀ ਕਾਨੂੰਨਾਂ ਦਾ ਕਿਸਾਨ ਹੀ ਵਿਰੋਧ ਕਰਨ ਤਾਂ ਭੱਠ ਪੈਣ ਅਜਿਹੇ ਕਾਨੂੰਨ : ਅਕਾਲੀ ਦਲ

ਇਸ ਮੌਕੇ ਗੱਲਬਾਤ ਕਰਦਿਆਂ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਕਿਸਾਨੀ ਤੇ ਨਿਰਭਰ ਕਰਦੀ ਹੈ, ਤੇ ਜੇਕਰ ਕਿਸਾਨ ਖੁਸ਼ਹਾਲ ਤੇ ਦੇਸ਼ ਖੁਸ਼ਹਾਲ ਜਿਸਦੇ ਚਲਦੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਹਨ, ਜੇਕਰ ਕਿਸਾਨ ਹੀ ਉਸ ਦਾ ਵਿਰੋਧ ਕਰ ਰਹੇ ਹਨ, ਤਾਂ ਫਿਰ ਉਹ ਉਸ ਨੂੰ ਵਾਪਸ ਲੈਣ।
ਕਿਸਾਨਾਂ ਦਾ ਦੁੱਖ ਦਰਦ ਸਮਝਣ ਮੋਦੀ : ਵਿਰਸਾ ਸਿੰਘ
ਪਿਛਲੇ ਛੇ ਮਹੀਨੇ ਵਿੱਚ ਮੀਂਹ ਝੱਖੜ ਠੰਢ 'ਚ ਕਿਸਾਨਾਂ ਵੱਲੋਂ ਦਿਨ ਰਾਤ ਦਿੱਲੀ ਬਾਰਡਰ ਤੇ ਸੰਭਾਲਿਆ ਗਿਆ,ਜਿਸ ਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਕ ਵਿਚ ਖੇਤੀ ਆਰਡੀਨੈਂਸ ਦੇ ਕਾਲੇ ਕਾਨੂੰਨ ਨੂੰ ਰੱਦ ਕਰਨ।

ਨਵਜੋਤ ਸਿੱਧੂ ਉਨ੍ਹੀ ਭਟਕਦੀਆਂ ਰੂਹਾਂ : ਵਲਟੋਹਾ

ਨਵਜੋਤ ਸਿੱਧੂ ਬਾਰੇ ਬੋਲਦਿਆਂ ਵਲਟੋਹਾ ਨੇ ਕਿਹਾ ਕਿ ਸਿੱਧੂ ਤੇ ਉਨ੍ਹਾਂ ਦੇ ਚਾਰ ਪੰਜ ਸਾਥੀ ਭਟਕਦੀਆਂ ਰੂਹਾਂ ਹਨ, ਜਿਨ੍ਹਾਂ ਦੀ ਕਿਸੇ ਵੀ ਪਾਸੇ ਗਤੀ ਨਹੀਂ ਜੋ ਪਹਿਲਾਂ ਕੈਪਟਨ ਦੇ ਗੁਣ ਗਾਉਂਦੀਆਂ ਸਨ ਤੇ ਅੱਜ ਉਨ੍ਹਾਂ ਦੇ ਸਿਰ 'ਚ ਸੁਆਹ ਪਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਨੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਮਾਰਨਾ ਹੀ ਸੀ, ਤਾਂ ਫਿਰ ਅੱਜ ਦਿੱਲੀ ਬਾਰਡਰ 'ਤੇ ਜਾਂਦੇ ਅਤੇ ਝੰਡਾ ਲਹਿਰਾਉਂਦੇ। ਉਨ੍ਹਾਂ ਹਮੇਸ਼ਾ ਹੀ ਆਪਣੀ ਮਰਜ਼ੀ ਕੀਤੀ ਹੈ, ਅਤੇ ਆਪਣੀ ਮਰਜ਼ੀ ਨਾਲ 25 ਤਰੀਕ ਨੂੰ ਹੀ ਝੰਡਾ ਲਗਾ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.