ETV Bharat / state

ਸਰਹੱਦ ਪਾਰੋਂ ਨਾਰਕੋ ਅੱਤਵਾਦ ਉੱਤੇ ਐਨਆਈਏ ਦੀ ਨਜ਼ਰ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਛਾਪੇਮਾਰੀ

author img

By

Published : Dec 24, 2022, 5:46 PM IST

Updated : Dec 24, 2022, 6:34 PM IST

NIA raids in border districts of Punjab
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਛਾਪੇਮਾਰੀ

ਪਿਛਲੇ ਕੁਝ ਸਮੇਂ ਤੋਂ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ (Cross Border Narco Terrorism) ਰਹੇ ਹਨ। ਐਨਆਈਏ ਲੰਬੇ ਸਮੇਂ ਤੋਂ ਪੰਜਾਬ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਸਲੀਪਰ ਸੇਲਜ਼ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਅੱਤਵਾਦੀ ਕਨੈਕਸ਼ਨ ਨੂੰ ਲੈ ਕੇ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਹੁਣ ਕਈ ਨਵੇਂ ਇਨਪੁਟਸ ਮਿਲਣ ਤੋਂ ਬਾਅਦ ਸਰਚ ਆਪਰੇਸ਼ਨ ਚਲਾ (NIA raids in border districts of Punjab) ਰਹੀ ਹੈ।

ਚੰਡੀਗੜ੍ਹ: ਸਰਹੱਦ ਪਾਰ ਤੋਂ ਨਾਰਕੋ ਅੱਤਵਾਦ ਮਾਮਲਿਆਂ 'ਚ ਹੁਣ ਕੇਂਦਰੀ ਜਾਂਚ ਏਜੰਸੀ ਨੇ ਪੰਜਾਬ ਦਾ ਰੁਖ (Cross Border Narco Terrorism) ਕੀਤਾ ਹੈ। ਪਹਿਲਾਂ ਜੰਮੂ ਕਸ਼ਮੀਰ ਅਤੇ ਚੰਡੀਗੜ ਵਿਚ ਰੇਡ ਕੀਤੀ ਗਈ ਸੀ ਅਤੇ ਹੁਣ ਪੰਜਾਬ ਦੇ 3 ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ ਅਤੇ ਫ਼ਿਰੋਜ਼ਪੁਰ ਵਿਚ ਐਨਆਈਏ ਵੱਲੋਂ ਰੇਡ ਕੀਤੀ ਗਈ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਮਾਮਲ਼ਿਆਂ ਵਿਚ ਇਹ ਰੇਡ ਕੀਤੀ (NIA raids in border districts of Punjab) ਗਈ ਹੈ। ਇਸ ਵਿਚ ਡਰੋਨਾਂ ਰਾਹੀਂ ਆ ਰਹੇ ਹਥਿਆਰਾਂ ਦੀ ਸਮੀਖਿਆ ਵੀ ਸ਼ਾਮਿਲ ਹੈ।

ਇਹ ਵੀ ਪੜੋ: Year Ender: ਸਾਲ 2022 ਵਿੱਚ ਨਵੀਂ ਸਰਕਾਰ ਨੇ ਇਹ ਫ਼ੈਸਲਿਆਂ 'ਤੇ ਲਿਆ ਯੂ ਟਰਨ



ਸ਼ਰਾਰਤੀ ਅਨਸਰ ਕਰ ਰਹੇ ਮਾਹੌਲ ਖਰਾਬ: ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਐਨਆਈਏ ਲੰਬੇ ਸਮੇਂ ਤੋਂ ਪੰਜਾਬ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਸਲੀਪਰ ਸੇਲਜ਼ ਦੀ ਲਗਾਤਾਰ ਨਿਗਰਾਨੀ ਕਰ (Cross Border Narco Terrorism) ਰਹੀ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਅੱਤਵਾਦੀ ਕਨੈਕਸ਼ਨ ਨੂੰ ਲੈ ਕੇ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਹੁਣ ਕਈ ਨਵੇਂ ਇਨਪੁਟਸ ਮਿਲਣ ਤੋਂ ਬਾਅਦ ਸਰਚ ਆਪਰੇਸ਼ਨ ਚਲਾ (NIA raids in border districts of Punjab) ਰਹੀ ਹੈ।



ਅੰਮ੍ਰਿਤਸਰ ਦੇ ਮਜੀਠ ਮੰਡੀ ਅਤੇ ਕਾਂਵੇਂ ਪਿੰਡ ਵਿਚ ਪਹੁੰਚੀਆਂ ਟੀਮਾਂ: ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਮਜੀਠਾ ਅਤੇ ਕਾਂਵੇ ਪਿੰਡ ਵਿਚ ਐਨਆਈਏ ਨੇ ਰੇਡ ਕੀਤੀ। ਟੀਮ ਨੇ ਨਿਰੀਖਣ ਕੀਤਾ ਅਤੇ ਕੁਝ ਕਾਗਜ਼ ਆਪਣੇ ਨਾਲ ਲੈ ਲਏ। ਮਜੀਠਾ ਮੰਡੀ ਦੇ ਇਕ ਕਾਰੋਬਾਰੀ ਕੋਲੋਂ ਵੀ ਪੁੱਛਗਿੱਛ ਹੋਈ ਅਤੇ ਸਰਹੱਦ ਨਾਲ ਲੱਗਦੇ ਫ਼ਿਰੋਜ਼ਪੁਰ ਅਤੇ ਤਰਨਤਾਰਨ ਦੇ ਖੇਤਰਾਂ ਵਿਚ ਵੀ ਰੇਡ ਕੀਤੀ ਗਈ। ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਿਲਸਿਲੇ 'ਚ ਕਠੂਆ 'ਚ ਛਾਪੇਮਾਰੀ ਕੀਤੀ ਉਸਤੋਂ ਬਾਅਦ ਪੰਜਾਬ ਦੇ ਸਰਹੱਦੀ ਇਲਾਕਿਆਂ ਵੱਲ ਆਈ। ਇਨ੍ਹਾਂ ਮਾਮਲਿਆਂ ਵਿੱਚ ਕੁਝ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਅਤੇ 'ਤੇ ਛਾਪੇਮਾਰੀ ਅਜੇ ਵੀ (NIA raids in border districts of Punjab) ਜਾਰੀ ਹੈ।



ਪਾਕਿਸਤਾਨ ਦੀਆਂ ਸਾਜਿਸ਼ਾਂ !: ਦੱਸ ਦਈਏ ਕਿ ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਭੇਜੀ ਜਾ ਰਹੀ ਹੈ। ਨਾਰਕੋ ਟੈਰਰ ਫੰਡਿੰਗ ਜ਼ਰੀਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸੂਚਨਾਵਾਂ ਖੂਫੀਆ ਏਜੰਸੀਆਂ ਹੱਥ ਲੱਗੀਆਂ ਹਨ, ਜਿਸਦੇ ਚੱਲਦਿਆਂ ਇਹ ਰੇਡ (NIA raids in border districts of Punjab) ਕੀਤੀ ਗਈ।



ਜੰਮੂ ਕਸ਼ਮੀਰ ਵਿਚੋਂ 14 ਥਾਵਾਂ 'ਤੇ ਰੇਡ: ਐੱਨ.ਆਈ.ਏ. ਨੇ ਸਵੇਰੇ ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਕੇਂਦਰੀ ਅੱਤਵਾਦ ਰੋਕੂ ਏਜੰਸੀ ਨੇ ਘੱਟ ਗਿਣਤੀਆਂ, ਸੁਰੱਖਿਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਵਿੱਚ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੁਆਰਾ ਅੱਤਵਾਦੀ ਗਤੀਵਿਧੀਆਂ ਨੂੰ ਫੈਲਾਉਣ ਵਿੱਚ ਸ਼ਾਮਲ ਲੋਕਾਂ ਦੇ ਖਿਲਾਫ ਜੰਮੂ-ਕਸ਼ਮੀਰ ਵਿੱਚ 14 ਟਿਕਾਣਿਆਂ 'ਤੇ ਛਾਪੇਮਾਰੀ ਕਰਨ ਤੋਂ ਇੱਕ ਦਿਨ ਬਾਅਦ ਇਹ ਕਦਮ (Cross Border Narco Terrorism) ਚੁੱਕੇ ਹਨ।

ਏਜੰਸੀ ਨੇ ਤਲਾਸ਼ੀ ਲੈਣ ਵਾਲੇ ਸਥਾਨਾਂ ਤੋਂ ਡਿਜੀਟਲ ਡਿਵਾਈਸ, ਸਿਮ ਕਾਰਡ ਅਤੇ ਡਿਜੀਟਲ ਸਟੋਰੇਜ ਡਿਵਾਈਸ ਵਰਗੀਆਂ ਵੱਖ-ਵੱਖ ਅਪਰਾਧਿਕ ਸਮੱਗਰੀਆਂ ਜ਼ਬਤ ਕੀਤੀਆਂ ਸਨ। ਏਜੰਸੀ ਨੇ ਕਿਹਾ ਕਿ ਇਹ ਕੇਸ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ ਕਾਡਰਾਂ ਅਤੇ ਓਵਰ ਗਰਾਊਂਡ ਵਰਕਰਾਂ ਦੁਆਰਾ ਰਚੀ ਗਈ ਅੱਤਵਾਦੀ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ ਅਤੇ ਉਨ੍ਹਾਂ ਦੇ ਸਹਿਯੋਗੀ ਅਤੇ ਬੰਦ-ਸ਼ੂਟ, ਵੱਖ-ਵੱਖ ਜ਼ਾਲਮ ਨਾਮਾਂ ਹੇਠ ਕੰਮ ਕਰ (NIA raids in border districts of Punjab) ਰਹੇ ਹਨ।

ਇਹ ਵੀ ਪੜੋ: ਪੰਜਾਬ ਦੇ ਸਕੂਲਾਂ 'ਚ ਮੈਗਾ PTM: ਸਰਕਾਰੀ ਸਕੂਲ 'ਚ CM ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ, ਬੱਚਿਆਂ ਤੇ ਮਾਪਿਆਂ ਨਾਲ ਕੀਤੀ ਮੁਲਾਕਾਤ

Last Updated :Dec 24, 2022, 6:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.