ETV Bharat / state

ਅੰਮ੍ਰਿਤਸਰ ’ਚ ਹੈਂਡ ਗ੍ਰੇਨੇਡ ਮਿਲਣ ਨਾਲ ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

author img

By

Published : Aug 13, 2021, 4:50 PM IST

ਅੰਮ੍ਰਿਤਸਰ ’ਚ ਹੈਂਡ ਗ੍ਰੇਨੇਡ ਮਿਲਣ ਨਾਲ ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਅੰਮ੍ਰਿਤਸਰ ’ਚ ਹੈਂਡ ਗ੍ਰੇਨੇਡ ਮਿਲਣ ਨਾਲ ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਡੀਐਸਪੀ ਯਾਦਵਿੰਦਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਇੱਕ ਸਫਾਈ ਕਰਮਚਾਰੀ ਨੂੰ ਬੰਬ ਨੁਮਾ ਚੀਜ ਮਿਲੀ ਹੈ ਜਿਸਨੂੰ ਬੰਬ ਸਕਵਾਇਡ ਟੀਮ ਵਲੋ ਕਬਜੇ ਚ ਲੈ ਲਿਆ ਗਿਆ ਅਤੇ ਖਾਲੀ ਥਾਂ ’ਤੇ ਲਿਆ ਕੇ ਨਸ਼ਟ ਕਰ ਦਿੱਤਾ ਗਿਆ ਹੈ।

ਅੰਮ੍ਰਿਤਸਰ: ਜ਼ਿਲ੍ਹੇ ਦੇ ਰਣਜੀਤ ਐਵਨਿਊ ਇਲਾਕੇ ਵਿੱਚੋਂ ਉਸ ਸਮੇਂ ਸਨਸਨੀ ਫੈਲ ਲਈ ਜਦੋਂ ਇੱਕ ਹੈਂਡ ਗ੍ਰੇਨੇਡ ਮਿਲਿਆ। ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਉਦੋਂ ਮਿਲੀ ਜਦੋਂ ਸਫਾਈ ਕਰਮਚਾਰੀ ਸਫਾਈ ਕਰ ਰਿਹਾ ਸੀ। ਉਸਨੇ ਤੁਰੰਤ ਹੀ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ’ਚ ਹੈਂਡ ਗ੍ਰੇਨੇਡ ਮਿਲਣ ਨਾਲ ਪੁਲਿਸ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਦੱਸ ਦਈਏ ਕਿ ਹੈਂਡ ਗ੍ਰੇਨੇਡ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਅਤੇ ਬੰਬ ਰੋਕੂ ਦਸਤਾ ਮੌਕੇ ’ਤੇ ਪਹੁੰਚ ਗਏ ਅਤੇ ਗ੍ਰੇਨੇਡ ਨੂੰ ਰੇਤਾਂ ਦੀ ਬੋਰੀਆਂ ਨਾਲ ਢੱਕ ਦਿੱਤਾ ਗਿਆ। ਬਾਅਦ ਵਿੱਚ ਮੌਕੇ 'ਤੇ ਪਹੁੰਚੇ ਸਪੈਸ਼ਲ ਬੰਬ ਰੋਕੂ ਦਸਤੇ ਨੇ ਇਸ ਨੂੰ ਨਸ਼ਟ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਯਾਦਵਿੰਦਰ ਸਿੰਘ ਨੇ ਦਸਿਆ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਇੱਕ ਸਫਾਈ ਕਰਮਚਾਰੀ ਨੂੰ ਬੰਬ ਨੁਮਾ ਚੀਜ ਮਿਲੀ ਹੈ ਜਿਸਨੂੰ ਬੰਬ ਸਕਵਾਇਡ ਟੀਮ ਵਲੋ ਕਬਜੇ ਚ ਲੈ ਲਿਆ ਗਿਆ ਅਤੇ ਖਾਲੀ ਥਾਂ ’ਤੇ ਲਿਆ ਕੇ ਨਸ਼ਟ ਕਰ ਦਿੱਤਾ ਗਿਆ ਹੈ। ਫਿਲਹਾਲ ਉਨ੍ਹਾਂ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਹੈ।

ਇਹ ਵੀ ਪੜੋ: ਅੰਮ੍ਰਿਤਸਰ ’ਚ ਮਿਲਿਆ ਹੈਂਡ ਗ੍ਰੇਨੇਡ

ਕਾਬਿਲੇਗੌਰ ਹੈ ਕਿ ਮਹਿਜ਼ ਪੰਜ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਹੀ ਸਰਹੱਦੀ ਪਿੰਡ ਬੱਚੀਵਿੰਡ ’ਚ ਡਰੋਨ ਦੇ ਰਸਤੇ ਪਾਕਿਸਤਾਨ ਵੱਲੋਂ ਸੁੱਟੇ ਗਏ ਆਰਡੀਐਕਸ ਲੱਗੇ ਟਿਫਿਨ ਬੰਬ ਅਤੇ ਹੈਂਡ ਗ੍ਰੇਨੇਡ ਬਰਾਮਦ ਹੋਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.