ETV Bharat / state

Amritsar News : ਕੈਂਸਰ ਰੋਕਥਾਮ ਸਬੰਧੀ ਅੰਮ੍ਰਿਤਸਰ ਵਿੱਚ ਲੱਗੇਗਾ ਕੈਂਪ, ਕਿਸਾਨੀ ਕਿੱਤੇ ਸਬੰਧੀ ਵੀ ਦਿੱਤੀ ਜਾਵੇਗਾ ਜਾਣਕਾਰੀ

author img

By

Published : Jul 11, 2023, 2:09 PM IST

ਅਦਾਕਾਰ ਸੋਨੀਆਂ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ 6 ਅਗਸਤ ਨੂੰ ਅੰਮ੍ਰਿਤਸਰ ਵਿਖੇ ਵਰਲਡ ਕੈਂਸਰ ਕੇਅਰ ਕੈਂਪ ਲਗਾਇਆ ਜਾਵੇਗਾ, ਜਿਥੇ ਕੈਂਸਰ ਦੇ ਹਰ ਪ੍ਰਕਾਰ ਦੇ ਟੈਸਟ ਮੁਫਤ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਇਸ ਕੈਂਪ ਦੇ ਸਕਦੇ ਅਸੀਂ ਯਤਨ ਕੀਤਾ ਹੈ ਕਿ ਲੋਕਾਂ ਨੂੰ ਭਿਆਨਕ ਬਿਮਾਰੀ ਤੋਂ ਸਮੇਂ ਸਿਰ ਬਚਾਇਆ ਜਾ ਸਕੇ।

Amritsar News : ਅਦਾਕਾਰਾ ਸੋਨੀਆ ਮਾਨ ਵੱਲੋਂ ਚਲਾਇਆ ਜਾ ਰਿਹਾ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਭਿਆਨ
Amritsar News : ਅਦਾਕਾਰਾ ਸੋਨੀਆ ਮਾਨ ਵੱਲੋਂ ਚਲਾਇਆ ਜਾ ਰਿਹਾ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਭਿਆਨ

ਕੈਂਸਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ ਅਭਿਆਨ

ਅੰਮ੍ਰਿਤਸਰ : ਦਿਨੋਂ-ਦਿਨ ਵਧ ਰਹੀ ਕੈਂਸਰ ਜਿਹੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਅਦਾਕਾਰਾ ਅਤੇ ਸਮਾਜ ਸੇਵੀ ਸੋਨੀਆ ਮਾਨ ਹਾਲ ਹੀ ਵਿੱਚ ਵਰਲਡ ਕੈਂਸਰ ਕੇਅਰ ਦੀ ਬ੍ਰਾਂਡ ਅੰਬੈਸਡਰ ਬਣੇ ਹਨ ਤੇ ਉਹਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੈਂਸਰ ਦੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਸੋਨੀਆ ਮਾਨ ਨੇ ਖੁਦ ਜਾਣਕਾਰੀ ਦਿੱਤੀ ਹੈ।

ਸਰੀਰਕ ਟੈਸਟ ਮੁਫ਼ਤ ਕਰਵਾਉਣ ਦੀ ਅਪੀਲ : ਇਸ ਦੌਰਾਨ ਉਹਨਾਂ ਦੱਸਿਆ ਕਿ ਜਾਗਰੂਕਤਾ ਕੈਂਪ ਵਿੱਚ ਹਰ ਇਕ ਵਿਅਕਤੀ ਦੇ ਕੈਂਸਰ ਦਾ ਚੈਅਕੱਪ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਮਾਈ ਭਾਗੋ ਚੈਰਿਟੀ ਵੱਲੋਂ ਵਰਲਡ ਕੈਂਸਰ ਕੇਅਰ ਦੇ ਮੁਖੀ ਕੁਲਵੰਤ ਧਾਲੀਵਾਲ ਦੇ ਸਹਿਯੋਗ ਦੇ ਨਾਲ ਗੁਰੂ ਰਾਮਦਾਸ ਕਿਸਾਨ ਮਜ਼ਦੂਰ ਸਿਹਤ ਮੇਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਦੀ ਦਾਣਾ ਮੰਡੀ ਵਿਖੇ 6 ਅਗਸਤ ਨੂੰ ਕੀਤਾ ਜਾਵੇਗਾ। ਸੋਨੀਆ ਮਾਨ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਲੋਕ ਬਿਨਾਂ ਝਿਜਕ ਤੋਂ ਇਸ ਕੈਂਪ ਵਿੱਚ ਆ ਕੇ ਆਪਣੇ ਫ੍ਰੀ ਟੈਸਟ ਕਰਵਾਉਣ। ਇਸ ਮੇਲੇ ਦੇ ਵਿੱਚ ਕੈਂਸਰ ਦੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਤਾਂ ਇਸ ਤੋਂ ਇਲਾਵਾ ਪੂਰਾ ਸਰੀਰਕ ਟੈਸਟ ਵੀ ਕਰਵਾ ਸਕਦੇ ਹਨ ਜੋ ਕਿ ਮੁਫ਼ਤ ਹੋਵੇਗਾ।

ਕਿਸਾਨਾਂ ਲਈ ਹਰ ਤਰ੍ਹਾਂ ਦੀ ਜਾਣਕਾਰੀ ਵੀ ਹੋਵੇ ਮੁਹਈਆ : ਕੈਂਸਰ ਤੋਂ ਇਲਾਵਾ ਸੋਨੀਆ ਮਾਨ ਨੇ ਕਿਹਾ ਕਿ ਇਸ ਕੈਂਪ ਵਿੱਚ ਕਿਸਾਨ ਭਲਾਈ ਸਕੀਮਾਂ ਦੀ ਸਬਸਿਡੀ ਬਾਰੇ ਵੀ ਇਸ ਕੈਂਪ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ,ਇਸ ਸਬੰਧ 'ਚ ਪੰਜਾਬ ਸਰਕਾਰ ਨਾਲ ਵੀ ਗੱਲ ਹੋਈ ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਵੱਲੋਂ ਉਨ੍ਹਾਂ ਨੂੰ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ ਅਤੇ ਇਸ ਕੈਂਪ ਦੇ ਵਿੱਚ ਸਰਕਾਰੀ ਸਹੂਲਤਾਂ ਲਈ ਵੀ ਇੱਕ ਵਿਸ਼ੇਸ਼ ਸਟਾਲ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਨ ਫ਼ਾਉਂਡੇਸ਼ਨ ਵੱਲੋਂ ਮੁਫ਼ਤ ਸਕਿੱਲ ਡਵੈਲਪਮੈਂਟ ਅਤੇ ਨਸ਼ਾ ਮੁਕਤੀ ਮੁੜ ਵਸੀਬਾ ਸੈਂਟਰ ਦੀ ਜਾਣਕਾਰੀ ਲਈ ਸਟਾਲ ਲਗਾਇਆ ਜਾਵੇਗਾ। ਇਸ ਦੇ ਲਈ ਉਹ ਵੱਖ-ਵੱਖ ਪਿੰਡਾਂ ਵਿਚ ਜਾ ਕੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਉਹਨਾਂ ਨੂੰ ਅਪੀਲ ਕਰ ਰਹੇ ਹਨ ਕਿ ਆਪਣੇ ਪਿੰਡਾਂ ਦੇ ਲੋਕਾਂ ਤੇ ਕੈਂਸਰ ਦੇ ਟੈਸਟ ਜ਼ਰੂਰ ਕਰਵਾਉਣ ਅਤੇ ਅਗਰ ਕਿਸੇ ਪਿੰਡ ਦੇ ਵਿੱਚ ਕੋਈ ਵੀ ਕੈਂਸਰ ਦਾ ਮਰੀਜ਼ ਨਹੀਂ ਮਿਲਦਾ ਤਾਂ ਉਸ ਪਿੰਡ ਦੇ ਬਾਹਰ ਵੱਡਾ ਬੋਰਡ ਵੀ ਲਗਾਇਆ ਜਾਵੇਗਾ ਕਿ ਇਹ ਪਿੰਡ ਕੈਂਸਰ ਮੁਕਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.