ETV Bharat / state

FIR Against Gurpatwant Pannu: ਅਹਿਮਦਾਬਾਦ 'ਚ ਖਾਲਿਸਤਾਨੀ ਗੁਰਪਤਵੰਤ ਪੰਨੂ 'ਤੇ ਐੱਫਆਈਆਰ ਦਰਜ, ਅਹਮਿਦਾਬਾਦ ਸਟੇਡੀਅਮ 'ਤੇ ਹਮਲੇ ਦੀ ਦਿੱਤੀ ਸੀ ਧਮਕੀ

author img

By ETV Bharat Punjabi Team

Published : Sep 29, 2023, 1:36 PM IST

ਭਾਰਤ ਵਿੱਚ ਵਨਡੇ ਵਰਲਡ ਕੱਪ 2023 ਦਾ ਆਗਾਜ਼ 5 ਅਕਤੂਬਰ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇਗਲੈਂਡ ਅਤੇ ਨਿਊਜ਼ੀਲੈਂਡ ਦੀ ਟੀਮ ਵਿਚਾਲੇ ਖੇਡੇ ਜਾਣ ਵਾਲੇ ਮੈਚ ਤੋਂ ਹੋਣ ਜਾ ਰਿਹਾ। ਖਾਲਿਸਤਾਨੀ ਗੁਰਪਤਵੰਤ ਪੰਨੂ (Khalistani Gurpatwant Pannu) ਨੇ ਇਸ ਮੈਚ ਦੌਰਾਨ ਸਟੇਡੀਅਮ ਉੱਤੇ ਹਮਲੇ ਦੀ ਧਮਕੀ ਦਿੱਤੀ ਹੈ,ਜਿਸ ਕਾਰਣ ਪੰਨੂ ਖ਼ਿਲਾਫ਼ ਅਹਮਿਦਾਬਾਦ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।

FIR Against Khalistan Gurpatwant Singh Pannu In Ahmedabad
FIR Against Gurpatwant Pannu: ਅਹਿਮਦਾਬਾਦ 'ਚ ਖਾਲਿਸਤਾਨੀ ਗੁਰਪਤਵੰਤ ਪੰਨੂ 'ਤੇ ਐੱਫਆਈਆਰ ਦਰਜ, ਅਹਮਿਦਾਬਾਦ ਸਟੇਡੀਅਮ 'ਤੇ ਹਮਲੇ ਦੀ ਦਿੱਤੀ ਸੀ ਧਮਕੀ

ਅਹਿਮਦਾਬਾਦ: ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀ ਵਾਇਰਲ ਹੋਈ ਆਡੀਓ ਨੂੰ ਲੈ ਕੇ ਅਹਿਮਦਾਬਾਦ 'ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Ahmedabads Narendra Modi Stadium) 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਖਾਲਿਸਤਾਨੀ ਪੰਨੂ ਨੇ ਮੈਚ ਦੌਰਾਨ ਹਮਲੇ ਦੀ ਧਮਕੀ ਦਿੱਤੀ ਹੈ। ਹੁਣ ਇਸ ਮਾਮਲੇ 'ਚ ਅਹਿਮਦਾਬਾਦ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਅੱਤਵਾਦੀ ਹਮਲੇ ਦੀ ਧਮਕੀ: ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਪਹਿਲਾਂ ਤੋਂ ਰਿਕਾਰਡ ਕੀਤੀ ਫ਼ੋਨ ਕਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਪੰਨੂ ਨੇ ਵਾਇਰਲ ਆਡੀਓ ਵਿੱਚ ਫੋਨ 'ਤੇ ਕਿਹਾ ਕਿ 'ਵਿਸ਼ਵ ਕ੍ਰਿਕਟ ਕੱਪ ਨਹੀਂ ਬਲਕਿ ਵਿਸ਼ਵ ਅੱਤਵਾਦ ਕੱਪ ਇਸ ਅਕਤੂਬਰ 'ਚ ਸ਼ੁਰੂ ਹੋਵੇਗਾ। ਇਹ ਆਡੀਓ ਸੰਦੇਸ਼ ਗੁਰਪਤਵੰਤ ਸਿੰਘ ਪੰਨੂ ਦਾ ਹੈ। ਇਸ ਮਾਮਲੇ ਵਿੱਚ ਅੱਜ ਅਹਿਮਦਾਬਾਦ ਸਾਈਬਰ ਪੁਲਿਸ ਸਟੇਸ਼ਨ (Ahmedabad Cyber Police Station) ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਵਿਸ਼ਵ ਕੱਪ ਮੈਚ ਦੌਰਾਨ ਹਮਲੇ ਦੀ ਇਸ ਧਮਕੀ ਨੂੰ ਵੀ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। (ODI World Cup 2023)

ਕਈ ਮੈਚਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ: ਅਹਿਮਾਦਾਬਾਦ ਵਿੱਚ ਐੱਫਆਈਰ ਦਰਜ ਹੋਣ ਤੋਂ ਬਾਅਦ ਸਾਈਬਰ ਕ੍ਰਾਈਮ ਦੇ ਡੀਸੀਪੀ ਅਜੀਤ ਰਾਜਨ ਨੇ ਕਿਹਾ ਕਿ ਪਹਿਲਾਂ ਤੋਂ ਰਿਕਾਰਡ ਕੀਤੇ ਧਮਕੀ ਭਰੇ ਸੰਦੇਸ਼ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਾਂ 'ਤੇ ਪੋਸਟ ਕੀਤੇ ਗਏ ਸਨ ਅਤੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸ ਦਈਏ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਧਮਕੀ ਭਰੇ ਸੰਦੇਸ਼ 'ਚ ਜਿੱਥੇ 5 ਅਕਤੂਬਰ ਤੋਂ ਵਿਸ਼ਵ ਕੱਪ 2023 ਦੇ ਉਦਘਾਟਨੀ ਮੈਚ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ, ਉੱਥੇ ਹੀ 14 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੌਰਾਨ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਾਈਨਲ ਮੈਚ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ।

ਪੰਨੂ ਨੂੰ ਜੁਲਾਈ 2020 ਵਿੱਚ ਯੂਏਪੀਏ ਤਹਿਤ ਅੱਤਵਾਦੀ ਐਲਾਨਿਆ ਗਿਆ ਸੀ ਅਤੇ ਕੁੱਝ ਸਮੇਂ ਪਹਿਲਾਂ ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਪੰਨੂ ਖ਼ਿਲਾਫ਼ ਕਾਰਵਾਈ ਕਰਦਿਆਂ ਐੱਨਆਈਏ ਨੇ ਕੋਰਟ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਪੰਨੂ ਦੀਆਂ ਜਾਇਦਾਦਾਂ ਵੀ ਜਬਤ ਕੀਤੀਆ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.