ETV Bharat / science-and-technology

ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨਾਲ ਭਲਕੇ ਮੁਲਾਕਾਤ ਕਰਨਗੇ ਐਲੋਨ ਮਸਕ

author img

By ETV Bharat Punjabi Team

Published : Nov 27, 2023, 10:14 AM IST

Elon Musk meet Israel President
Elon Musk meet Israel President

Elon Musk meet Israel President: ਸੋਸ਼ਲ ਮੀਡੀਆ X ਦੇ ਮਾਲਕ ਐਲੋਨ ਮਸਕ ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨਾਲ ਮੁਲਾਕਾਤ ਕਰਨਗੇ। X 'ਤੇ ਯਹੂਦੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਮਸਕ ਦੀ ਕਾਫ਼ੀ ਆਲੋਚਨਾ ਕੀਤੀ ਗਈ ਹੈ।

ਤਲ ਅਵੀਵ: ਇਜ਼ਰਾਈਲ-ਹਮਾਸ ਵਿੱਚ ਚੱਲ ਰਹੇ ਸੰਘਰਸ਼ ਦੇ ਦੌਰਾਨ ਐਲੋਨ ਮਸਕ ਮੰਗਲਵਾਰ ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨਾਲ ਮੁਲਾਕਾਤ ਕਰਨ ਵਾਲੇ ਹਨ। ਦ ਟਾਈਮਸ ਆਫ਼ ਇਜ਼ਰਾਈਲ ਨੇ ਇਹ ਜਾਣਕਾਰੀ ਦਿੱਤੀ ਹੈ। ਇਜ਼ਰਾਈਲ ਦੇ ਰਾਸ਼ਟਰਪਤੀ ਦਫ਼ਤਰ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਅਤੇ ਇਸਹਾਕ ਹਰਜੋਗ ਵਿਚਕਾਰ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।

ਖਬਰਾਂ ਅਨੁਸਾਰ, ਇਸਹਾਕ ਹਰਜੋਗ ਨੇ ਕਿਹਾ ਕਿ ਬੈਠਕ 'ਚ ਉਨ੍ਹਾਂ ਦੇ ਨਾਲ ਗਾਜ਼ਾ ਵਿੱਚ ਬੰਧਕ ਬਣਾਏ ਗਏ ਲੋਕਾਂ ਦੇ ਕੁਝ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਆਨਲਾਈਨ ਵਧਦੀ ਯੂਹਦੀ ਭਾਵਨਾ ਨੂੰ ਖਤਮ ਕਰਨ ਲਈ ਕਾਰਵਾਈ 'ਤੇ ਜ਼ੋਰ ਦੇਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਸਕ ਹਾਲ ਹੀ ਵਿੱਚ X 'ਤੇ ਯੂਹਦੀ ਵਿਰੋਧੀ ਚਾਲ ਦੇ ਸਪੋਰਟ ਲਈ ਆਲੋਚਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਸਦੇ ਨਾਲ ਹੀ ਚੱਲ ਰਹੇ ਯੁੱਧ ਦੇ ਵਿਚਕਾਰ ਪਲੇਟਫਾਰਮ ਦੀ ਵੱਡੇ ਪੱਧਰ 'ਤੇ ਗਲਤ ਜਾਣਕਾਰੀ ਅਤੇ ਨਫ਼ਰਤ ਭਰੇ ਭਾਸ਼ਣ 'ਤੇ ਨਕੇਲ ਕੱਸਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਲਈ ਵੀ ਆਲੋਚਨਾ ਕੀਤੀ ਗਈ ਸੀ। ਐਪ 'ਤੇ ਯਹੂਦੀ ਵਿਰੋਧੀ ਭਾਵਨਾ ਨੂੰ ਖਤਮ ਕਰਨ 'ਚ ਅਸਫ਼ਲਤਾ ਅਤੇ ਮਸਕ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਟਿਪਣੀਆਂ ਨੂੰ ਯੂਹਦੀ ਵਿਰੋਧੀ ਦੇ ਰੂਪ 'ਚ ਦੇਖਿਆ ਗਿਆ ਹੈ, ਜਿਸਦੇ ਨਤੀਜੇ ਵਜੋਂ ਐਪਲ ਅਤੇ ਡਿਜ਼ਨੀ ਵਰਗੇ ਬਹੁਤ ਸਾਰੇ ਇਸ਼ਤਿਹਾਰ ਦੇਣ ਵਾਲੇ ਮਾਈਕ੍ਰੋਬਲਾਗਿੰਗ ਸਾਈਟਾਂ ਨੇ ਆਪਣੇ ਖਰਚਿਆਂ ਵਿੱਚ ਕਟੌਤੀ ਕੀਤੀ ਹੈ।

ਮਸਕ ਇਸ ਸਮੇਂ ਇਜ਼ਰਾਈਲ ਵਿੱਚ ਹਨ ਅਤੇ ਉਨ੍ਹਾਂ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕਰਨ ਦੀ ਵੀ ਉਮੀਦ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਮਸਕ ਨੇ ਐਲੋਨ ਕੀਤਾ ਸੀ ਕਿ X ਗਾਜ਼ਾ ਵਿੱਚ ਯੁੱਧ ਨਾਲ ਸਬੰਧਤ ਇਸ਼ਤਿਹਾਰਬਾਜ਼ੀ ਅਤੇ ਗਾਹਕੀ ਤੋਂ ਸਾਰਾ ਮਾਲੀਆ ਇਜ਼ਰਾਈਲੀ ਹਸਪਤਾਲਾਂ ਅਤੇ ਗਾਜ਼ਾ ਵਿੱਚ ਰੈੱਡ ਕਰਾਸ/ਕ੍ਰੇਸੈਂਟ ਨੂੰ ਦਾਨ ਕਰੇਗਾ। ਐਕਸ 'ਤੇ ਇੱਕ ਪੋਸਟ ਵਿੱਚ ਮਸਕ ਨੇ ਲਿਖਿਆ, 'ਅਸੀਂ ਇਹ ਪਤਾ ਲਗਾਵਾਂਗੇ ਕਿ ਫੰਡ ਕਿਵੇਂ ਖਰਚੇ ਜਾਂਦੇ ਹਨ ਅਤੇ ਉਹ ਰੈੱਡ ਕਰਾਸ/ਕ੍ਰੀਸੈਂਟ ਦੁਆਰਾ ਕਿਵੇਂ ਖਰਚੇ ਜਾਂਦੇ ਹਨ। ਸਾਨੂੰ ਜਾਤ, ਨਸਲ, ਧਰਮ ਜਾਂ ਕਿਸੇ ਹੋਰ ਚੀਜ਼ ਦੀ ਪਰਵਾਹ ਕੀਤੇ ਬਿਨਾਂ ਨਿਰਦੋਸ਼ਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.