ETV Bharat / state

Conference in Amritsar by Congress: ਅੰਮ੍ਰਿਤਸਰ ਵਿੱਚ ਰੱਖੜ ਪੁੰਨਿਆ ਮੇਲੇ 'ਤੇ ਕਾਂਗਰਸ ਵਲੋਂ ਕਰਾਈ ਗਈ ਵਿਸ਼ਾਲ ਕਾਨਫਰੰਸ

author img

By ETV Bharat Punjabi Team

Published : Sep 3, 2023, 5:05 PM IST

Big conference by Congress on Rakhar Punya Mela in Amritsar
Conference By Congress : ਅੰਮ੍ਰਿਤਸਰ ਵਿੱਚ ਰੱਖੜ ਪੁੰਨਿਆ ਮੇਲੇ 'ਤੇ ਕਾਂਗਰਸ ਵਲੋਂ ਕਰਾਈ ਗਈ ਵਿਸ਼ਾਲ ਕਾਨਫਰੰਸ

ਅੰਮ੍ਰਿਤਸਰ ਵਿੱਚ ਰੱਖੜ ਪੁੰਨਿਆ ਮੇਲੇ ਉੱਤੇ ਕਾਂਗਰਸ ਵਲੋਂ ਵਿਸ਼ਾਲ (Conference By Congress) ਕਾਨਫਰੰਸ ਕਰਵਾਈ ਗਈ ਹੈ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ ਸਣੇ ਕਈ ਹੋਰ ਲੀਡਰ ਹਾਜ਼ਿਰ ਰਹੇ।

ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ : ਅੱਜ ਰੱਖੜ ਪੁੰਨਿਆ ਮੇਲੇ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਵਿਸ਼ਾਲ ਕਾਨਫਰੰਸਾਂ ਕੀਤੀਆਂ ਗਈਆਂ। ਇਸ ਵਿੱਚ ਹਾਜਰ ਰਹੇ ਸੂਬਾ ਪੱਧਰੀ ਨੇਤਾਵਾਂ ਨੇ ਇਕ ਦੂਜੇ ਨੂੰ ਰਗੜੇ ਲਾਉਂਦਿਆਂ ਪੰਜਾਬ ਦੇ ਭਵਿੱਖ ਉੱਤੇ ਚਿੰਤਾ (Conference By Congress) ਪ੍ਰਗਟਾਈ ਹੈ। ਕਾਂਗਰਸ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਲਗਾਈ ਸਟੇਜ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Punjab Congress President Amarinder Singh Raja Waring), ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਡਾ ਰਾਜ ਕੁਮਾਰ ਚੱਬੇਵਾਲ, ਕੈਪਟਨ ਸੰਦੀਪ ਸੰਧੂ, ਜ਼ਿਲਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਣੇ ਕਈ ਵੱਡੇ ਚੇਹਰੇ ਹਾਜਰ ਰਹੇ।

ਲੋਕ ਭੁਗਤ ਰਹੇ ਖਾਮਿਆਜ਼ਾ : ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਐੱਲਓਪੀ ਪ੍ਰਤਾਪ ਸਿੰਘ ਬਾਜਵਾ ਸਣੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਦਰਿਆਵਾਂ ਵਿੱਚ ਰੇਤ ਦੀ ਮਾਈਨਿੰਗ ਕਰਵਾ ਕੇ ਸਫ਼ਾਈ ਕਰਵਾਈ ਹੁੰਦੀ ਤਾਂ ਬਿਆਸ ਸਤਲੁਜ ਦਰਿਆਵਾਂ ਵਿਚ ਆਏ ਹੜ੍ਹਾਂ ਨਾਲ ਪੰਜਾਬ ਦੇ ਲੋਕਾਂ ਦਾ ਇਨ੍ਹਾਂ ਨੁਕਸਾਨ ਨਾ ਹੁੰਦਾ। (Punjab Congress President Amarinder Singh Raja Waring) ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਗ਼ਲਤੀ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ।ਜਿਸ ਨਾਲ ਕਰੀਬ ਛੇ ਲੱਖ ਏਕੜ ਦਾ ਨੁਕਸਾਨ ਹੋਇਆ ਅਤੇ ਜੇਕਰ ਪਹਿਲਾ ਦਰਿਆਵਾਂ ਦੀ ਸਫ਼ਾਈ ਕਰਵਾਈ ਜਾਦੀ ਤਾਂ ਇਸ ਤੋਂ ਕਿਤੇ ਘੱਟ ਨੁਕਸਾਨ ਹੋਣ ਦਾ ਆਸਾਰ ਸੀ।ਉਨ੍ਹਾਂ ਪੰਚਾਇਤਾਂ ਭੰਗ ਕਰਨ ਦੇ ਹਾਈਕੋਰਟ ਦੇ ਫ਼ੈਸਲੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਜਿੱਤ ਨਾਲ ਆਮ ਆਦਮੀ ਪਾਰਟੀ ਦੇ ਨਾਦਰਸ਼ਾਹੀ ਫ਼ੈਸਲੇ ਤੇ ਰੋਕ ਲੱਗੀ ਹੈ।


ਇਸ ਮੌਕੇ ਕਾਂਗਰਸ ਪਾਰਟੀ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ ਅਤੇ ਬਲਾਕ ਸੰਮਤੀਆਂ ਤੋੜ ਦਿੱਤੀਆਂ ਪਰ ਮੁੱਖ ਮੰਤਰੀ ਨੂੰ ਪੰਚਾਇਤਾਂ ਤੋੜਣ ਦਾ ਕੋਈ ਅਧਿਕਾਰ ਨਹੀਂ ਸੀ। ਜਿਸ ਦਾ ਫ਼ੈਸਲਾ ਮਾਨਯੋਗ ਹਾਈਕੋਰਟ ਨੇ ਕਰਕੇ ਇਨ੍ਹਾਂ ਦੇ ਫ਼ੈਸਲੇ ਤੇ ਰੋਕ ਲਗਾ ਕੇ ਕੀਤਾ ਹੈ। ਉਨ੍ਹਾਂ ਨੇ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਵਲੋਂ ਆਂਗਣਵਾੜੀ ਵਰਕਰਾਂ ਦੀਆਂ ਕੀਤੀਆਂ ਨਿਯੁਕਤੀਆਂ ਤੇ ਵੀ ਤੰਜ ਕੱਸਿਆ। ਇਸ ਮੌਕੇ ਸਾਬਕਾ ਵਿਧਾਇਕ ਹਲਕਾ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ ਨੇ ਆਏ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.