ETV Bharat / state

Punjab Weather Forecast : ਪੰਜਾਬ ਦੇ 5 ਜ਼ਿਲ੍ਹਿਆਂ 'ਚ ਓਰੇਂਜ ਅਲਰਟ, ਤੇਜ਼ ਮੀਂਹ ਦੀ ਚਿਤਾਵਨੀ, ਖਾਲੀ ਕਰਵਾਏ ਗਏ ਕਈ ਪਿੰਡ

author img

By

Published : Jul 10, 2023, 9:52 AM IST

Updated : Jul 10, 2023, 10:11 AM IST

ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਮਾਲਵੇ ਲਈ ਸੋਮਵਾਰ ਸਵੇਰੇ 9.30 ਵਜੇ ਤੱਕ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਦੋਆਬੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਆਉਣ ਵਾਲੇ ਕੁਝ ਘੰਟਿਆਂ 'ਚ ਭਾਰੀ ਮੀਂਹ ਪਵੇਗਾ।

Punjab Weather Forecast
Punjab Weather Forecast

ਚੰਡੀਗੜ੍ਹ : ਸੂਬੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਸਿਰਫ਼ ਪੰਜਾਬ ਹੀ ਨਹੀਂ, ਬਲਕਿ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਸਣੇ ਦਿੱਲੀ ਵਿੱਚ ਰਿਕਾਰਡ ਤੋੜ ਮੀਂਹ ਪੈ ਰਿਹਾ ਹੈ। ਅੱਜ ਵੀ ਪੰਜਾਬ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਹੈ। ਇਸ ਦੇ ਨਾਲ ਹੀ, ਸੂਬੇ ਵਿੱਚ ਨਦੀਆਂ ਅਤੇ ਨਹਿਰਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਇਸ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਵਸੇ 15 ਤੋਂ 20 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜਲੰਧਰ ਦੇ 2 ਸ਼ਹਿਰਾਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜੰਡਿਆਲਾ ਗੁਰੂ 'ਚ ਬੰਡਾਲਾ ਦੇ ਆਸ-ਪਾਸ ਦੇ ਇਲਾਕੇ 'ਚ ਨਹਿਰ ਦੀ ਚਾਰਦੀਵਾਰੀ ਟੁੱਟਣ ਕਾਰਨ ਕਰੀਬ 200 ਏਕੜ ਫਸਲ ਪਾਣੀ 'ਚ ਡੁੱਬ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ: ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ, ਧੂਰੀ, ਮਾਲੇਰਕੋਟਲਾ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਸਮਰਾਲਾ, ਰੂਪਨਗਰ, ਬਲਾਚੌਰ, ਲੁਧਿਆਣਾ ਪੱਛਮੀ, ਫਿਲੌਰ, ਫਗਵਾੜਾ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਜਲੰਧਰ, ਧੂਰੀ, ਮਲੇਰਕੋਟਲਾ, ਸਮਾਣਾ, ਨਾਭਾ, ਲੁਧਿਆਣਾ ਪੂਰਬੀ, ਫਿਲੌਰ, ਫਗਵਾੜਾ, ਜਲੰਧਰ-1, ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ 'ਚ ਵੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਮਾਝਾ ਅਤੇ ਪੱਛਮੀ ਮਾਲਵੇ ਵਿੱਚ ਅੱਜ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਮਾਲਵੇ ਦੇ ਸਰਹੱਦੀ ਇਲਾਕਿਆਂ ਵਿੱਚ ਅੱਜ ਸਵੇਰੇ ਧੁੱਪ ਨਿਕਲੀ ਹੈ।

ਮਾਝਾ ਖੇਤਰ 'ਚ ਵੀਰਵਾਰ ਤੋਂ ਮੁੜ ਮੀਂਹ: ਮਾਝਾ, ਦੁਆਬਾ ਅਤੇ ਪੱਛਮੀ ਮਾਲਵੇ ਵਿੱਚ ਅੱਜ, ਮੰਗਲਵਾਰ ਅਤੇ ਬੁੱਧਵਾਰ ਨੂੰ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦਰਮਿਆਨ ਬੱਦਲ ਛਾਏ ਰਹਿਣਗੇ, ਪਰ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਵਧੇਗਾ। ਜੋ ਤਾਪਮਾਨ ਹੁਣ 30 ਡਿਗਰੀ ਦੇ ਨੇੜੇ ਚੱਲ ਰਿਹਾ ਸੀ, ਉਹ ਆਉਣ ਵਾਲੇ 2 ਦਿਨਾਂ 'ਚ 36 ਡਿਗਰੀ ਤੋਂ ਪਾਰ ਜਾ ਸਕਦਾ ਹੈ, ਜਿਸ ਕਾਰਨ ਨਮੀ ਵੀ ਵਧੇਗੀ। ਪੂਰਬੀ ਮਾਲਵੇ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਮੀਂਹ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ, ਪਰ ਸ਼ੁੱਕਰਵਾਰ ਤੋਂ ਮੁੜ ਮੀਂਹ ਪੈ ਸਕਦਾ ਹੈ।

ਮੀਂਹ ਕਾਰਨ ਤਬਾਹੀ: ਚੰਡੀਗੜ੍ਹ, ਖਰੜ, ਐਸਬੀਐਸ ਨਗਰ ਵਿੱਚ ਮੀਂਹ ਨੇ ਤਬਾਹੀ ਮਚਾਈ, ਪਰ ਅੱਜ ਇਸ ਤੋਂ ਰਾਹਤ ਮਿਲਣ ਦੇ ਆਸਾਰ ਹਨ। ਹਿਮਾਚਲ 'ਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਯਾਨੀ ਉੱਥੇ ਵੀ ਮੀਂਹ ਕੰਟਰੋਲ 'ਚ ਰਹੇਗੀ। ਮੀਂਹ ਘੱਟ ਹੋਣ ਨਾਲ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ 'ਚ ਤੇਜ਼ੀ ਆਵੇਗੀ।

ਪਿਛਲੇ ਸਮੇਂ ਦੌਰਾਨ ਸਤਲੁਜ ਦਰਿਆ ਦੇ ਕੰਢਿਆਂ ਤੋਂ ਇਲਾਵਾ ਪਟਿਆਲਾ, ਮੁਹਾਲੀ, ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਅਤੇ ਜੰਡਿਆਲਾ ਗੁਰੂ, ਬੰਡਾਲਾ, ਅਬੋਹਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨਹਿਰਾਂ ਵਿੱਚ ਪਾੜ ਪੈਣ ਕਾਰਨ ਖੇਤਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਨਹਿਰਾਂ ਅਤੇ ਨਦੀਆਂ ਦੇ ਕੰਢਿਆਂ 'ਤੇ ਪਾਣੀ ਦਾ ਪੱਧਰ ਵੀ ਘੱਟ ਜਾਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ।

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸਕੂਲ/ਕਾਲਜ ਬੰਦ: ਭਾਰੀ ਮੀਂਹ, ਕੁਝ ਖੇਤਰਾਂ ਵਿੱਚ ਹੜ੍ਹ ਵਰਗੇ ਹਾਲਾਤ ਬਣਨ ਕਾਰਨ ਅਤੇ ਕਈ ਥਾਂਵਾਂ ਉੱਤੇ ਸੜਕਾਂ ਨੁਕਸਾਨੀਆਂ ਗਈਆਂ ਜਿਸ ਨਾਲ ਕਈ ਪਿੰਡਾਂ ਦਾ ਆਪਸੀ ਸੰਪਰਕ ਵੀ ਟੁੱਟ ਗਿਆ। ਇਸ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਅੱਜ ਫਿਲੌਰ ਅਤੇ ਸ਼ਾਹਕੋਟ ਸਬ-ਡਿਵੀਜ਼ਨਾਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰੋਪੜ ਤੇ ਲੁਧਿਆਣਾ ਵਿੱਚ ਸਕੂਲ ਬੰਦ ਰਹਿਣਗੇ। ਪਟਿਆਲਾ ਵਿਖੇ ਵੀ ਕਾਲਜ ਬੰਦ ਰਹਿਣਗੇ।

Last Updated : Jul 10, 2023, 10:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.