ਪਿੰਡ ਕੋਟਭਾਈ ਅਗਵਾ ਮਾਮਲਾ: ਪੁਲਿਸ ਵੱਲੋਂ ਮੁੱਖ ਦੋਸ਼ੀ ਨਵਜੋਤ ਸਿੰਘ ਲਖਨਊ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

author img

By

Published : Dec 18, 2022, 10:19 PM IST

Navjot Singh the main accused in the village Kotbhai kidnapping case, was arrested from Lucknow Airport

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕੋਟਭਾਈ ਅਗਵਾ ਮਾਮਲੇ ਵਿੱਚ ਮੁੱਖ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਨੂੰ ਲਖਨਊ ਏਅਰਪੋਰਟ ਤੇ ਡੀਟੇਨ ਕਰਵਾਉਣ ਵਿੱਚ ਸਫਲਤਾ ਹਾਸਿਲ ਕਰ ਲਈ ਹੈ।)Latest news of village Kotbhai abduction case)(Latest news of village Kotbhai abduction case)

Navjot Singh the main accused in the village Kotbhai kidnapping case, was arrested from Lucknow Airport

ਸ੍ਰੀ ਮੁਕਤਸਰ ਸਾਹਿਬ: ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕੋਟਭਾਈ ਅਗਵਾ ਮਾਮਲੇ ਵਿੱਚ (Latest news of village Kotbhai abduction case) ਮੁੱਖ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਨੂੰ ਲਖਨਊ ਏਅਰਪੋਰਟ ਤੇ ਡੀਟੇਨ ਕਰਵਾਉਣ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਜਿਲ੍ਹਾ ਪੁਲਿਸ ਮੁਖੀ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 25.11.2022 ਨੂੰ ਪਿੰਡ ਕੋਟਭਾਈ ਤੋਂ ਇੱਕ ਲੜਕੇ ਹਰਮਨ ਸਿੰਘ ਪੁੱਤਰ ਸੁਖਦੇਵ ਸਿੰਘ ਉਮਰ ਕ੍ਰੀਬ 20 ਸਾਲ ਨੂੰ ਨਾ-ਮਾਲੂਮ ਵਿਅਕਤੀਆਂ ਵੱਲੋਂ ਅਗਵਾ ਕਰਕੇ ਉਸੇ ਦਿਨ ਹੀ ਕਤਲ ਕਰਨ ਪਿੱਛੋ ਉਸ ਦੇ ਪਰਿਵਾਰ ਪਾਸੋਂ 30 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ।

'ਖੁਫੀਆਂ ਸੋਰਸਾ ਰਾਂਹੀ ਲਗਾਤਾਰ ਦੋਸ਼ੀਆਂ ਨੂੰ ਟਰੇਸ ਕਰਨ ਲਈ ਕੋਸ਼ਿਸ਼ਾ ਜਾਰੀ': ਜਿਸ ਸਬੰਧੀ ਪੁਲਿਸ ਵੱਲੋਂ ਥਾਣਾ ਕੋਟਭਾਈ ਵਿਖੇ ਨਾਮਾਲੂਮ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਕਰਕੇ ਆਧੁਨਿਕ ਤਕਨੀਕਾਂ ਅਤੇ ਖੁਫੀਆਂ ਸੋਰਸਾ ਰਾਂਹੀ ਲਗਾਤਾਰ ਦੋਸ਼ੀਆਂ ਨੂੰ ਟਰੇਸ ਕਰਨ ਲਈ ਕੋਸ਼ਿਸ਼ਾ ਜਾਰੀ ਸਨ। ਜਿਸ ਦੇ ਚੱਲਦਿਆ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਅਤੇ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। (Latest news of Sri Muktsar Sahib in Punjabi)

'ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੁਬਈ ਚਲਾ ਗਿਆ ਸੀ ਮੁੱਖੀ ਦੋਸ਼ੀ': ਗ੍ਰਿਫਤਾਰ ਕੀਤੇ ਦੋਸ਼ੀਆਂ ਦੀ ਨਿਸ਼ਾਨ ਦੇਹੀ ਪਰ ਹਰਮਨ ਸਿੰਘ ਦੀ ਲਾਸ਼ ਨੂੰ ਪਿੰਡ ਸ਼ਾਮਖੇੜਾ ਵਿਖੇ ਖੇਤਾ ਵਿੱਚੋਂ ਬ੍ਰਾਮਦ ਕਰ ਲਿਆ ਗਿਆ ਸੀ। ਪਰ ਇਸ ਮੁਕੱਮਦਾ ਦਾ ਮੁੱਖੀ ਦੋਸ਼ੀ ਨਵਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਲਕਾਨਾ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮਿਤੀ 03.12.2022 ਨੂੰ ਅਮ੍ਰਿਤਸਰ ਏਅਰਪੋਰਟ ਤੋਂ ਦੁਬਈ ਚਲਾ ਗਿਆ ਸੀ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਨਵਜੋਤ ਸਿੰਘ ਵੱਲੋਂ ਪਹਿਲਾ ਵੀ ਮਾਰਚ 2022 ਵਿੱਚ ਇੱਕ ਹੋਰ ਲੜਕੇ ਨਿਰਮਲ ਸਿੰਘ ਪੁੱਤਰ ਮਨਜ਼ੀਤ ਸਿੰਘ ਵਾਸੀ ਗੁੜੀ ਸੰਘਰ ਦਾ ਵੀ ਕਾਤਲ ਕੀਤਾ ਸੀ।

ਰਿਮਾਂਡ ਹਾਸਿਲ ਕਰਕੇ ਡੁਘਾਈ ਨਾਲ ਕੀਤੀ ਜਾਵੇਗੀ ਪੁੱਛ-ਗਿੱਛ: ਜਿਸ ਸਬੰਧੀ ਮੁਕੱਦਮਾ ਨੰਬਰ 52 ਮਿਤੀ 20.03.2022 ਅ/ਧ 346 ਆਈ.ਪੀ.ਸੀ ਥਾਣਾ ਕੋਟਭਾਈ ਨਾਮਾਲੂਮ ਦੋਸ਼ੀਆਂ ਦੇ ਖਿਲਾਫ ਦਰਜ਼ ਹੋਇਆ ਸੀ। ਇਸ ਮੁਕੱਦਮੇ ਵਿੱਚ ਵੀ ਨਵਜੋਤ ਸਿੰਘ ਉੱਕਤ ਪੁਲਿਸ ਨੂੰ ਲੋੜੀਦਾ ਹੈ। ਪੁਲਿਸ ਵੱਲੋਂ ਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹਨ ਅਤੇ ਪੁਲਿਸ ਵੱਲੋਂ ਨਵਜੋਤ ਸਿੰਘ ਦਾ ਐਲ.ਓ.ਸੀ ਜਾਰੀ ਕਰਵਾਇਆ ਗਿਆ ਸੀ। ਨਵਜੋਤ ਸਿੰਘ ਆਪਣੀ ਟਿਕਟ ਦਿੱਲੀ ਏਅਰਪੋਰਟ ਦੀ ਬਜਾਏ ਲਖਨਊ ਏਅਰਪੋਰਟ ਦੀ ਕਰਵਾ ਲਈ ਸੀ। ਪਰ ਨਵਜੋਤ ਸਿੰਘ ਲਖਨਊ ਲੈਂਡ ਕਰਦਿਆਂ ਹੀ ਲਖਨਊ ਏਅਰਪੋਰਟ ਪਰ ਡੀਟੇਨ ਕਰਵਾਕੇ ਇਸ ਦੀ ਗ੍ਰਿਫਤਾਰੀ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਾਰਟੀ ਭੇਜੀ ਗਈ ਹੈ। ਨਵਜੋਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕਰਕੇ ਡੁਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਬਾਕੇ ਰਹਿਦੇ ਦੋਸ਼ੀਆਂ ਨੂੰ ਵੀ ਜ਼ਲਦ ਤੋਂ ਜ਼ਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਭੜਕੇ ਕਿਸਾਨ: ਮਾਨ ਸਰਕਾਰ ਨੂੰ ਚਿਤਾਵਨੀ, ਕਿਹਾ- ਫਿਰੋਜ਼ਪੁਰ ਦੇ 40 ਪਿੰਡਾਂ ਦੇ ਨਾਲ ਖੜੇ ਹਾਂ, ਹੁਣ ਕਿਸਾਨਾਂ ਦਾ ਹੋਵੇਗਾ ਤਿੱਖਾ ਐਕਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.