ETV Bharat / state

Amritsar News: ‘ਏਡਜ਼ ਇੱਕ ਭਿਆਨਕ ਬਿਮਾਰੀ’ ਪ੍ਰਤੀ ਰੈੱਡ ਰਿਬਨ ਕਲੱਬ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ

author img

By ETV Bharat Punjabi Team

Published : Sep 29, 2023, 6:26 PM IST

ਅੰਮ੍ਰਿਤਸਰ ਵਿਖੇ ਰੈੱਡ ਰਿਬਨ ਕਲੱਬ ਵੱਲੋਂ ‘ਏਡਜ਼ ਇਕ ਭਿਆਨਕ ਬਿਮਾਰੀ’ ਸਬੰਧੀ ਜਾਗਰੂਕ ਕਰਨ ਲਈ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਕਰਵਾਏ ਗਏ, ਜਿਸ ਵਿੱਚ ਦੱਸਿਆ ਗਿਆ ਕਿ ਜਿੰਨਾ ਹੋ ਸਕੇ ਧਿਆਨ ਰੱਖ ਕੇ ਟੈਸਟ ਕਰਵਾਉਂਦੇ ਰਹੋ ,ਤਾਂ ਜੋ HIV ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ। (awareness about the terrible epidemic like AIDS)

An event organized in Amritsar to raise awareness about the terrible epidemic like AIDS
‘ਏਡਜ਼ ਇੱਕ ਭਿਆਨਕ ਬਿਮਾਰੀ’ ਪ੍ਰਤੀ ਰੈੱਡ ਰਿਬਨ ਕਲੱਬ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ: ਅੰਮ੍ਰਿਤਸਰ 'ਚ ਏਡਜ਼ ਵਰਗੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਅਤੇ ਸਕਿੱਟ ਮੁਕਾਬਲਾ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਵੱਜੋਂ ਮੇਜਰ,ਡਾ.ਵਰੁਣ ਕੁਮਾਰ, ਪੀ.ਸੀ.ਐੱਸ.ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਯੋਗੇਸ਼ ਕੁਮਾਰ ਸ਼ਰਮਾ ਸਹਾਇਕ ਪਬਲਿਕ ਰਿਲੇਸ਼ਨ ਅਫਸਰ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।

ਮਹਾਂਮਾਰੀਆਂ ਸੰਬੰਧੀ ਵੀ ਜਾਗਰੂਕਤਾ : ਕਾਲਜ ਆਏ ਮਹਿਮਾਨਾਂ ਨੂੰ ਆਇਆਂ ਆਖਦਿਆਂ ਕਾਲਜ ਪ੍ਰਿੰਸੀਪਲ ਡਾ.ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਸਮੀ ਵਿੱਦਿਆ ਦੇਣ ਦੇ ਨਾਲ ਨਾਲ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਮਹਾਂਮਾਰੀਆਂ ਸੰਬੰਧੀ ਵੀ ਜਾਗਰੂਕ ਕਰਦਾ ਹੈ। ਉਹਨਾਂ ਨੇ ਕੀਮਤੀ ਮਨੁੱਖੀ ਜੀਵਨ ਨੂੰ ਸੁਚੇਤ ਰਹਿ ਕੇ ਜਿਊਣ ਦਾ ਸੁਨੇਹਾ ਦਿੱਤਾ। ਮੁੱਖ ਮਹਿਮਾਨ ਮੇਜਰ (ਡਾ.) ਵਰੁਣ ਕੁਮਾਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਏਡਜ਼ ਵਰਗੀ ਬਿਮਾਰੀ ਤੋਂ ਬਚਣ ਲਈ ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਸਾਨੂੰ ਆਪਣੀ ਝਿਜਕ ਤੋੜਨੀ ਚਾਹੀਦੀ ਹੈ। ਨੌਜਵਾਨ ਸਾਡੀ ਇੱਕ ਅਜਿਹੀ ਸ਼ਕਤੀ ਹੈ, ਜੋ ਮਹਾਂਮਾਰੀਆਂ ਦਾ ਮੂੰਹ ਮੋੜ ਸਕਦੀ ਹੈ।

ਮਿਲਕੇ ਹੀ ਏਡਜ਼ ਅਤੇ ਨਸ਼ਾਂ ਵਰਗੀਆਂ ਭਿਆਨਕ ਬੀਮਾਰੀਆਂ ਤੋ ਬੱਚ ਸਕਦੇ: ਸਹਾਇਕ ਲੋਕ ਸੰਪਰਕ ਅਫਸਰ ਸ਼੍ਰੀ ਯੋਗੇਸ਼ ਕੁਮਾਰ ਨੇ ਕਿਹਾ ਕਿ ਸਮਾਜ ਦੇ ਸਾਰੇ ਲੋਕ ਮਿਲ ਕੇ ਹੀ ਏਡਜ਼ ਅਤੇ ਨਸ਼ਾਂ ਵਰਗੀਆਂ ਭਿਆਨਕ ਬੀਮਾਰੀਆਂ ਤੋ ਬੱਚ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਕਾਲਜਾਂ 'ਚ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਨੇ ਚਾਹੀਦੇ ਹਨ, ਤਾਂ ਜੋ ਨੋਜ਼ਵਾਨ ਬੱਚਿਆ ਨੂੰ ਇਨ੍ਹਾਂ ਭਿਆਨਕ ਬੀਮਾਰੀਆਂ ਤੋਂ ਜਾਗਰੂਕ ਕੀਤਾ ਜਾ ਸਕੇ। ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਆਪ ਚੇਤਨ ਹੋਣ ਅਤੇ ਦੂਸਰਿਆਂ ਨੂੰ ਚੇਤਨ ਕਰਨ ਵਿੱਚ ਹੀ ਇਸ ਬਿਮਾਰੀ ਦਾ ਇਲਾਜ ਹੈ।

ਬਚਾਅ ਲਈ ਜਿੰਨੀ ਜ਼ਿਆਦਾ ਗਿਣਤੀ 'ਚ ਲੋਕ HIV ਟੈਸਟ ਕਰਵਾਉਣ: ਉਹਨਾਂ ਕਿਹਾ ਕਿ ਇਸ ਸਮੇਂ ਵਿਸ਼ਵ ਵਿਚ 4 ਕਰੋੜ ਲੋਕ ਐੱਚ.ਆਈ.ਵੀ.ਵਾਇਰਸ ਤੋਂ ਪੀੜ੍ਹਤ ਹਨ ਇਸ ਤੋਂ ਬਚਾਅ ਲਈ ਜਿੰਨੀ ਜ਼ਿਆਦਾ ਗਿਣਤੀ ਵਿਚ ਲੋਕ ਐੱਚ.ਆਈ.ਵੀ.ਟੈਸਟ ਕਰਵਾਉਣਗੇ, ਉਨੀਂ ਹੀ ਸਫਲਤਾ ਨਾਲ ਇਸ ਮਹਾਂਮਾਰੀ ਉਤੇ ਕਾਬੂ ਪਾਇਆ ਜਾ ਸਕਦਾ ਹੈ। ਡਾ.ਮੋਹਨ ਬੇਗੋਵਾਲ,ਸਾਬਕਾ ਪ੍ਰੋਫੈਸਰ ਤੇ ਮੁਖੀ ਕਮਿਊਨਟੀ ਮੈਡੀਸਨ ਵਿਭਾਗ,ਮੈਡੀਕਲ ਕਾਲਜ ਅੰਮ੍ਰਿਤਸਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਇਸ ਬਿਮਾਰੀ ਤੇ ਤਾਂ ਹੀ ਕਾਬੂ ਪਾ ਸਕਦੀ ਹੈ। ਜੇਕਰ ਲੋਕ ਇਸ ਸੰਬੰਧੀ ਸਹਿਯੋਗ ਦੇਣ ਅਤੇ ਲੋਕਾਂ ਦੇ ਸਹਿਯੋਗ ਬਿਨਾ ਕੋਈ ਮੁਹਿੰਮ ਸਫਲ ਨਹੀਂ ਹੁੰਦੀ।

(Press Note)

ETV Bharat Logo

Copyright © 2024 Ushodaya Enterprises Pvt. Ltd., All Rights Reserved.