ETV Bharat / state

Daily Hukamnama: ਮੰਗਲਵਾਰ, ੨੯ ਚੇਤ, ੧੧ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Apr 11, 2023, 6:53 AM IST

Updated : Apr 11, 2023, 7:04 AM IST

Daily Hukamnama, Golden Temple Amritsar, Hukamnama 11 April
Daily Hukamnama

Daily Hukamnama 11 April, 2023 : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ - ਆਗਿਆ, ਫੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ ਤੇ 'ਨਾਮਾ' ਦਾ ਮਤਲਬ - ਨਾਮਹ, ਖ਼ਤ, ਪੱਤਰ, ਚਿੱਠੀ, ਲਿਖਿਆ ਹੋਇਆ ਕਾਗਜ਼ ਹੈ। ਆਮ ਬੋਲਚਾਲ ਦੀ ਭਾਸ਼ਾ 'ਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਹੈ ਜਿਸ ਨੂੰ ਮੰਨਣਾ ਜ਼ਰੂਰੀ ਹੈ ਜਿਸ ਦੇ ਲਿਖ਼ਤੀ ਸਰੂਪ ਨੂੰ ਨਜ਼ਰ ਅੰਦਾਜ਼ ਨਹੀ ਕੀਤਾ ਜਾਂਦਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਪੰਜਾਬੀ ਵਿਆਖਿਆ: ਸਲੋਕ ਮਃ ੩ ॥ ਇਸ ਮਨ ਨੂੰ ਕਈ ਜਨਮਾਂ ਦੀ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਹੈ, ਜੋ ਚਿੱਟਾ/ਸਾਫ਼ ਨਹੀਂ ਹੋ ਸਕਦਾ, ਭਾਵੇਂ ਸੌ ਵਾਰ ਧੋਣ ਦੀ ਕੋਸ਼ਿਸ਼ ਕਰਨ ਉੱਤੇ ਵੀ, ਜਿਵੇਂ ਭੋਲੀ ਦੀ ਲੀਰ ਧੋਣ ਦੇ ਬਾਵਜੂਦ ਚਿੱਟੀ ਨਹੀਂ ਹੁੰਦੀ। ਉੰਝ ਹੀ, ਮਨ ਵੀ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਸਾਫ਼ ਨਹੀਂ ਹੋ ਸਕਦਾ।

ਹੇ ਨਾਨਕ, ਜੇ ਗੁਰੂ ਦੀ ਕ੍ਰਿਪਾ ਨਾਲ ਮਨ ਜਿਊਂਦਾ ਹੀ ਮਰ ਜਾਵੇ ਅਤੇ ਮਾਇਆ ਕਰਕੇ ਮਤ/ਅਕਲ ਉਲਟ ਹੋ ਜਾਵੇ, ਤਾਂ ਮੈਲ ਵੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿੱਚ ਵੀ ਨਹੀਂ ਪੈਂਦਾ।੧। ਚਾਰੋਂ ਜੁਗਾਂ ਵਿੱਚ ਕਲਯੁਗ ਹੀ ਕਾਲਾ ਅਖਵਾਉਂਦਾ ਹੈ, ਪਰ ਇਸ ਜੁਗ ਵਿੱਚ ਵੀ ਇਕ ਉੱਤਮ ਪਦਵੀਂ ਮਿਲ ਸਕਦੀ ਹੈ। ਉਹ ਪਦਵੀਂ, ਅਹੁਦਾ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰਿ ਭਗਤੀ ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ ਲਿਖ ਦਿੰਦਾ ਹੈ। ਉਹ ਗੁਰਮੁਖ ਹਰਿ ਦੀ ਸਿਫ਼ਤਿ ਰੂਪੀ ਫਲ ਇਸੇ ਜੁੱਗ ਵਿੱਚ ਪ੍ਰਾਪਤ ਕਰਦੇ ਹਨ।

ਹੇ ਨਾਨਕ, ਉਹ ਮਨੁੱਖ ਗੁਰੂ ਦੀ ਕ੍ਰਿਪਾ ਨਾਲ ਹਰ ਰੋਜ ਹਰਿ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਤੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ।੨। ਹੇ ਹਰਿ, ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ, ਤਾਂ ਜੋ ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲ ਸਕਾਂ। ਹਰਿ ਦੇ ਗੁਣ ਗਾਵਾਂ ਅਤੇ ਨਿਤ ਹਰਿ ਨਾਮ ਉਚਾਰਾਂ ਤੋਂ ਗੁਰੂ ਦੀ ਮੱਤ ਲੈ ਕੇ ਸਦਾ ਹਰਿ ਰੰਗ ਨੂੰ ਮਾਣ ਸਕਾਂ। ਹਰਿ ਦਾ ਭਜਨ ਕਰ ਕੇ ਤੇ ਭਜਨ ਰੂਪ ਦਵਾਈ ਖਾਧੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ। ਉਨ੍ਹਾਂ ਹਰਿ ਜਨਾਂ ਨੂੰ ਸੱਚ ਮੁੱਚ ਪੂਰੇ ਸਮਝੋ, ਜਿਨ੍ਹਾਂ ਨੂੰ ਸਾਹ ਲੈਂਦਿਆਂ ਤੋ ਖਾਂਦਿਆਂ ਕਦੇ ਵੀ ਪ੍ਰਮਾਤਮਾ ਨਹੀਂ ਵਿਸਰਦਾ। ਜੋ ਮਨੁੱਖ ਸਤਿਗੁਰੂ ਦੇ ਸਨਮੁੱਖ ਹੋ ਕੇ ਹਰਿ ਨੂੰ ਸਿਮਰਦੇ ਹਨ, ਉਨ੍ਹਾਂ ਲਈ ਜਮਰਾਜ ਦੀ ਅਤੇ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ।੨੨।

ਇਹ ਵੀ ਪੜ੍ਹੋ: ਹਰਿਆਣਾ ਦੇ ਗੁਰਦੁਆਰਿਆਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੇ ਐੱਸਜੀਪੀਸੀ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

etv play button
Last Updated :Apr 11, 2023, 7:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.