ETV Bharat / international

US President On Ajay Banga: ਅਮਰੀਕਾ ਦੇ ਰਾਸ਼ਟਰਪਤੀ ਨੇ ਅਜੈ ਬੰਗਾ ਦੀ ਕੀਤੀ ਤਰੀਫ਼, ਕਿਹਾ- ਉਹ ਇੱਕ ਪਰਿਵਰਤਨਸ਼ੀਲ ਹਸਤੀ ਸਾਬਿਤ ਹੋਣਗੇ

author img

By

Published : May 4, 2023, 2:32 PM IST

US President On Ajay Banga
US President On Ajay Banga

ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਉਹ ਵਿਸ਼ਵ ਬੈਂਕ ਦੀ ਅਗਵਾਈ ਨਾਲ ਮਿਲ ਕੇ ਕੰਮ ਕਰਨਗੇ ਅਤੇ ਸੰਸਥਾ ਨੂੰ ਤਰੱਕੀ ਵੱਲ ਲੈ ਕੇ ਜਾਣਗੇ।

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੇ ਬੰਗਾ ਇਕ ਪਰਿਵਰਤਨਸ਼ੀਲ ਸ਼ਖਸੀਅਤ ਸਾਬਤ ਹੋਣਗੇ, ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ 'ਚ ਮੁਹਾਰਤ, ਅਨੁਭਵ ਅਤੇ ਨਵੀਨਤਾ ਨਾਲ ਕੰਮ ਕਰਨਗੇ। ਬੰਗਾ, ਜੋ ਪਹਿਲਾਂ ਮਾਸਟਰਕਾਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਨ, ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਬੰਗਾ ਇਸ ਵੱਕਾਰੀ ਸੰਸਥਾ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।

ਜੋ ਬਾਈਡੇਨ ਨੇ ਕੀਤੀ ਅਜੈ ਬੰਗਾ ਦੀ ਸ਼ਲਾਘਾ: ਬਾਈਡੇਨ ਨੇ ਕਿਹਾ, "ਅਜੇ ਬੰਗਾ ਇੱਕ ਪਰਿਵਰਤਨਸ਼ੀਲ ਸ਼ਖਸੀਅਤ ਸਾਬਤ ਹੋਣਗੇ ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਿੱਚ ਮੁਹਾਰਤ, ਤਜ਼ਰਬੇ ਅਤੇ ਨਵੀਨਤਾ ਨਾਲ ਕੰਮ ਕਰਨਗੇ। ਵਿਸ਼ਵ ਬੈਂਕ ਅਤੇ ਪਾਰਟੀਆਂ ਦੀ ਅਗਵਾਈ ਨਾਲ ਮਿਲ ਕੇ ਸੰਸਥਾ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ।"

ਇਹ ਵੀ ਪੜ੍ਹੋ: USCIRF Report : ਅਮਰੀਕੀ ਵਿਦੇਸ਼ ਮੰਤਰਾਲੇ ਨੇ ਝਾੜਿਆ ਪੱਲਾ, ਕਿਹਾ- "ਸੰਸਥਾ ਸੁਤੰਤਰ ਹੈ, ਜਿਨ੍ਹਾਂ ਨੂੰ ਸ਼ਿਕਾਇਤ ਹੈ ਉਹ ਕਰਨ ਸਿੱਧਾ ਸੰਪਰਕ"

ਅਜੈ ਬੰਗਾ ਨੂੰ ਅਹੁਦੇ ਲਈ ਖੁਦ ਬਾਈਡੇਨ ਨੇ ਕੀਤਾ ਸੀ ਨਾਮਜ਼ਦ: ਉਨ੍ਹਾਂ ਕਿਹਾ ਕਿ, "ਅਜੈ ਬੰਗਾ ਨਿੱਜੀ ਅਤੇ ਜਨਤਕ ਖੇਤਰਾਂ ਨੂੰ ਪਰਉਪਕਾਰ ਦੇ ਨਾਲ ਜੋੜਨ ਵਿੱਚ ਮੁੱਖ ਭੂਮਿਕਾ ਨਿਭਾਏਗਾ, ਤਾਂ ਜੋ ਇੱਕ ਖੁਸ਼ਹਾਲ ਆਰਥਿਕਤਾ ਲਈ ਜ਼ਰੂਰੀ ਬੁਨਿਆਦੀ ਤਬਦੀਲੀਆਂ ਕੀਤੀਆਂ ਜਾ ਸਕਣ ਅਤੇ ਇਹ ਸਮੇਂ ਦੀ ਲੋੜ ਵੀ ਹੈ।" ਵਿੱਤ ਮੰਤਰੀ ਜੈਨੇਟ ਯੇਲਨ ਨੇ ਕਿਹਾ ਕਿ ਬੰਗਾ ਵਿਸ਼ਵ ਬੈਂਕ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ। ਬੰਗਾ ਨੂੰ ਇਸ ਅਹੁਦੇ ਲਈ ਖੁਦ ਬਾਈਡੇਨ ਨੇ ਨਾਮਜ਼ਦ ਕੀਤਾ ਸੀ। ਬੰਗਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਕੰਮ ਕਰ ਚੁੱਕੇ ਹਨ। ਉਹ ‘ਪਾਰਟਨਰਸ਼ਿਪ ਫਾਰ ਸੈਂਟਰਲ ਅਮਰੀਕਾ’ ਦਾ ਸਹਿ-ਮੁਖੀ ਸੀ।

ਕੌਣ ਹਨ ਅਜੈ ਬੰਗਾ: ਅਜੈ ਬੰਗਾ, ਜੋ ਸਾਲ 2020-22 ਦੌਰਾਨ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਆਨਰੇਰੀ ਪ੍ਰਧਾਨ ਰਹੇ ਅਜੈ ਬੰਗਾ ਐਕਸਰ ਕੰਪਨੀ ਦੇ ਚੇਅਰਮੈਨ ਅਤੇ ਟੇਮਾਸੇਕ ਦੇ ਸੁਤੰਤਰ ਨਿਰਦੇਸ਼ਕ ਵੀ ਹਨ। ਇਸ ਤੋਂ ਪਹਿਲਾਂ ਉਹ ਅਮਰੀਕਨ ਰੈੱਡ ਕਰਾਸ, ਕਰਾਫਟ ਫੂਡਜ਼ ਅਤੇ ਡਾਓ ਇੰਕ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਵੀ ਹਿੱਸਾ ਰਹਿ ਚੁੱਕੇ ਹਨ। ਉਸਨੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਸੰਸਥਾਪਕ ਟਰੱਸਟੀ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ ਸਾਈਬਰ-ਸੁਰੱਖਿਆ ਕਮਿਸ਼ਨ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ। (ਪੀਟੀਆਈ-ਭਾਸ਼ਾ)

ਇਹ ਵੀ ਪੜ੍ਹੋ: ਅਮਰੀਕਾ ਵਿੱਚ ਕਪੂਰਥਲਾ ਦੇ ਦੋ ਭਰਾਵਾਂ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਦਾ ਸੀ ਕਲੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.