ETV Bharat / sports

Women T20 World Cup: ਇੱਕ ਕਲਿੱਕ ਵਿੱਚ ਜਾਣੋ ਕਿਸ ਦੇਸ਼ ਨੇ ਸਭ ਤੋਂ ਵੱਧ ਜਿੱਤੇ ਮੈਚ, ਭਾਰਤ ਦੇ ਨਾਮ ਕਿੰਨੀਆਂ ਜਿੱਤਾਂ

author img

By

Published : Feb 11, 2023, 11:23 AM IST

WOMENS T20 WORLD CUP 2023
WOMENS T20 WORLD CUP 2023

ਮਹਿਲਾ ਟੀ 20 ਵਿਸ਼ਵ ਕੱਪ 2023 ਦਾ ਅੱਠਵਾਂ ਐਡੀਸ਼ਨ 10 ਫਰਵਰੀ ਤੋਂ ਦੱਖਣੀ ਅਫਰੀਕਾ ਵਿੱਚ ਸ਼ੁਰੂ ਹੋ ਰਿਹਾ ਹੈ। ਸ਼੍ਰੀਲੰਕਾ ਨੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 3 ਦੌੜਾਂ ਨਾਲ ਹਰਾਇਆ ਸੀ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 26 ਫਰਵਰੀ ਨੂੰ ਹੋਵੇਗਾ।

ਨਵੀਂ ਦਿੱਲੀ: ਮਹਿਲਾ ਟੀ 20 ਵਿਸ਼ਵ ਕੱਪ 'ਚ ਦੁਨੀਆ ਦੀਆਂ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਮੌਜੂਦਾ ਚੈਂਪੀਅਨ ਆਸਟਰੇਲੀਆ ਮੇਜ਼ਬਾਨ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਏ ਵਿੱਚ ਹੈ। ਜਦੋਂਕਿ ਗਰੁੱਪ ਬੀ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਆਇਰਲੈਂਡ ਅਤੇ ਵੈਸਟਇੰਡੀਜ਼ ਸ਼ਾਮਲ ਹਨ। ਭਾਰਤ ਵਿਸ਼ਵ ਕੱਪ 2020 ਦਾ ਉਪ ਜੇਤੂ ਹੈ।

ਇਹ ਵੀ ਪੜੋ: WOMENS T20 WORLD CUP: ਪਾਕਿਸਤਾਨ ਦੀ ਹਾਰ ਯਕੀਨੀ ! ਇਹ ਭਾਰਤੀ ਖਿਡਾਰੀ ਮੋੜ ਸਕਦੇ ਹਨ ਮੈਚ ਦਾ ਰੁਖ

ਆਸਟ੍ਰੇਲੀਆ ਨੇ ਜਿੱਤੇ ਮੈਚ: ਆਸਟਰੇਲੀਆ ਪੰਜ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦਾ ਚੈਂਪੀਅਨ ਬਣਿਆ ਹੈ। ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਜਿੱਤਾਂ ਹਾਸਲ ਕਰਨ ਵਾਲੀ ਟੀਮ ਵੀ ਆਸਟਰੇਲੀਆ ਹੈ। ਕੰਗਾਰੂ ਟੀਮ ਨੇ ਸਭ ਤੋਂ ਵੱਧ 38 ਮੈਚ ਖੇਡੇ ਹਨ। ਜਿਸ 'ਚ ਉਸ ਨੇ 30 ਜਿੱਤੇ ਅਤੇ 8 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ 33 'ਚੋਂ 24 ਮੈਚ ਜਿੱਤ ਕੇ ਦੂਜੇ ਅਤੇ ਨਿਊਜ਼ੀਲੈਂਡ 32 'ਚੋਂ 22 ਮੈਚ ਜਿੱਤ ਕੇ ਤੀਜੇ ਨੰਬਰ 'ਤੇ ਹੈ। ਇਸ ਦੇ ਨਾਲ ਹੀ ਭਾਰਤ ਨੇ 31 ਵਿੱਚੋਂ 17 ਮੈਚ ਜਿੱਤੇ ਹਨ।

ਸੂਜ਼ੀ ਬੇਟਸ ਟਾਪ ਰਨ ਸਕੋਰਰ: ਵਿਸ਼ਵ ਕੱਪ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨਿਊਜ਼ੀਲੈਂਡ ਦੀ ਸਾਬਕਾ ਕਪਤਾਨ ਸੂਜ਼ੀ ਬੇਟਸ ਹਨ। ਉਸ ਨੇ 32 ਮੈਚਾਂ 'ਚ 929 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਸਟੈਫਨੀ ਟੇਲਰ ਅਤੇ ਆਸਟਰੇਲੀਆ ਦੀ ਕਪਤਾਨ ਮੇਗ ਲੈਨਿੰਗ ਦੂਜੇ ਅਤੇ ਤੀਜੇ ਨੰਬਰ 'ਤੇ ਹਨ। ਟੇਲਰ ਨੇ 29 ਮੈਚਾਂ 'ਚ 881 ਦੌੜਾਂ ਬਣਾਈਆਂ ਹਨ ਅਤੇ ਲੈਨਿੰਗ ਨੇ 29 ਮੈਚਾਂ 'ਚ 843 ਦੌੜਾਂ ਬਣਾਈਆਂ ਹਨ। ਟੇਲਰ ਅਤੇ ਲੈਨਿੰਗ ਇਸ ਐਡੀਸ਼ਨ ਵਿੱਚ ਸੂਜ਼ੀ ਬੇਟਸ ਦਾ ਰਿਕਾਰਡ ਤੋੜ ਸਕਦੇ ਹਨ।

ਇੰਗਲੈਂਡ ਨੇ ਪਹਿਲਾ ਐਡੀਸ਼ਨ ਜਿੱਤਿਆ ਸੀ: ਮਹਿਲਾ ਟੀ-20 ਵਿਸ਼ਵ ਕੱਪ (2009, 2010, 2012, 2014, 2016, 2018, 2020) ਦੇ ਸੱਤ ਐਡੀਸ਼ਨ ਆਯੋਜਿਤ ਕੀਤੇ ਗਏ ਹਨ। ਪਹਿਲਾ ਐਡੀਸ਼ਨ 2009 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨਿਊਜ਼ੀਲੈਂਡ ਨੂੰ ਛੇ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਿਆ। ਸਾਲ 2012 ਤੱਕ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ ਖੇਡਦੀਆਂ ਸਨ, ਜਿਨ੍ਹਾਂ ਦੀ ਗਿਣਤੀ 2014 ਵਿੱਚ ਵੱਧ ਕੇ 10 ਹੋ ਗਈ।



ਇਹ ਵੀ ਪੜੋ: RISHABH PANT: ਕ੍ਰਿਕਟਰ ਰਿਸ਼ਭ ਪੰਤ ਦੇ ਪ੍ਰਸ਼ੰਸਕਾਂ ਲਈ ਗੁੱਡ ਨਿਊਜ਼, ਪੰਤ ਦੀ ਪੋਸਟ ਦੇਖ ਕੇ ਖਿੜ ਜਾਣਗੇ ਚਿਹਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.