ETV Bharat / science-and-technology

YouTube ਯੂਜ਼ਰਸ ਨੂੰ ਮਿਲੇਗਾ Playables ਫੀਚਰ, ਐਪ ਅਤੇ ਵੈੱਬਸਾਈਟ 'ਤੇ ਖੇਡ ਸਕੋਗੇ ਗੇਮਾਂ

author img

By ETV Bharat Tech Team

Published : Nov 27, 2023, 9:30 AM IST

YouTube Playables Feature
YouTube Playables Feature

YouTube Playables Feature: YouTube ਯੂਜ਼ਰਸ ਨੂੰ ਜਲਦ ਹੀ Playables ਫੀਚਰ ਮਿਲੇਗਾ। ਇਸ ਫੀਚਰ ਰਾਹੀ ਯੂਜ਼ਰਸ ਨੂੰ ਐਪ ਅਤੇ ਵੈੱਬਸਾਈਟ 'ਤੇ ਗੇਮ ਖੇਡਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। Playables YouTube ਐਪ ਅਤੇ ਵੈੱਬਸਾਈਟ 'ਤੇ ਇੱਕ ਅਲੱਗ ਸੈਕਸ਼ਨ ਹੋਵੇਗਾ।

ਹੈਦਰਾਬਾਦ: ਵੀਡੀਓ ਦੇਖਣ ਅਤੇ ਸ਼ੇਅਰ ਕਰਨ ਲਈ YouTube ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ YouTube ਯੂਜ਼ਰਸ ਨੂੰ ਜਲਦ ਹੀ Playables ਫੀਚਰ ਮਿਲੇਗਾ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਵੱਲੋ ਯੂਜ਼ਰਸ ਨੂੰ ਗੇਮ ਖੇਡਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। Playables YouTube ਐਪ ਅਤੇ ਵੈੱਬਸਾਈਟ 'ਤੇ ਇੱਕ ਅਲੱਗ ਸੈਕਸ਼ਨ ਹੋਵੇਗਾ।

YouTube ਯੂਜ਼ਰਸ ਲਈ ਆ ਰਿਹਾ Playables ਫੀਚਰ: YouTube ਆਪਣੇ ਯੂਜ਼ਰਸ ਲਈ ਇੱਕ ਨਵੇਂ ਫੀਚਰ Playables ਨੂੰ ਲੈ ਕੇ ਆ ਰਿਹਾ ਹੈ। Playables YouTube ਐਪ ਅਤੇ ਵੈੱਬਸਾਈਟ 'ਤੇ ਇੱਕ ਅਲੱਗ ਸੈਕਸ਼ਨ ਹੋਵੇਗਾ। ਇਸ ਸੈਕਸ਼ਨ 'ਚ YouTube ਯੂਜ਼ਰਸ ਨੂੰ ਗੇਮ ਖੇਡਣ ਦੀ ਸੁਵਿਧਾ ਮਿਲੇਗੀ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਗੇਮ ਖੇਡਣ ਲਈ ਕਿਸੇ ਹੋਰ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ।

ਇਨ੍ਹਾਂ ਯੂਜ਼ਰਸ ਲਈ ਆ ਰਿਹਾ Playables ਫੀਚਰ: Playables ਫੀਚਰ ਦਾ ਇਸਤੇਮਾਲ ਸਿਰਫ਼ ਪੇਡ ਯੂਜ਼ਰਸ ਹੀ ਕਰ ਸਕਣਗੇ। ਕੰਪਨੀ ਆਪਣੇ ਯੂਜ਼ਰਸ ਲਈ ਪ੍ਰੀਮੀਅਮ ਸੁਵਿਧਾ ਦੇ ਨਾਲ ਹੀ ਇਹ ਨਵਾਂ ਫੀਚਰ ਪੇਸ਼ ਕਰ ਰਹੀ ਹੈ। Playables ਫੀਚਰ ਫਿਲਹਾਲ ਬੀਟਾ ਟੈਸਟਿੰਗ 'ਚ ਹੈ। ਇਸ ਫੀਚਰ ਨੂੰ ਕੁਝ ਹੀ ਪ੍ਰੀਮੀਅਮ ਯੂਜ਼ਰਸ ਇਸਤੇਮਾਲ ਕਰ ਸਕਦੇ ਹਨ। ਇਸ ਫੀਚਰ ਨੂੰ ਆਉਣ ਵਾਲੇ ਦਿਨਾਂ 'ਚ ਹੋਰਨਾਂ ਯੂਜ਼ਰਸ ਲਈ ਵੀ ਪੇਸ਼ ਕੀਤਾ ਜਾ ਸਕਦਾ ਹੈ।

Playables ਫੀਚਰ 'ਚ ਮਿਲਣਗੀਆਂ ਦੋ ਟੈਬਾਂ: Playables ਫੀਚਰ 'ਚ ਐਂਟਰ ਕਰਨ ਲਈ ਯੂਜ਼ਰਸ ਨੂੰ ਦੋ ਟੈਬ ਹੋਮ ਅਤੇ ਬਰਾਊਜ਼ ਨਜ਼ਰ ਆਉਣਗੇ। ਹੋਮ ਟੈਬ 'ਚ ਉਨ੍ਹਾਂ ਗੇਮਾਂ ਦੀ ਲਿਸਟ ਨੂੰ ਦੇਖਿਆ ਜਾ ਸਕੇਗਾ, ਜਿਨ੍ਹਾਂ ਨੂੰ ਹਾਲ ਹੀ ਵਿੱਚ ਖੇਡਿਆ ਗਿਆ ਹੈ। ਇਸ ਤੋਂ ਇਲਾਵਾ ਇਸ ਟੈਬ 'ਚ ਮਸ਼ਹੂਰ ਟਾਈਟਲਸ ਨੂੰ ਵੀ ਦੇਖਿਆ ਜਾ ਸਕੇਗਾ, ਜਦਕਿ ਬਰਾਊਜ਼ ਟੈਬ 'ਚ ਬਹੁਤ ਸਾਰੀਆਂ ਗੇਮਾਂ ਨੂੰ ਦੇਖਿਆ ਜਾ ਸਕੇਗਾ, ਜਿਨ੍ਹਾਂ ਨੂੰ ਯੂਜ਼ਰਸ ਖੇਡ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ, ਇਸ ਟੈਬ 'ਚ 37 ਗੇਮਾਂ ਦਿੱਤੀਆਂ ਗਈਆ ਹਨ। ਇਨ੍ਹਾਂ ਗੇਮਾਂ 'ਚ Angry Birds Showdown, Brain Out ਅਤੇ Daily Solitaire ਵਰਗੇ ਗੇਮ ਦੇਖੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.