ETV Bharat / science-and-technology

OnePlus AI Music Festival: OnePlus ਇਸ ਦਿਨ ਮਨਾਏਗਾ ਆਪਣੀ 10ਵੀਂ ਵਰ੍ਹੇਗੰਢ, ਇਸ ਤਰ੍ਹਾਂ ਬਣੋ AI ਮਿਊਜ਼ਿਕ ਫੈਸਟਿਵਲ ਇਵੈਂਟ ਦਾ ਹਿੱਸਾ

author img

By ETV Bharat Punjabi Team

Published : Nov 26, 2023, 12:28 PM IST

OnePlus AI Music Festival: OnePlus ਆਪਣੇ ਪਹਿਲੇ AI ਮਿਊਜ਼ਿਕ ਫੈਸਟਿਵਲ ਨੂੰ ਆਯੋਜਿਤ ਕਰਨ ਜਾ ਰਿਹਾ ਹੈ। ਕੰਪਨੀ ਵੱਲੋ ਇਸ ਫੈਸਟਿਵਲ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫੈਸਟਿਵਲ 17 ਦਸੰਬਰ ਨੂੰ ਹੋਣ ਜਾ ਰਿਹਾ ਹੈ।

OnePlus AI Music Festival
OnePlus AI Music Festival

ਹੈਦਰਾਬਾਦ: OnePlus ਆਪਣੇ ਪਹਿਲੇ AI ਮਿਊਜ਼ਿਕ ਫੈਸਟਿਵਲ ਨੂੰ ਆਯੋਜਿਤ ਕਰਨ ਜਾ ਰਿਹਾ ਹੈ। ਇਹ ਇਵੈਂਟ 17 ਦਸੰਬਰ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ ਦੀ ਤਰੀਕ ਅਤੇ ਜਗ੍ਹਾਂ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। OnePlus ਦਾ ਇਹ ਫੈਸਟਿਵਲ ਬੈਂਗਲੁਰੂ ਦੇ Manpho Convention Center ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਗ੍ਰੈਮੀ ਅਵਾਰਡ ਜੇਤੂ Afrojack ਵੀ ਇਸ ਇਵੈਂਟ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਕਈ ਹੋਰ ਦਿੱਗਜ਼ ਕਲਾਕਾਰ ਵੀ ਇਸ ਸ਼ੋਅ ਨੂੰ ਲੀਡ ਕਰਨਗੇ।

AI Music Studio Creation Platform: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ OnePlus ਨੇ ਆਪਣੇ ਯੂਜ਼ਰਸ ਲਈ 'AI Music Studio Creation Platform' ਪੇਸ਼ ਕੀਤਾ ਸੀ। ਇਸ ਪਲੇਟਫਾਰਮ ਦਾ ਇਸਤੇਮਾਲ ਕਰਕੇ ਯੂਜ਼ਰਸ ਖੁਦ ਦਾ ਮਿਊਜ਼ਿਕ ਤਿਆਰ ਕਰ ਸਕਦੇ ਹਨ।

OnePlus ਮਨਾਏਗਾ ਆਪਣੀ 10ਵੀਂ ਵਰ੍ਹੇਗੰਢ: OnePlus ਨੂੰ 10 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਖੁਸ਼ੀ 'ਚ ਕੰਪਨੀ AI ਮਿਊਜ਼ਿਕ ਫੈਸਟਿਵਲ ਨੂੰ ਆਯੋਜਿਤ ਕਰਨ ਜਾ ਰਹੀ ਹੈ। ਕੰਪਨੀ ਦੀ ਸਥਾਪਨਾ 16 ਦਸੰਬਰ, 2013 ਨੂੰ ਚੀਨ 'ਚ ਹੋਈ ਸੀ। ਇਸ ਸਾਲ 16 ਦਸੰਬਰ ਦੇ ਦਿਨ ਕੰਪਨੀ ਨੂੰ 10 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਖੁਸ਼ੀ 'ਚ ਕੰਪਨੀ 17 ਦਸੰਬਰ ਨੂੰ ਇਵੈਂਟ ਆਯੋਜਿਤ ਕਰਨ ਜਾ ਰਹੀ ਹੈ।

ਇਸ ਤਰ੍ਹਾਂ ਬਣੋ AI ਮਿਊਜ਼ਿਕ ਫੈਸਟਿਵਲ ਇਵੈਂਟ ਦਾ ਹਿੱਸਾ: OnePlus ਦੇ ਇਸ ਇਵੈਂਟ ਦਾ ਹਿੱਸਾ ਬਣਨ ਲਈ ਤੁਹਾਨੂੰ ਪਹਿਲਾ ਟਿਕਟ ਖਰੀਦਣੀ ਪਵੇਗੀ। ਇਸ ਇਵੈਂਟ ਦੇ ਟਿਕਟ ਦੀ ਕੀਮਤ 699 ਰੁਪਏ ਰੱਖੀ ਗਈ ਹੈ। ਇਸ ਟਿਕਟ ਦੇ ਨਾਲ ਤੁਸੀਂ ਕੰਪਨੀ ਦੇ ਇਸ ਇਵੈਂਟ ਦਾ ਹਿੱਸਾ ਬਣ ਸਕੋਗੇ। ਇਸ ਟਿਕਟ ਨੂੰ ਤੁਸੀਂ ਪੇਟੀਐਮ ਇਨਸਾਈਡਰ ਤੋਂ ਪਾ ਸਕਦੇ ਹੋ। ਵਿਸ਼ੇਸ਼ ਖੇਤਰ ਪਹੁੰਚ ਲਈ Super Fan Zone ਟਿਕਟ ਵੀ ਪੇਸ਼ ਕੀਤੀ ਗਈ ਹੈ। ਇਸ ਟਿਕਟ ਦੀ ਕੀਮਤ 3,999 ਰੁਪਏ ਹੈ। ਇਸ ਟਿਕਟ ਦੇ ਨਾਲ ਕੁਝ ਖਾਸ ਲਾਭ ਆਫ਼ਰ ਕੀਤੇ ਜਾਣਗੇ। ਇਸਦੇ ਨਾਲ ਹੀ ਆਰਸੀਸੀ ਮੈਂਬਰ Super Fan Zone ਟਿਕਟ 'ਤੇ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹਨ। ਇਹ ਡਿਸਕਾਊਂਟ OnePlus.in ਅਤੇ OnePlus Store App ਤੋਂ ਪਾਇਆ ਜਾ ਸਕੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.