ETV Bharat / sitara

ਕੰਗਨਾ ਦੇ ਹੱਕ ਵਿੱਚ ਨਿੱਤਰੇ ਦਲੇਰ ਮਹਿੰਦੀ, ਕਿਹਾ–ਕਾਂਗਰਸੀਆਂ ਨੂੰ ਲੱਗ ਰਹੀਆਂ ਨੇ 'ਮਿਰਚਾਂ'

author img

By

Published : Sep 8, 2020, 8:49 PM IST

ਤਸਵੀਰ
ਤਸਵੀਰ

ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਅਦਾਕਾਰਾ ਕੰਗਨਾ ਰਣੌਤ ਦੇ ਹੱਕ ਵਿੱਚ ਟਵੀਟ ਕਰ ਕੇ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ 'ਜਦੋਂ ਤੋਂ ਕੇਂਦਰ ਸਰਕਾਰ ਨੇ ਕੰਗਨਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ, ਉਦੋਂ ਤੋਂ ਕੁਝ ਕਾਂਗਰਸੀਆਂ ਨੂੰ ਇੰਨੀਆਂ 'ਮਿਰਚਾਂ' ਕਿਉਂ ਲੱਗ ਰਹੀਆਂ ਹਨ।'

ਮੁੰਬਈ: ਕੰਗਨਾ ਰਣੌਤ 9 ਸਤੰਬਰ ਨੂੰ ਮੁੰਬਈ ਆਵੇਗੀ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਕੇਂਦਰ ਸਰਕਾਰ ਵੱਲੋਂ ਕੰਗਨਾ ਰਣੌਤ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਕਈ ਲੋਕ ਕੰਗਨਾ ਨੂੰ ਦਿੱਤੀ ਗਈ ਸੁਰੱਖਿਆ 'ਤੇ ਇਤਰਾਜ਼ ਜਤਾ ਰਹੇ ਹਨ।

ਜਿਸ ਦੇ ਚੱਲਦਿਆਂ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਅਦਾਕਾਰਾ ਕੰਗਨਾ ਰਣੌਤ ਦੇ ਹੱਕ ਵਿੱਚ ਟਵੀਟ ਕਰਦੇ ਹੋਏ ਕਾਂਗਰਸ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਲਿਖਿਆ ਕਿ ਕੇਂਦਰ ਸਕਰਕਾਰ ਨੇ ਜਦੋਂ ਤੋਂ ਕੰਗਨਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ ਉਦੋਂ ਤੋਂ ਹੀ ਕੁਝ ਕਾਂਗਰਸੀਆਂ ਨੂੰ ਇੰਨੀਆਂ ਮਿਰਚਾਂ ਕਿਉਂ ਲੱਗ ਰਹੀਆਂ ਹਨ।

ਦਲੇਰ ਮਹਿੰਦੀ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੇ ਕੁਝ ਲੋਕ ਚੀਕ ਰਹੇ ਹਨ। ਕਿਉਂਕਿ ਸੁਰੱਖਿਆ ਸਿਰਫ਼ ਵੱਡੇ ਲੋਕਾਂ ਦੇ ਲਈ ਹੈ, ਅਦਾਕਾਰਾਂ ਦੇ ਲਈ ਨਹੀਂ ਹੈ।

ਜਦੋਂ ਤੋਂ ਕੇਂਦਰ ਸਰਕਾਰ ਨੇ ਕੰਗਨਾ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ, ਕੁਝ ਕਾਂਗਰਸੀਆਂ ਨੂੰ ਇੰਨੀਆਂ ਮਿਰਚਾਂ ਕਿਉਂ ਲੱਗ ਰਹੀਆਂ ਹਨ?

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਿਰਦਾਰ ਸ਼ਰਮਨਾਕ ਹੈ। 70 ਸਾਲਾਂ ਤੋਂ ਉਨ੍ਹਾਂ ਕਾਂਗਰਸੀਆਂ ਨੇ ਸੈਂਕੜੇ ਸਾਲਾਂ ਲਈ ਬਿਨ੍ਹਾਂ ਕਿਸੇ ਖ਼ਤਰੇ ਤੋਂ ਸੁਰੱਖਿਆ ਦਾ ਆਨੰਦ ਮਾਣਿਆ ਹੈ।

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੰਗਲਵਾਰ ਨੂੰ ਕਿਹਾ ਕਿ ਮੁੰਬਈ ਪੁਲਿਸ ਅਧਿਅਨ ਸੁਮਨ ਦੇ ਇਲਜ਼ਾਮਾਂ ਦੀ ਜਾਂਚ ਕਰੇਗੀ ਜਿਸ ਵਿੱਚ ਉਨ੍ਹਾਂ ਨੇ ਕੰਗਨਾ ਉੱਤੇ ਨਸ਼ੇ ਲੈਣ ਦਾ ਦੋਸ਼ ਲਾਇਆ ਹੈ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ਮੁਖ ਨੇ ਕਿਹਾ ਕਿ ਸ਼ੇਖਰ ਸੁਮਨ ਦਾ ਬੇਟਾ ਅਧਿਅਨ ਇੱਕ ਸਮੇਂ ਕੰਗਨਾ ਨਾਲ ਰਿਸ਼ਤੇ ਵਿੱਚ ਸੀ ਅਤੇ ਉਸ ਨੇ ਕੰਗਨਾ ਉੱਤੇ ਨਸ਼ੇ ਕਰਨ ਦਾ ਦੋਸ਼ ਲਾਇਆ ਸੀ।

ਉਨ੍ਹਾਂ ਕਿਹਾ, "ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।"

ਦੇਸ਼ਮੁਖ ਨੇ ਕਿਹਾ ਕਿ ਸ਼ਿਵ ਸੈਨਾ ਦੇ ਪ੍ਰਤਾਪ ਸਰਨਾਇਕ ਅਤੇ ਸੁਨੀਲ ਪ੍ਰਭੂ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਿਆ ਸੀ।

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੰਤਰੀ ਦੇਸ਼ਮੁਖ ਨੇ ਕਿਹਾ ਕਿ ਇੱਕ ਲੜਕੀ ਇੱਥੇ ਕਿਸੇ ਹੋਰ ਰਾਜ ਤੋਂ ਰੋਜ਼ੀ ਰੋਟੀ ਕਮਾਉਣ ਲਈ ਆਉਂਦੀ ਹੈ ਅਤੇ ਮੁੰਬਈ ਉਨ੍ਹਾਂ ਨੂੰ ਸਵੀਕਾਰ ਕਰਦੀ ਹੈ ਪਰ ਉਹ ਮੁੰਬਈ ਪੁਲਿਸ ਦਾ ਅਪਮਾਨ ਕਰਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਉਸਨੇ ਜੋ ਕਿਹਾ ਉਹ ਗ਼ੈਰ ਜ਼ਿੰਮੇਵਾਰ ਹੈ। ਜੇਕਰ ਤੁਸੀਂ ਮਹਾਰਾਸ਼ਟਰ ਦਾ ਅਪਮਾਨ ਕਰਦੇ ਹੋ, ਜਨਤਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।

ਉਨ੍ਹਾਂ ਕਿਹਾ, 'ਮਹਾਰਾਸ਼ਟਰ ਭਾਜਪਾ ਦਾ ਵੀ ਹੈ ਅਤੇ ਸਾਰੀਆਂ ਪਾਰਟੀਆਂ ਨੂੰ ਉਸ ਦੀ ਨਿੰਦਾ ਕਰਨੀ ਚਾਹੀਦੀ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.