ETV Bharat / science-and-technology

Elon Musk AI Start-Up: ਮਸਕ ਨੇ ਬਣਾਈ ਏਆਈ ਕੰਪਨੀ XdotAI, ਮਾਈਕ੍ਰੋਸਾੱਫਟ ਦੇ ਓਪਨਏਆਈ ਨੂੰ ਦੇਵੇਗੀ ਟੱਕਰ

author img

By

Published : Apr 16, 2023, 10:23 AM IST

Elon Musk AI Start-Up
Elon Musk AI Start-Up

ਐਲੋਨ ਮਸਕ ਓਪਨਏਆਈ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ ਹਾਲਾਂਕਿ ਸਾਲ 2018 ਵਿੱਚ ਉਹ ਓਪਨਏਆਈ ਤੋਂ ਵੱਖ ਹੋ ਗਏ ਸੀ। ਦੱਸਿਆ ਜਾ ਰਿਹਾ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਐਲੋਨ ਮਸਕ ਜਲਦ ਹੀ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਾਰਟਅੱਪ ਲਾਂਚ ਕਰ ਸਕਦੇ ਹਨ, ਜੋ ਚੈਟਜੀਪੀਟੀ ਬਣਾਉਣ ਵਾਲੀ ਸਟਾਰਟਅਪ ਕੰਪਨੀ OpenAI ਨਾਲ ਮੁਕਾਬਲਾ ਕਰੇਗੀ।

ਨਵੀਂ ਦਿੱਲੀ: ਟਵਿਟਰ ਦੇ ਸੀਈਓ ਐਲੋਨ ਮਸਕ ਨੇ ChatGPT ਦੇ ਦੌਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕਰਨ ਲਈ XdotAI ਨਾਮ ਦੀ ਇੱਕ ਨਵੀਂ ਕੰਪਨੀ ਬਣਾਈ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਕੰਪਨੀ ਦਾ ਮੁੱਖ ਦਫਤਰ ਟੈਕਸਾਸ ਦੇ ਨੇਵਾਡਾ 'ਚ ਬਣਾਇਆ ਗਿਆ ਹੈ ਅਤੇ ਮਸਕ ਇਸ ਦਾ ਇਕਮਾਤਰ ਸੂਚੀਬੱਧ ਨਿਰਦੇਸ਼ਕ ਹੈ। ਮਸਕ ਦੇ ਪਰਿਵਾਰਕ ਦਫ਼ਤਰ ਦੇ ਡਾਇਰੈਕਟਰ ਜੇਰੇਡ ਬਰਚੇਲ ਨੂੰ ਕੰਪਨੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਮਸਕ ਬਣਾਉਣਾ ਚਾਹੁੰਦੇ ਹਨ ਇੱਕ ਅਜਿਹੀ ਏਆਈ ਕੰਪਨੀ: ਵਾਲ ਸਟਰੀਟ ਜਰਨਲ ਦੀ ਰਿਪੋਰਟ ਅਨੁਸਾਰ, XDotaI ਨੇ ਪ੍ਰਾਈਵੇਟ ਕੰਪਨੀ ਲਈ 10 ਕਰੋੜ ਸ਼ੇਅਰਾਂ ਦੀ ਵਿਕਰੀ ਨੂੰ ਅਧਿਕਾਰਤ ਕੀਤਾ ਹੈ। ਮਸਕ ਇੱਕ ਅਜਿਹੀ ਏਆਈ ਕੰਪਨੀ ਬਣਾਉਣਾ ਚਾਹੁੰਦੇ ਹਨ ਜੋ ਚੈਟਜੀਪੀਟੀ ਨਾਮਕ ਸਫਲ ਏਆਈ ਚੈਟਬੋਟ ਦੀ ਨਿਰਮਾਤਾ ਕੰਪਨੀ ਮਾਈਕਰੋਸਾਫਟ ਸਹਿਯੋਗੀ ਓਪਨਏਆਈ ਨਾਲ ਮੁਕਾਬਲਾ ਕਰ ਸਕੇ। ਮਸਕ ਨੇ ਸ਼ੁਰੂ ਵਿੱਚ ਓਪਨਏਆਈ ਵਿੱਚ 10 ਕਰੋੜ ਡਾਲਰ ਲਗਾਏ ਸੀ। ਪਰ ਬਾਅਦ ਵਿੱਚ ਉਹ ਕੰਪਨੀ ਤੋਂ ਬਾਹਰ ਹੋ ਗਏ। ਹਾਲ ਹੀ ਦੇ ਮਹੀਨਿਆਂ ਵਿੱਚ ChatGPT ਅਤੇ GPT-4 ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਏ ਹਨ।

ਮਸਕ ਨੇ 2018 ਦੇ ਸ਼ੁਰੂ ਵਿੱਚ ਓਪਨਏਆਈ ਨੂੰ ਕੰਟਰੋਲ ਕਰਨ ਦੀ ਕੀਤੀ ਸੀ ਕੋਸ਼ਿਸ਼: ਮਾਰਚ ਵਿੱਚ ਕਈ ਵੱਡੇ ਉੱਦਮੀਆਂ ਅਤੇ ਏਆਈ ਖੋਜਕਰਤਾਵਾਂ, ਜਿਨ੍ਹਾਂ ਵਿੱਚ ਮਸਕ ਅਤੇ ਐਪਲ ਦੇ ਸਹਿ-ਸੰਸਥਾਪਕ ਸਟੀਵ ਵੋਜ਼ਨਿਆਕ ਸ਼ਾਮਿਲ ਹਨ, ਨੇ ਇੱਕ ਪੱਤਰ ਲਿਖ ਕੇ ਸਾਰੀਆਂ ਲੈਬਾਂ ਨੂੰ ਘੱਟੋ-ਘੱਟ ਛੇ ਮਹੀਨਿਆਂ ਲਈ ਜੀਪੀਟੀ-4 ਤੋਂ ਵੱਧ ਸ਼ਕਤੀਸ਼ਾਲੀ ਏਆਈ ਪ੍ਰਣਾਲੀਆਂ ਦੀ ਸਿਖਲਾਈ ਨੂੰ ਤੁਰੰਤ ਬੰਦ ਕਰਨ ਦੀ ਬੇਨਤੀ ਕੀਤੀ ਸੀ। ਇਹ ਪੱਤਰ ਅਜਿਹੇ ਸਮੇਂ ਵਿੱਚ ਲਿਖਿਆ ਗਿਆ ਸੀ ਜਦੋਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਮਸਕ ਨੇ 2018 ਦੇ ਸ਼ੁਰੂ ਵਿੱਚ ਓਪਨਏਆਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੈਮ ਓਲਟਮੈਨ ਅਤੇ ਓਪਨਏਆਈ ਦੇ ਹੋਰ ਸੰਸਥਾਪਕਾਂ ਨੇ ਮਸਕ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।

ਟਵਿੱਟਰ ਦੇ ਸੀਈਓ ਆਪਣੇ ਇਸ ਵਾਅਦੇ ਤੋਂ ਮੁਕਰੇ ਸੀ: ਸੇਮਾਫੋਰ ਦੇ ਅਨੁਸਾਰ, ਜਵਾਬ ਵਿੱਚ ਮਸਕ ਕੰਪਨੀ ਤੋਂ ਬਾਹਰ ਹੋ ਗਏ ਅਤੇ ਵੱਡੇ ਪੈਮਾਨੇ ਦੇ ਡੋਨੇਸ਼ਨ ਦੇ ਵਾਅਦੇ ਤੋਂ ਮੁਕਰ ਗਏ। ਟਵਿੱਟਰ ਦੇ ਸੀਈਓ ਇੱਕ ਅਰਬ ਡਾਲਰ ਦੇਣ ਦੇ ਵਾਅਦੇ ਤੋਂ ਮੁੱਕਰ ਗਏ, ਪਰ ਕੰਪਨੀ ਤੋਂ ਹਟਣ ਤੋਂ ਪਹਿਲਾਂ 10 ਕਰੋੜ ਡਾਲਰ ਦਾ ਯੋਗਦਾਨ ਦਿੱਤਾ ਸੀ। ਓਪਨਏਆਈ ਨੇ ਮਾਰਚ 2019 ਵਿੱਚ ਐਲਾਨ ਕੀਤਾ ਸੀ ਕਿ ਉਹ ਇੱਕ ਲਾਭ ਦੇ ਉਦੇਸ਼ ਨਾਲ ਕੰਮ ਕਰਨ ਵਾਲੀ ਸੰਸਥਾ ਬਣਾ ਰਹੀ ਹੈ ਤਾਂਕਿ ਆਪਣੇ ਕਰਮਚਾਰੀਆਂ ਦੇ ਭੁਗਤਾਨ ਲਈ ਕਾਫ਼ੀ ਪੈਸਾ ਇਕੱਠਾ ਕੀਤਾ ਜਾ ਸਕੇ। ਇਸਦੇ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਮਾਈਕਰੋਸਾਫਟ ਨੇ ਓਪਨਏਆਈ ਵਿੱਚ ਇੱਕ ਅਰਬ ਡਾਲਰ ਦਾ ਨਿਵੇਸ਼ ਕੀਤਾ ਅਤੇ ਉਸ ਤੋਂ ਬਾਅਦ ਜੋ ਹੋਇਆ ਉਹ ਇਤਿਹਾਸਕ ਸੀ। ਓਪਨਏਆਈ ਦਾ ਅੰਤਮ ਮੁੱਲ 20 ਅਰਬ ਡਾਲਰ ਦੇ ਕਰੀਬ ਸੀ ਅਤੇ ਇਹ ਦੁਨੀਆ ਦੀ ਸਭ ਤੋਂ ਵੱਡੀ AI-ਸਹਿਯੋਗੀ ਕੰਪਨੀ ਬਣ ਗਈ ਸੀ। ਮਸਕ ਨੇ ਹਾਲ ਹੀ ਦਿਨਾਂ ਵਿੱਚ ਕਈ ਵਾਰ ਓਪਨਏਆਈ ਦੀ ਆਲੋਚਨਾ ਕੀਤੀ ਹੈ।

ਇਹ ਵੀ ਪੜ੍ਹੋ:- Creator Subscription: ਟਵਿੱਟਰ ਤੋਂ ਕਮਾਓ ਪੈਸੇ, ਜਾਣੋ ਹੁਣ ਮਸਕ ਨੇ ਕਿਹੜੀ ਯੋਜਨਾ ਦਾ ਕੀਤਾ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.