ETV Bharat / science-and-technology

WhatsApp ਨੇ ਯੂਜ਼ਰਸ ਲਈ ਪੇਸ਼ ਕੀਤਾ 'View Once' ਫੀਚਰ, ਹੁਣ ਡੈਸਕਟਾਪ ਰਾਹੀ ਵੀ ਭੇਜ ਸਕੋਗੇ ਪ੍ਰਾਈਵੇਟ ਫੋਟੋ ਅਤੇ ਵੀਡੀਓ

WhatsApp View Once Feature: ਡੈਸਕਟਾਪ 'ਤੇ ਵਟਸਐਪ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਹੁਣ ਤੁਸੀਂ ਡੈਸਕਟਾਪ 'ਤੇ ਵੀ ਆਪਣੀ ਪ੍ਰਾਈਵੇਸੀ ਦਾ ਧਿਆਨ ਰੱਖ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਦਾ ਇੱਕ ਪੁਰਾਣਾ ਫੀਚਰ ਵਾਪਸ ਆ ਰਿਹਾ ਹੈ। ਵਟਸਐਪ ਯੂਜ਼ਰਸ ਹੁਣ ਡੈਸਕਟਾਪ ਤੋਂ ਵੀ ਪ੍ਰਾਈਵੇਟ ਫੋਟੋ ਅਤੇ ਵੀਡੀਓਜ਼ ਭੇਜ ਸਕਣਗੇ।

WhatsApp View Once Feature
WhatsApp View Once Feature
author img

By ETV Bharat Punjabi Team

Published : Nov 26, 2023, 9:51 AM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਵਟਸਐਪ ਦਾ ਇਸਤੇਮਾਲ ਸਿਰਫ਼ ਐਂਡਰਾਈਡ ਅਤੇ IOS ਯੂਜ਼ਰਸ ਹੀ ਨਹੀਂ ਸਗੋਂ ਡੈਸਕਟਾਪ ਯੂਜ਼ਰਸ ਵੀ ਕਰਦੇ ਹਨ। ਡੈਸਕਟਾਪ 'ਤੇ ਵਟਸਐਪ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਹੁਣ ਤੁਸੀਂ ਡੈਸਕਟਾਪ ਤੋਂ ਵੀ ਵਟਸਐਪ 'ਤੇ ਆਪਣੀ ਪ੍ਰਾਈਵੇਸੀ ਦਾ ਧਿਆਨ ਰੱਖ ਸਕਦੇ ਹੋ। ਵਟਸਐਪ ਯੂਜ਼ਰਸ ਨੂੰ ਇੱਕ ਪੁਰਾਣਾ ਫੀਚਰ ਵਾਪਸ ਮਿਲਣ ਜਾ ਰਿਹਾ ਹੈ।

  • WhatsApp is rolling out a feature to send view once photos and videos from Desktop apps!

    In the past few weeks, WhatsApp enabled support for sending view once messages from WhatsApp for Windows, macOS, iPad, and Web!https://t.co/qUHSRFwswx pic.twitter.com/4IxQFN0Njd

    — WABetaInfo (@WABetaInfo) November 26, 2023 " class="align-text-top noRightClick twitterSection" data=" ">

ਵਟਸਐਪ ਦਾ ਪੁਰਾਣਾ ਫੀਚਰ ਆਇਆ ਵਾਪਸ: Wabetainfo ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ 'ਚ ਵਟਸਐਪ ਦੇ ਫੀਚਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਅਨੁਸਾਰ, ਵਟਸਐਪ ਡੈਸਕਟਾਪ ਤੋਂ ਫੋਟੋ ਅਤੇ ਵੀਡੀਓ ਭੇਜਣ ਦੇ ਦੌਰਾਨ View Once ਸੈਟਿੰਗ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੀ ਹੈ View Once ਵਟਸਐਪ ਸੈਟਿੰਗ?: View Once ਸੈਟਿੰਗ ਦਾ ਇਸਤੇਮਾਲ ਕਰਨ ਲਈ ਤੁਸੀਂ ਡੈਸਕਟਾਪ ਐਪ 'ਤੇ ਫੋਟੋ ਅਤੇ ਵੀਡੀਓ ਭੇਜਣ ਤੋਂ ਪਹਿਲਾ ਇਮੋਜੀ ਦੇ ਰਾਈਟ ਸਾਈਡ 'ਤੇ ਹਾਫ਼ ਸਰਕਲ ਵਨ 'ਤੇ ਕਲਿੱਕ ਕਰ ਸਕਦੇ ਹੋ। View Once ਇਨੇਬਲ ਹੋਣ 'ਤੇ ਭੇਜੀ ਗਈ ਫੋਟੋ ਅਤੇ ਵੀਡੀਓ ਸਿਰਫ਼ ਇੱਕ ਹੀ ਵਾਰ ਓਪਨ ਹੁੰਦੀ ਹੈ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ View Once ਫੀਚਰ: View Once ਸੈਟਿੰਗ ਦਾ ਇਸਤੇਮਾਲ ਵਿੰਡੋਜ਼, MacOS ਅਤੇ ਲਿੰਕਡ ਡਿਵਾਈਸ ਦੇ ਨਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਡੈਸਕਟਾਪ 'ਤੇ ਨਵੇਂ ਅਪਡੇਟ ਤੋਂ ਬਾਅਦ ਵੀ ਇਹ ਸੈਟਿੰਗ ਨਜ਼ਰ ਨਹੀਂ ਆ ਰਹੀ, ਤਾਂ ਇਸ ਲਈ ਤੁਹਾਨੂੰ ਕੁਝ ਦਿਨ ਇੰਤਜ਼ਾਰ ਕਰਨਾ ਹੋਵੇਗਾ। ਵਟਸਐਪ ਦਾ ਇਹ ਫੀਚਰ ਹੌਲੀ-ਹੌਲੀ ਰੋਲਆਊਟ ਹੋ ਰਿਹਾ ਹੈ।

ਵਟਸਐਪ ਕਰ ਰਿਹਾ 'ਫਿਲਟਰ ਸਟੇਟਸ ਅਪਡੇਟ' ਫੀਚਰ 'ਤੇ ਕੰਮ: ਇਸਦੇ ਨਾਲ ਹੀ, ਵਟਸਐਪ ਇੱਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਆਪਣੇ Contacts ਦੇ ਸਟੇਟਸ ਚੈਕ ਕਰਨਾ ਤੁਹਾਡੇ ਲਈ ਆਸਾਨ ਹੋ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਜ਼ਿਆਦਾ Contacts ਹੋਣ ਕਰਕੇ ਸਾਰਿਆਂ ਦੇ ਸਟੇਟਸ ਦੇਖਣ 'ਚ ਮੁਸ਼ਕਿਲ ਹੁੰਦੀ ਹੈ। ਇਸ ਮੁਸ਼ਕਿਲ ਨੂੰ ਖਤਮ ਕਰਨ ਲਈ ਵਟਸਐਪ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। Wabetainfo ਦੀ ਰਿਪੋਰਟ ਅਨੁਸਾਰ, Contacts ਦੇ ਸਟੇਟਸ ਹੁਣ ਵਟਸਐਪ ਯੂਜ਼ਰਸ ਨੂੰ ਚਾਰ ਸ਼੍ਰੈਣੀਆਂ 'ਚ ਨਜ਼ਰ ਆਉਣਗੇ। ਇਨ੍ਹਾਂ ਚਾਰ ਸ਼੍ਰੈਣੀਆਂ 'ਚ All, Recent, Viewed ਅਤੇ Muted ਸ਼ਾਮਲ ਹਨ। All ਸ਼੍ਰੈਣੀ 'ਚ ਵਟਸਐਪ ਯੂਜ਼ਰਸ ਸਾਰੇ ਸਟੇਟਸ ਨੂੰ ਚੈਕ ਕਰ ਸਕਦੇ ਹਨ। ਜੇਕਰ ਯੂਜ਼ਰਸ ਸਾਰੇ ਸਟੇਟਸ ਨਹੀਂ ਦੇਖਣਾ ਚਾਹੁੰਦੇ, ਤਾਂ ਉਹ ਹੋਰ ਸ਼੍ਰੈਣੀ ਨੂੰ ਚੁਣ ਸਕਦੇ ਹਨ। Recent ਸ਼੍ਰੈਣੀ 'ਚ ਯੂਜ਼ਰਸ ਨੂੰ ਉਹ ਸਟੇਟਸ ਨਜ਼ਰ ਆਉਣਗੇ, ਜੋ ਕੁਝ ਹੀ ਸਮੇਂ ਪਹਿਲਾ ਅਪਡੇਟ ਕੀਤੇ ਗਏ ਹਨ। Viewed ਸ਼੍ਰੈਣੀ 'ਚ ਉਹ ਸਟੇਟਸ ਨਜ਼ਰ ਆਉਣਗੇ, ਜੋ ਯੂਜ਼ਰਸ ਪਹਿਲਾ ਤੋਂ ਹੀ ਦੇਖ ਚੁੱਕੇ ਹਨ ਅਤੇ Muted ਸ਼੍ਰੈਣੀ 'ਚ Mute ਕੀਤੇ ਹੋਏ ਸਟੇਟਸ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.