ETV Bharat / sports

ਇਤਿਹਾਸ ਰਚਣ ਤੋਂ ਚੁਕੇ ਪਹਿਲਵਾਨ ਰਵੀ ਦਹੀਆ, ਦੇਸ਼ ਲਈ ਜਿੱਤਿਆ ਚਾਂਦੀ ਦਾ ਤਗਮਾ

author img

By

Published : Aug 5, 2021, 4:53 PM IST

Updated : Aug 5, 2021, 5:16 PM IST

ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਦਾ ਤਮਗਾ
ਪਹਿਲਵਾਨ ਰਵੀ ਦਹੀਆ ਨੇ ਜਿੱਤਿਆ ਚਾਂਦੀ ਦਾ ਤਮਗਾ

ਭਾਰਤੀ ਪਹਿਲਵਾਨ ਰਵੀ ਦਹੀਆ ਨੇ 57 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਹਾਲਾਂਕਿ, ਉਹ ਸੋਨ ਤਮਗਾ ਨਹੀਂ ਜਿੱਤ ਸਕਿਆ ਅਤੇ ਇਤਿਹਾਸ ਰਚਣ ਤੋਂ ਚੁਕ ਗਏ।

ਟੋਕੀਓ : ਭਾਰਤ ਦੇ ਪਹਿਲਵਾਨ ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਹਾਲਾਂਕਿ, ਉਹ ਸੋਨ ਤਮਗਾ ਨਹੀਂ ਜਿੱਤ ਸਕਿਆ ਅਤੇ ਇਤਿਹਾਸ ਰਚਣ ਤੋਂ ਚੁਕ ਗਏ। ਫਾਈਨਲ ਮੈਚ ਵਿੱਚ ਰੂਸੀ ਓਲੰਪਿਕ ਕਮੇਟੀ (ROC) ਦੇ ਪਹਿਲਵਾਨ ਜਾਵੂਰ ਯੁਗਏਵ ਨੇ ਉਸਨੂੰ ਹਰਾਇਆ।

ਕੁਸ਼ਤੀ ਦੇ ਅਖਾੜੇ ਵਿੱਚ ਰਵੀ ਦਹੀਆ ਤੋਂ ਸੋਨ ਤਮਗੇ ਦੀ ਉਮੀਦ ਖਤਮ ਹੋ ਗਈ ਹੈ। ਰਵੀ 57 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਦੋ ਵਾਰ ਦੇ ਵਿਸ਼ਵ ਚੈਂਪੀਅਨ ਰੂਸੀ ਓਲੰਪਿਕ ਕਮੇਟੀ (ROC) ਦੇ ਜਾਵੂਰ ਯੁਗਏਵ ਤੋਂ ਹਾਰ ਗਏ ਨਹ। ਹਾਲਾਂਕਿ, ਰਵੀ ਸਿਰਫ ਸਿਲਵਰ ਮੈਡਲ ਦੇ ਨਾਲ ਹੀ ਭਾਰਤ ਪਰਤਣਗੇ। ਯੁਗੁਏ ਨੇ ਉਨ੍ਹਾਂ ਨੂੰ ਤਿੰਨ ਅੰਕਾਂ ਨਾਲ ਹਰਾਇਆ।

ਇਹ ਵੀ ਪੜ੍ਹੋ:ਪਤਾਨ ਮਨਪ੍ਰੀਤ ਸਿੰਘ ਨੇ ਤਗਮਾ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਨੂੰ ਕੀਤਾ ਸਮਰਪਿਤ

ਰਵੀ ਨੇ ਸਕੋਰਬੋਰਡ 'ਤੇ 2-2 ਨਾਲ ਬਰਾਬਰੀ ਕਰ ਲਈ ਪਰ ਯੁਗਏਵ ਨੇ ਆਪਣੀ ਅਥਾਹ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋਏ ਫਿਰ ਲੀਡ ਲੈ ਲਈ ਕਿਉਂਕਿ ਭਾਰਤੀ ਪਹਿਲਵਾਨ ਪਹਿਲੇ ਦੌਰ ਦੀ ਸਮਾਪਤੀ ਤੋਂ ਬਾਅਦ 4-2 ਨਾਲ ਪਿੱਛੇ ਸੀ।

Last Updated :Aug 5, 2021, 5:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.