ETV Bharat / state

Rain In Moga: ਮੀਂਹ ਦਾ ਕਹਿਰ, ਸੜਕ 'ਚ ਪਿਆ 40 ਫੁੱਟ ਦਾ ਪਾੜ, ਕਈ ਪਿੰਡਾਂ ਦੇ ਆਪਸੀ ਸੰਪਰਕ ਟੁੱਟੇ

author img

By

Published : Jul 10, 2023, 9:05 AM IST

ਮੋਗਾ ਦੇ ਆਖਰੀ ਪਿੰਡ ਭਲੂਰ ਵਿੱਚ ਬਰਸਾਤ ਦੇ ਪਾਣੀ ਕਾਰਨ ਭਲੂਰ-ਕੋਟ ਸੁਖੀਆ ਨੂੰ ਜਾਣ ਵਾਲੀ ਸੜਕ ਟੁੱਟ ਗਈ। ਸੜਕ ਵਿੱਚ ਕਰੀਬ 30 ਫੁੱਟ ਤੱਕ ਦਰਾਰ ਪੈ ਗਈ ਹੈ ਜਿਸ ਨਾਲ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ।

Rain In Moga, Punjab
ਸੜਕ 'ਚ ਪਿਆ 40 ਫੁੱਟ ਦਾ ਪਾੜ, ਕਈ ਪਿੰਡਾਂ ਦੇ ਆਪਸੀ ਸੰਪਰਕ ਟੁੱਟੇ

ਸੜਕ 'ਚ ਪਿਆ 40 ਫੁੱਟ ਦਾ ਪਾੜ, ਕਈ ਪਿੰਡਾਂ ਦੇ ਆਪਸੀ ਸੰਪਰਕ ਟੁੱਟੇ

ਮੋਗਾ: ਪੰਜਾਬ ਵਿੱਚ ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹਰ ਜ਼ਿਲ੍ਹੇ ਵਿੱਚ ਪਾਣੀ ਭਰ ਚੁੱਕਾ ਹੈ। ਪਹਾੜਾਂ ਤੋਂ ਲੈ ਕੇ ਮੈਦਾਨੀ ਖੇਤਰਾਂ ਤੱਕ ਮੀਂਹ ਦਾ ਕਹਿਰ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਅੰਦਰ ਤਾਂ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਜਾ ਚੁੱਕਾ ਹੈ। ਉੱਥੇ ਹੀ, ਨੀਵੇਂ ਅਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੇ ਗੱਲ ਕਰੀਏ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਭਲੂਰ ਦੀ ਤਾਂ, ਇੱਥੇ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਦੋਹਾਂ ਜ਼ਿਲ੍ਹਿਆ ਦੇ ਪਿੰਡਾਂ ਨੂੰ ਆਪਸ ਵਿਚ ਜੋੜਦੀ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਬਣੀ ਸੜਕ ਮੀਂਹ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ।

ਸੜਕ 'ਚ 40 ਫੁੱਟ ਪਾੜ ਪਿਆ: ਜਦੋ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਦਾ ਪਿੰਡ ਭਲੂਰ ਤੋਂ ਫ਼ਰੀਦਕੋਟ ਨਾਲ ਸੰਪਰਕ ਹੈ ਤੇ ਮੀਂਹ ਕਾਰਨ ਪੁਲੀ ਦਾ ਰਸਤਾ ਜਿਆਦਾ ਛੋਟਾ ਹੋਣ ਕਰਕੇ, ਜਦੋ ਪਿੱਛੋਂ ਪਾਣੀ ਨੇ ਦਬਾਅ ਪਾਇਆ, ਤਾਂ ਪੁਲੀ ਟੁੱਟਣ ਕਰਕੇ ਉਸ ਦੇ ਨਾਲ ਸੜਕ ਵਿੱਚ ਵੀ 40 ਫੁੱਟ ਦ ਪਾੜ ਪੈ ਗਿਆ। ਉੱਥੇ ਹੀ ਕਿਸਾਨਾਂ ਦੀਆ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ, ਜੋ ਕਿਸਾਨਾਂ ਨੇ ਨਰਮਾ ਬੀਜਿਆ ਸੀ, ਉਹ ਵੀ ਖ਼ਰਾਬ ਹੋ ਗਿਆ। ਝੋਨੇ ਦਾ ਕਾਫੀ ਨੁਕਸਾਨ ਹੋਇਆ।

ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ: ਪਿੰਡ ਵਾਸੀਆਂ ਨੇ ਸਾਰੇ ਨਗਰ ਵਲੋਂ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਦੀਆ ਫਸਲਾਂ ਦਾ ਨੁਕਸਾਨ ਹੋਇਆ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਸ ਸੜਕ ਦੇ ਟੁੱਟਣ ਕਾਰਨ ਕਰੀਬ 35/40 ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਸੜਕ ਐਤਵਾਰ ਸ਼ਾਮ 4 ਵਜੇ ਦੇ ਕਰੀਬ ਟੁੱਟ ਗਈ ਸੀ ਅਤੇ ਜ਼ਿਆਦਾ ਪਾਣੀ ਹੋਣ ਕਾਰਨ ਸੜਕ ਟੁੱਟੀ ਹੈ। ਇਸ ਪਾਣੀ ਕਾਰਨ ਪਿੰਡ ਦੀਆਂ ਕਈ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਹੁਣ ਪਾਣੀ ਥੋੜ੍ਹਾ ਘੱਟ ਹੈ, ਪਰ ਕਿਸਾਨਾਂ ਦਾ ਨੁਕਸਾਨ ਵਧ ਗਿਆ ਹੈ। ਕਰੀਬ 2000/2500 ਏਕੜ ਫਸਲ ਦਾ ਨੁਕਸਾਨ ਹੋਇਆ ਹੈ, ਜੇਕਰ ਮੌਸਮ ਠੀਕ ਨਾ ਰਿਹਾ, ਤਾਂ ਹੋਰ ਵੀ ਨੁਕਸਾਨ ਹੋਵੇਗਾ।

ਦੱਸ ਦਈਏ ਕਿ ਪੰਜਾਬ ਵਿੱਚ ਖਰਾਬ ਮੌਸਮ ਦੇ ਚੱਲਦੇ, ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਬਾਹਰ ਜਾ ਕੇ ਲੋਕਾਂ ਦੀ ਹਰ ਸੰਭਵ ਮਦਦ ਕਰਨ। DCs ਤੇ SSPs ਨੂੰ ਵੀ ਫੀਲਡ 'ਤੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.