ETV Bharat / city

ਭਾਜਪਾ ਨੇ ਮੁੜ ਸ਼ੁਰੂ ਕੀਤੀ ਕਿਸਾਨ ਵਿਰੋਧੀ ਨੀਤੀ, ਕਾਂਗਰਸੀ ਆਗੂ ਢਿੱਲੋਂ ਨੇ ਕਿਹਾ...

author img

By

Published : Mar 21, 2022, 8:01 AM IST

ਭਾਜਪਾ ਨੇ ਮੁੜ ਸ਼ੁਰੂ ਕੀਤੀ ਕਿਸਾਨ ਵਿਰੋਧੀ ਨੀਤੀ
ਭਾਜਪਾ ਨੇ ਮੁੜ ਸ਼ੁਰੂ ਕੀਤੀ ਕਿਸਾਨ ਵਿਰੋਧੀ ਨੀਤੀ

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਕੇਂਦਰ ਦਾ ਇੱਕ ਨੋਟੀਫਿਕੇਸ਼ਨ ਸਾਂਝਾ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਮੁੜ ਕਿਸਾਨ ਵਿਰੋਧੀ ਨੀਤੀ (Anti-farmer policy) ਸ਼ੁਰੂ ਕਰ ਦਿੱਤੀ ਹੈ ਅਤੇ ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ ਇਹ ਮੁੱਦਾ ਨਹੀਂ ਚੁੱਕਦੀ ਤਾਂ ਪੰਜਾਬ ਇਸਦਾ ਅਗਲਾ ਸ਼ਿਕਾਰ ਬਣ ਸਕਦਾ ਹੈ।

ਚੰਡੀਗੜ੍ਹ: ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ (Youth Congress President Punjab) ਬਰਿੰਦਰ ਸਿੰਘ ਢਿੱਲੋਂ (Brindar Singh Dhillon) ਨੇ ਟਵਿਟਰ 'ਤੇ ਇੱਕ ਕੇਂਦਰ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਨੇ ਮੁੜ ਕਿਸਾਨ ਵਿਰੋਧੀ ਨੀਤੀ (Anti-farmer policy) ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਆਮ ਆਦਮੀ ਪਾਰਟੀ (Aam Aadmi Party Punjab) ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਕੋਲ ਨਹੀਂ ਚੁੱਕਦੀ ਤਾਂ ਪੰਜਾਬ (Punjab) ਇਸਦਾ ਅਗਲਾ ਸ਼ਿਕਾਰ ਬਣ ਸਕਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਪੰਜਾਬ ਨੂੰ ਇਸ ਸਬੰਧੀ ਪਹਿਲਕਦਮੀ ਕਰਦਿਆਂ ਕੇਂਦਰ ਸਰਕਾਰ ਕੋਲ ਇਸ ਮਸਲੇ ਨੂੰ ਚੁੱਕਣ ਲਈ ਕਿਹਾ ਹੈ।

  • During the farmers' movement, the government kept lying that the mandis would not be closed.
    The government has ordered to take wheat directly to Adani godown this time by closing the doors of half a dozen mandis of Haryana.
    Is this the beginning of ending the mandis?
    Letter 👇 pic.twitter.com/txOhalXdZL

    — Brinder (@brinderdhillon) March 20, 2022 " class="align-text-top noRightClick twitterSection" data=" ">

ਯੂਥ ਕਾਂਗਰਸ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਭਾਜਪਾ ਨੇ ਮੁੜ ਕਿਸਾਨ ਵਿਰੋਧੀ ਨੀਤੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਕੀਤਾ ਸੀ ਕਿ ਮੰਡੀਆਂ ਬੰਦ ਨਹੀਂ ਕੀਤੀਆਂ ਜਾਣਗੀਆਂ ਪਰ ਭਾਜਪਾ ਆਪਣੇ ਵਾਅਦੇ ਤੋਂ ਮੁਕਰਦੀ ਨਜ਼ਰ ਆ ਰਹੀ ਹੈ, ਜਿਸ ਤਹਿਤ ਹਰਿਆਣਾ ਦੀਆਂ ਮੰਡੀਆਂ ਨੂੰ ਬੰਦ ਕਰਨ ਵੱਲ ਪਹਿਲਾ ਕਦਮ ਚੁੱਕਿਆ ਗਿਆ ਹੈ ਅਤੇ ਅਗਲਾ ਨਿਸ਼ਾਨਾ ਪੰਜਾਬ ਹੋ ਸਕਦਾ ਹੈ।

ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਸ਼ੇਅਰ ਕੀਤੀ ਪੋਸਟ 'ਚ ਕਿਹਾ ਕਿ ਚੋਣਾਂ ਖ਼ਤਮ ਹੋ ਗਈਆਂ ਹਨ ਅਤੇ ਹਰਿਆਣਾ ਵਿੱਚ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਇਸ ਸਬੰਧੀ ਸਰਕਾਰ ਦੇ ਨੋਟੀਫਿਕੇਸ਼ਨ ਦੀ ਕਾਪੀ ਸਾਂਝੀ ਕਰਦਿਆਂ ਅਡਾਨੀ ਗੋਦਾਮ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ।

ਅਖੀਰ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਮਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਕੋਲ ਚੁੱਕਣ ਲਈ ਕਿਹਾ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਇਹ ਮਸਲਾ ਨਾ ਚੁੱਕਿਆ ਗਿਆ ਤਾਂ ਜਲਦੀ ਹੀ ਪੰਜਾਬ ਦਾ ਵੀ ਇਹੀ ਹਾਲ ਹੋਵੇਗਾ।

ਇਹ ਵੀ ਪੜ੍ਹੋ: ਕਾਂਗਰਸੀ ਵਰਕਰ ਦੀ ਕੁੱਟਮਾਰ ਮਾਮਲੇ ’ਚ ਖਹਿਰਾ ਦੀ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.