ETV Bharat / science-and-technology

Twitter ਯੂਜ਼ਰਸ ਨੂੰ ਫਿਰ ਤੋਂ ਦੁਬਾਰਾ ਮਿਲੇਗਾ ਇਹ ਪੁਰਾਣਾ ਫੀਚਰ, ਐਲੋਨ ਮਸਕ ਨੇ ਟਵੀਟ ਕਰ ਦਿੱਤੀ ਜਾਣਕਾਰੀ

author img

By ETV Bharat Tech Team

Published : Nov 23, 2023, 3:46 PM IST

Twitter
Twitter

Twitter: ਐਲੋਨ ਮਸਕ ਹੁਣ ਯੂਜ਼ਰਸ ਨੂੰ ਟਵਿੱਟਰ ਦਾ ਇੱਕ ਪੁਰਾਣਾ ਫੀਚਰ ਫਿਰ ਤੋਂ ਵਾਪਸ ਦੇਣ ਜਾ ਰਹੇ ਹਨ। ਇਸ ਫੀਚਰ ਨੂੰ ਅਗਸਤ ਮਹੀਨੇ ਬੰਦ ਕਰ ਦਿੱਤਾ ਗਿਆ ਸੀ। ਐਲੋਨ ਮਸਕ ਨੇ X 'ਤੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਕਿ ਕੰਪਨੀ ਇੱਕ ਪੁਰਾਣੇ ਫੀਚਰ ਨੂੰ ਫਿਰ ਤੋਂ ਯੂਜ਼ਰਸ ਨੂੰ ਦੇਣ ਜਾ ਰਹੀ ਹੈ।

ਹੈਦਰਾਬਾਦ: ਟਵਿੱਟਰ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਕੰਪਨੀ ਟਵਿੱਟਰ 'ਚ ਕਈ ਨਵੇਂ ਬਦਲਾਅ ਕਰ ਰਹੀ ਹੈ। ਹੁਣ ਐਲੋਨ ਮਸਕ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਪਲੇਟਫਾਰਮ 'ਤੇ ਨਵੇਂ ਅਪਡੇਟ ਦੇ ਆਉਣ ਤੋਂ ਬਾਅਦ ਪੋਸਟ ਕੀਤੀ ਗਈ ਫੋਟੋ ਦੇ ਉੱਪਰ ਟਾਈਟਲ ਵੀ ਨਜ਼ਰ ਆਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਿਊਜ਼ ਪਬਲਿਸ਼ਰ ਜਾਂ ਕ੍ਰਿਏਟਰ ਕੋਈ ਲਿੰਕ ਪੋਸਟ ਕਰਦੇ ਹਨ, ਤਾਂ ਫੋਟੋ ਦੇ ਉੱਪਰ ਖਬਰ ਦੀ ਹੈੱਡਲਾਈਨ ਨਜ਼ਰ ਆਉਦੀ ਹੈ। ਹਾਲਾਂਕਿ, ਮਸਕ ਨੇ ਅਗਸਤ ਮਹੀਨੇ ਇਸਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋ ਵੀ ਕ੍ਰਿਏਟਰਸ ਕੋਈ ਲਿੰਕ ਪਲੇਟਫਾਰਮ 'ਤੇ ਪੋਸਟ ਕਰਦੇ ਸੀ, ਤਾਂ ਯੂਜ਼ਰਸ ਨੂੰ ਕੋਈ ਵੀ ਹੈੱਡਲਾਈਨ ਫੋਟੋ ਦੇ ਉੱਪਰ ਨਜ਼ਰ ਨਹੀਂ ਆਉਦੀ ਸੀ, ਜਿਸ ਕਰਕੇ ਯੂਜ਼ਰਸ ਖਬਰ ਨੂੰ ਘਟ ਪੜ੍ਹਦੇ ਸੀ ਜਾਂ ਨਹੀਂ ਪੜ੍ਹਦੇ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਯੂਜ਼ਰਸ ਨੂੰ ਫੋਟੋ ਦੇ ਉੱਪਰ ਹੈੱਡਲਾਈਨ ਲਿਖਣ ਦੀ ਸੁਵਿਧਾ ਇਸ ਕਰਕੇ ਦਿੱਤੀ ਸੀ, ਤਾਂਕਿ ਯੂਜ਼ਰਸ ਖਬਰ 'ਤੇ ਕਲਿੱਕ ਕਰਨ। ਫਿਰ ਮਸਕ ਨੇ ਅਗਸਤ ਮਹੀਨੇ ਇਸ ਫੀਚਰ ਨੂੰ ਬੰਦ ਕਰ ਦਿੱਤਾ ਸੀ। ਹੁਣ ਮਸਕ ਨੇ ਇਸ ਫੀਚਰ ਨੂੰ ਵਾਪਸ ਲਿਆਉਣ ਦੀ ਗੱਲ ਕਹੀ ਹੈ।

  • In an upcoming release, 𝕏 will overlay title in the upper potion of the image of a URL card

    — Elon Musk (@elonmusk) November 23, 2023 " class="align-text-top noRightClick twitterSection" data=" ">

ਖਬਰਾਂ ਪਬਲਿਸ਼ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾ: ਇਸ ਫੀਚਰ ਦੇ ਆਉਣ ਤੋਂ ਬਾਅਦ ਖਬਰਾਂ ਪਬਲਿਸ਼ ਕਰਨ ਵਾਲਿਆਂ ਨੂੰ ਫਾਇਦਾ ਹੋਵੇਗਾ। ਹੁਣ ਜਦੋ ਵੀ ਖਬਰਾਂ ਪਬਲਿਸ਼ ਕਰਨ ਵਾਲੇ ਕੋਈ ਲਿੰਕ ਟਵਿੱਟਰ 'ਤੇ ਪੋਸਟ ਕਰਨਗੇ, ਤਾਂ ਖਬਰ ਦੀ ਹੈੱਡਲਾਈਨ ਆਪਣੇ ਆਪ ਫੋਟੋ ਦੇ ਉੱਪਰ ਨਜ਼ਰ ਆਉਣ ਲੱਗੇਗੀ ਅਤੇ ਪਬਲਿਸ਼ ਕਰਨ ਵਾਲਿਆਂ ਨੂੰ ਫੋਟੋ ਦੇ ਉੱਪਰ ਹੈੱਡਲਾਈਨ ਅਲੱਗ ਤੋਂ ਲਿਖਣਾ ਨਹੀਂ ਪਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਜਦੋ ਇਸ ਫੀਚਰ ਨੂੰ ਮਸਕ ਨੇ ਬੰਦ ਕੀਤਾ ਸੀ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਫੀਚਰ ਨਾਲ ਫੋਟੋ ਬੇਕਾਰ ਨਜ਼ਰ ਆਉਦੀ ਹੈ ਅਤੇ ਯੂਜ਼ਰਸ ਪਲੇਟਫਾਰਮ 'ਤੇ ਜ਼ਿਆਦਾ ਸਮਾਂ ਨਹੀਂ ਬਿਤਾਉਦੇ।

ਥ੍ਰੈਡਸ ਅਕਾਊਂਟ ਨੂੰ ਕਰ ਸਕੋਗੇ ਡਿਲੀਟ: ਹਾਲ ਹੀ ਵਿੱਚ ਕੰਪਨੀ ਨੇ ਥ੍ਰੈਡਸ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰ ਸਕਣਗੇ ਅਤੇ ਤੁਹਾਡੇ ਇੰਸਟਾਗ੍ਰਾਮ ਅਕਾਊਂਟ 'ਤੇ ਇਸਦਾ ਕੋਈ ਅਸਰ ਨਹੀ ਪਵੇਗਾ। ਇੰਸਟਾਗ੍ਰਾਮ ਦੇ ਹੈੱਡ Adam Mosseri ਨੇ ਥ੍ਰੈਡਸ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਥ੍ਰੈਡਸ 'ਚ ਯੂਜ਼ਰਸ ਲਈ ਇੱਕ ਨਵਾਂ ਆਪਸ਼ਨ ਪੇਸ਼ ਕੀਤਾ ਗਿਆ ਹੈ। ਇਸ ਆਪਸ਼ਨ ਦੇ ਨਾਲ ਯੂਜ਼ਰਸ ਆਪਣਾ ਥ੍ਰੈਡਸ ਅਕਾਊਂਟ ਡਿਲੀਟ ਕਰ ਸਕਣਗੇ। ਇਹ ਨਵਾਂ ਆਪਸ਼ਨ IOS ਅਤੇ ਐਡਰਾਈਡ ਯੂਜ਼ਰਸ ਨੂੰ ਨਜ਼ਰ ਆਵੇਗਾ। ਥ੍ਰੈਡਸ ਅਕਾਊਂਟ ਨੂੰ ਡਿਲੀਟ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾ ਅਕਾਊਂਟ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਅਕਾਊਂਟ 'ਤੇ ਕਲਿੱਕ ਕਰਨ ਤੋਂ ਬਾਅਦ Delete ਜਾਂ Deactivate Profile 'ਤੇ ਕਲਿੱਕ ਕਰੋ। Deactivate Profile ਕਰਨ ਨਾਲ ਯੂਜ਼ਰਸ ਆਪਣੇ ਅਕਾਊਂਟ ਨੂੰ ਦੁਬਾਰਾ ਕਦੇ ਵੀ ਚਲਾ ਸਕਦੇ ਹਨ। ਜੇਕਰ ਤੁਸੀਂ ਆਪਣਾ ਅਕਾਊਂਟ ਡਿਲੀਟ ਕਰਦੇ ਹੋ, ਤਾਂ ਮੈਟਾ ਵੱਲੋ ਯੂਜ਼ਰਸ ਦੀ ਪ੍ਰੋਫਾਈਲ ਅਤੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਜਾਵੇਗਾ।


ETV Bharat Logo

Copyright © 2024 Ushodaya Enterprises Pvt. Ltd., All Rights Reserved.