ETV Bharat / state

ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਕੇਸ ਦੇ ਗਵਾਹ ਨੂੰ ਜੇਲ੍ਹ ’ਚੋਂ ਮਿਲ ਰਹੀਆਂ ਧਮਕੀਆਂ !

author img

By

Published : Dec 19, 2022, 7:06 AM IST

Updated : Dec 19, 2022, 8:09 AM IST

Gurdeep Pahlwan murder case, councilor Gurdeep Pahlwan murder, witness receiving threats
ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਕੇਸ ਦੇ ਗਵਾਹ ਨੂੰ ਜੇਲ੍ਹ ਚੋਂ ਮਿਲ ਰਹੀਆਂ ਧਮਕੀਆਂ !

ਜੇਲ੍ਹ 'ਚ ਬੰਦ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਕੇਸ ਦੇ ਗਵਾਹ ਨੂੰ ਜੇਲ 'ਚ ਬੰਦ ਗੈਂਗਸਟਰਾਂ ਦੀ ਤਰਫੋਂ ਧਮਕੀਆਂ ਦੇਣ ਦੇ ਦੋਸ਼ ਹਨ। ਗਵਾਹੀ ਦੇਣ ਜਾਣ ਵਾਲੇ ਸੁਖਬੀਰ ਸਿੰਘ ਨੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਗਵਾਹੀ ਦਿੰਦੇ ਹਨ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣਗੇ। ਉਨ੍ਹਾਂ ਨੇ ਮੌਜੂਦਾ ਸਰਕਾਰ ਉੱਤੇ ਸੁਰੱਖਿਆ ਵਾਪਸ ਲਏ ਜਾਣ ਦੀ ਵੀ ਗੱਲ ਕਹੀ ਹੈ।

ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਕਤਲ ਕੇਸ ਦੇ ਗਵਾਹ ਨੂੰ ਜੇਲ੍ਹ ’ਚੋਂ ਮਿਲ ਰਹੀਆਂ ਧਮਕੀਆਂ !

ਅੰਮ੍ਰਿਤਸਰ: ਸ਼ਹਿਰ ਦੇ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਕੇਸ ਵਿੱਚ ਮੁੱਖ ਗਵਾਹ ਦੀ ਗਵਾਹੀ ਅੱਜ ਸੋਮਵਾਰ ਨੂੰ ਅਦਾਲਤ ਵਿੱਚ ਹੋਣੀ ਹੈ, ਪਰ ਦੋਸ਼ ਹਨ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਗਵਾਹ ਨੂੰ ਗਵਾਹੀ ਨਾ ਦੇਣ ’ਤੇ ਧਮਕੀਆਂ ਦੇ ਰਹੇ ਹਨ। ਇਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ, ਬੌਬੀ ਮਲਹੋਤਰਾ ਅਤੇ ਉਨ੍ਹਾਂ ਦੇ ਸਾਥੀ ਮੁੱਖ ਹਨ। ਗਵਾਹ ਸੁਖਬੀਰ ਸਿੰਘ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਉਸ ਦੇ ਭਰਾ ਗੁਰਦੀਪ ਪਹਿਲਵਾਨ ਦਾ ਕਤਲ ਕੀਤਾ ਗਿਆ ਸੀ ਅਤੇ ਉਦੋਂ ਤੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।



ਮਾਨ ਸਰਕਾਰ ਨੇ ਵਾਪਸ ਲਈ ਸੁਰੱਖਿਆ: ਸੁਖਬੀਰ ਨੇ ਦੱਸਿਆ ਕਿ ਗੈਂਗਸਟਰ ਧਮਕੀਆਂ ਦੇ ਰਹੀ ਹਨ ਕਿ ਜੇਕਰ ਅਸੀਂ ਗਵਾਹੀ ਦਿੱਤੀ ਤਾਂ ਤੁਹਾਨੂੰ ਵੀ ਮਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉੰਝ ਸਰਕਾਰ ਕਹਿੰਦੀ ਹੈ ਕਿ ਇਸ ਗੈਂਗਵਾਰ ਨੂੰ ਖ਼ਤਮ ਕਰਨ ਲਈ ਸਰਕਾਰ ਦਾ ਸਾਥ ਦਵੋ, ਪਰ ਜੇਕਰ ਅਸੀਂ ਗੈਂਗਸਟਰਾਂ ਨੂੰ ਸਜ਼ਾਵਾਂ ਦੇਣ ਦੀ ਗਵਾਹੀ ਦੇ ਰਹੇ ਹਾਂ, ਤਾਂ ਸਾਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ ਨੂੰ ਸਾਡੇ 'ਤੇ ਗੈਂਗਸਟਰਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ, ਜਾਂ ਸਾਡਾ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਕਿਉਂਕਿ ਮੌਜੂਦਾ ਸਰਕਾਰ ਨੇ ਸਾਡੀ ਸੁਰੱਖਿਆ ਵੀ ਵਾਪਿਸ ਲੈ ਲਈ ਹੈ।



ਕੀ ਹੈ ਮਾਮਲਾ: ਬੀਤੀ 2 ਜੂਨ, 2018 ਵਿੱਚ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਕੁਝ ਬਦਮਾਸ਼ਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਸਭ ਉਸ ਸਮੇਂ ਵਾਪਰਿਆ ਜਦ ਸ਼ਹਿਰ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਕਾਰਨ ਸੁਰੱਖਿਆ ਬੇਹੱਦ ਸਖ਼ਤ ਸੀ ਤੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਵੀ ਉਸੇ ਦਿਨ ਗੁਰੂ ਨਗਰੀ ਦੀ ਸੁਰੱਖਿਆ ਦਾ ਜਾਇਜ਼ਾ ਲੈਣ ਆਏ ਸਨ। ਇਸ ਘਟਨਾ ਤੋਂ ਬਾਅਦ ਕੈਬਨਿਟ ਮੰਤਰੀ ਓਪੀ ਸੋਨੀ ਨੇ ਆਪਣੇ ਖਾਸ ਕੌਂਸਲਰ ਦਾ ਕਤਲ ਹੋ ਜਾਣ 'ਤੇ ਪੁਲਿਸ ਨੂੰ ਕਾਫੀ ਝਾੜ ਪਾਈ ਸੀ। ਮਰਹੂਮ ਕਾਂਗਰਸੀ ਕੌਂਸਲਰ ਮੇਅਰ ਗੁਰਦੀਪ ਪਹਿਲਵਾਨ ਦੇ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਦੀ ਗੈਂਗ ਵੱਲੋਂ ਲਈ ਗਈ ਸੀ।




ਇਹ ਵੀ ਪੜ੍ਹੋ: ਪਿੰਡ ਕੋਟਭਾਈ ਅਗਵਾ ਮਾਮਲਾ: ਪੁਲਿਸ ਵੱਲੋਂ ਮੁੱਖ ਦੋਸ਼ੀ ਨਵਜੋਤ ਸਿੰਘ ਲਖਨਊ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

etv play button
Last Updated :Dec 19, 2022, 8:09 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.