ETV Bharat / sports

World Cup 2023 IND vs AUS : ਟੀਮ ਇੰਡੀਆ ਦੀ ਰਣਨੀਤੀ ਹੋਈ ਕਾਮਯਾਬ, ਸਪਿਨਰਾਂ ਨੇ ਕੰਗਾਰੂਆਂ ਨੂੰ ਗੋਡੇ ਟੇਕਣ ਲਈ ਕੀਤਾ ਮਜ਼ਬੂਰ

author img

By ETV Bharat Punjabi Team

Published : Oct 8, 2023, 7:26 PM IST

World Cup 2023 IND vs AUS
World Cup 2023 IND vs AUS

ਆਸਟ੍ਰੇਲੀਆ ਖਿਲਾਫ ਮੈਚ 'ਚ 3 ਸਪਿਨਰਾਂ ਨੂੰ ਖੇਡਣ ਦੀ ਟੀਮ ਇੰਡੀਆ ਦੀ ਰਣਨੀਤੀ ਸਫਲ ਰਹੀ। ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਆਰ ਅਸ਼ਵਿਨ ਦੀ ਭਾਰਤੀ ਸਪਿਨ ਤਿਕੜੀ ਨੇ ਆਸਟਰੇਲਿਆਈ ਬੱਲੇਬਾਜ਼ਾਂ ਨੂੰ ਆਪਣੀ ਸਪਿਨ ਵਿੱਚ ਫਸਾਇਆ ਅਤੇ ਉਨ੍ਹਾਂ ਨੂੰ 200 ਤੋਂ ਘੱਟ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ।

ਚੇਨਈ : ਚੇਪੌਕ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਮੈਚ 'ਚ ਆਸਟ੍ਰੇਲੀਆ ਦੀ ਟੀਮ 199 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਮੈਚ 'ਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਕੰਗਾਰੂਆਂ ਨੂੰ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਕੋਈ ਸਫਲਤਾ ਨਹੀਂ ਮਿਲੀ ਅਤੇ ਪੂਰੀ ਟੀਮ 49.3 ਓਵਰਾਂ 'ਚ ਸਿਰਫ 199 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਆਰ ਅਸ਼ਵਿਨ ਦੀ ਭਾਰਤੀ ਸਪਿਨ ਤਿਕੜੀ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਆਪਣੀ ਸਪਿਨ ਵਿੱਚ ਫਸਾ ਕੇ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਭਾਰਤੀ ਸਪਿਨਰਾਂ ਪੂਰੀ ਤਰ੍ਹਾਂ ਆਸਟ੍ਰੇਲੀਆਈ ਬੱਲੇਬਾਜ਼ਾਂ 'ਤੇ ਹਾਵੀ ਰਹੇ।

ਟੀਮ ਇੰਡੀਆ ਦੀ ਰਣਨੀਤੀ ਹੋਈ ਸਫਲ: ਚੇਪੌਕ ਦੀ ਘੁੰਮਦੀ ਪਿੱਚ ਦੀ ਸਹੀ ਭਵਿੱਖਬਾਣੀ ਕਰਦੇ ਹੋਏ ਟੀਮ ਇੰਡੀਆ ਨੇ 3 ਸਪਿਨਰਾਂ ਦੇ ਨਾਲ ਮੈਚ 'ਚ ਉਤਰਨ ਦਾ ਫੈਸਲਾ ਕੀਤਾ। ਟੀਮ ਮੈਨੇਜਮੈਂਟ ਦਾ ਇਹ ਫੈਸਲਾ ਬਿਲਕੁੱਲ ਸਹੀ ਸਾਬਤ ਹੋਇਆ ਅਤੇ ਭਾਰਤੀ ਸਪਿਨਰਾਂ ਨੇ 6 ਵਿਕਟਾਂ ਲੈ ਕੇ ਆਸਟ੍ਰੇਲੀਆਈ ਬੱਲੇਬਾਜ਼ੀ ਲਾਈਨ ਅੱਪ ਨੂੰ ਤਬਾਹ ਕਰ ਦਿੱਤਾ। ਆਸਟਰੇਲੀਆ ਦੇ ਪੰਜ ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਵਿਚਕਾਰਲੇ ਓਵਰਾਂ 'ਚ ਸਪਿਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤ ਨੇ ਆਸਟ੍ਰੇਲੀਆ ਨੂੰ 200 ਤੋਂ ਘੱਟ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ।

ਜਡੇਜਾ ਨੇ ਮਚਾਈ ਤਬਾਹੀ: ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਆਸਟ੍ਰੇਲੀਆ ਖਿਲਾਫ ਮੈਚ 'ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ। ਜਡੇਜਾ ਨੇ ਚੋਟੀ ਦੇ ਬੱਲੇਬਾਜ਼ ਸਟੀਵ ਸਮਿਥ, ਮਾਰਨਸ ਲੈਬੁਸ਼ੇਨ ਅਤੇ ਐਲੇਕਸ ਕੈਰੀ ਦੀਆਂ ਵਿਕਟਾਂ ਲੈ ਕੇ ਆਸਟ੍ਰੇਲੀਆ ਨੂੰ ਬੈਕ ਫੁੱਟ 'ਤੇ ਖੜ੍ਹਾ ਕਰ ਦਿੱਤਾ। ਜਡੇਜਾ ਨੇ 10 ਓਵਰਾਂ ਵਿੱਚ ਸਿਰਫ਼ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੌਰਾਨ ਉਨ੍ਹਾਂ ਨੇ 2 ਮੇਡਨ ਓਵਰ ਸੁੱਟੇ ਅਤੇ ਉਨ੍ਹਾਂ ਦਾ ਇਕਾਨਮੀ ਰੇਟ 2.8 ਰਿਹਾ।

  • Ravindra Jadeja rulling at Chepauk…!!!

    He gets Steve Smith.
    He gets Marnus Labuschagne.
    He gets Alex Carey.

    3 wickets in 2 overs for him - Sir Jadeja is bossing Australia. pic.twitter.com/7aKXNqkinb

    — CricketMAN2 (@ImTanujSingh) October 8, 2023 " class="align-text-top noRightClick twitterSection" data=" ">
" class="align-text-top noRightClick twitterSection" data=" ">

ਕੁਲਦੀਪ-ਅਸ਼ਵਿਨ ਨੇ ਕੀਤਾ ਕਮਾਲ: ਵਿਸ਼ਵ ਕੱਪ 2023 ਵਿੱਚ ਭਾਰਤ ਲਈ ਟਰੰਪ ਕਾਰਡ ਮੰਨੇ ਜਾਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 10 ਓਵਰਾਂ ਵਿੱਚ 42 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਕੁਲਦੀਪ ਨੇ ਘਾਤਕ ਬੱਲੇਬਾਜ਼ ਡੇਵਿਡ ਵਾਰਨਰ ਅਤੇ ਗਲੇਨ ਮੈਕਸਵੈੱਲ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਦੇ ਨਾਲ ਹੀ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੀ 3.40 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕਰਦੇ ਹੋਏ 10 ਓਵਰਾਂ 'ਚ 1 ਵਿਕਟ ਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.