ETV Bharat / state

'ਅੰਮ੍ਰਿਤਸਰ 'ਚ ਕਾਂਗਰਸ ਬਦਲਗੀ ਮੇਅਰ'

author img

By

Published : Mar 21, 2022, 10:48 AM IST

'ਅੰਮ੍ਰਿਤਸਰ 'ਚ ਕਾਂਗਰਸ ਬਦਲਗੀ ਮੇਅਰ'
'ਅੰਮ੍ਰਿਤਸਰ 'ਚ ਕਾਂਗਰਸ ਬਦਲਗੀ ਮੇਅਰ'

ਸਾਬਕਾ ਉੱਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ (Former Deputy Chief Minister Um Prakash Soni) ਨੇ ਕਿਹਾ ਕਿ ਨਗਰ ਨਿਗਮ ਦੇ 52 ਕੌਂਸਲਰਾਂ ਨਾਲ ਮੀਟਿੰਗ ਕਰਕੇ 2/3 ਬਹੁਮਤ ਨਾਲ ਮੇਅਰ ਬਦਲਿਆ ਜਾ ਸਕਦਾ। ਜਿਸ ਦੇ ਚੱਲਦੇ ਕੱਲ੍ਹ ਸੋਮਵਾਰ ਨੂੰ ਹੋਣ ਵਾਲੀ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ ਮੇਅਰ ਬਦਲਣ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਸੀ, ਪਰ ਮੇਅਰ ਰਿੰਟੂ ਨੇ ਮੀਟਿੰਗ ਬੁਲਾਕੇ ਖੁਦ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ।

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਹੂਝਾ ਫੇਰ ਜਿੱਤ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ (Congress and Akali Dal) ਦੇ ਵਰਕਰ ਅਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ (Mayor of Municipal Corporation Amritsar) ਕਰਮਜੀਤ ਸਿੰਘ ਰਿੰਟੂ ‘ਆਪ’ ਵਿੱਚ ਸ਼ਾਮਿਲ ਹੋ ਗਏ।

ਜਿਸ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਡੇ ਕਾਂਗਰਸੀ ਆਗੂਆਂ ਇੱਕ ਮੀਟਿੰਗ ਕਰਕੇ ਮੇਅਰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਉੱਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ, ਇੰਦਰਬੀਰ ਸਿੰਘ ਬੁਲਾਰਿਆ, ਸੁਨੀਲ ਦਤੀ ਅਤੇ ਡਾ. ਰਾਜਕੁਮਾਰ ਵੇਰਕ ਸ਼ਾਮਲ ਸਨ।

'ਅੰਮ੍ਰਿਤਸਰ 'ਚ ਕਾਂਗਰਸ ਬਦਲਗੀ ਮੇਅਰ'

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਉੱਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ (Former Deputy Chief Minister Um Prakash Soni) ਨੇ ਕਿਹਾ ਕਿ ਨਗਰ ਨਿਗਮ ਦੇ 52 ਕੌਂਸਲਰਾਂ ਨਾਲ ਮੀਟਿੰਗ ਕਰਕੇ 2/3 ਬਹੁਮਤ ਨਾਲ ਮੇਅਰ ਬਦਲਿਆ ਜਾ ਸਕਦਾ। ਜਿਸ ਦੇ ਚੱਲਦੇ ਕੱਲ੍ਹ ਸੋਮਵਾਰ ਨੂੰ ਹੋਣ ਵਾਲੀ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ ਮੇਅਰ ਬਦਲਣ ਦੀ ਰਣਨੀਤੀ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਸੀ, ਪਰ ਮੇਅਰ ਰਿੰਟੂ ਨੇ ਮੀਟਿੰਗ ਬੁਲਾਕੇ ਖੁਦ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ।

ਇਹ ਵੀ ਪੜ੍ਹੋ:ਅੱਜ ਮੁੜ ਸ਼ੁਰੂ ਹੋਵੇਗਾ ਵਿਧਾਨਸਭਾ ਦਾ ਸੈਸ਼ਨ, ਸਪੀਕਰ ਦੀ ਵੀ ਕੀਤੀ ਜਾਵੇਗੀ ਚੋਣ

ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ‘ਆਪ’ (Aam Aadmi Party) ਪਾਰਟੀ ਜੁਆਇਨ ਕੀਤੀ ਗਈ ਹੈ, ਤਾਂ ਅਸੀਂ 52 ਕੌਂਸਲਰਾ ਦੇ ਨਾਲ ਨਗਰ ਨਿਗਮ ਦੇ ਅਸੂਲ ਮੁਤਾਬਿਕ ਪੂਰੀ ਕਾਨੂੰਨੀ ਪ੍ਰਕ੍ਰਿਆ ਦੇ ਚਲਦੇ 2/3 ਬਹੁਮਤ ਪਾ ਕੇ ਅੰਮ੍ਰਿਤਸਰ ਵਿੱਚ ਕਾਗਰਸ ਪਾਰਟੀ ਦੇ ਕੌਂਸਲਰਾ ਨਾਲ ਮੇਅਰ ਬਦਲ ਕੇ ਨਵਾਂ ਮੇਅਰ ਬਣਾਵਾਂਗੇ, ਪਰ ਜੋ ਮੀਟਿੰਗ ਸੋਮਵਾਰ ਨੂੰ ਰਖੀ ਗਈ ਸੀ ਫਿਲਹਾਲ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸਥਗਿਤ ਕਰ ਦਿਤੀ ਗਈ ਹੈ, ਪਰ ਅਸੀਂ ਆਪਣੇ ਕੌਂਸਲਰਾ ਨਾਲ ਮੀਟਿੰਗ ਕਰ ਫੈਸਲੇ ਨੂੰ ਅਮਲੀ ਜਾਮਾ ਪਹਿਣਾ ਜਲਦ ਹੀ ਮੇਅਰ ਨੂੰ ਬਦਲਾਗੇ।

ਇਹ ਵੀ ਪੜ੍ਹੋ:ਭਾਜਪਾ ਨੇ ਮੁੜ ਸ਼ੁਰੂ ਕੀਤੀ ਕਿਸਾਨ ਵਿਰੋਧੀ ਨੀਤੀ, ਕਾਂਗਰਸੀ ਆਗੂ ਢਿੱਲੋਂ ਨੇ ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.