ETV Bharat / state

ਅਮਰੀਕਾ ਵਿੱਚ ਕਪੂਰਥਲਾ ਦੇ ਦੋ ਭਰਾਵਾਂ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਦਾ ਸੀ ਕਲੇਸ਼

author img

By

Published : May 4, 2023, 1:23 PM IST

ਕਪੂਰਥਲਾ ਦੇ ਦੋ ਭਰਾਵਾਂ ਦਾ ਅਮਰੀਕਾ ਵਿਖੇ ਕਤਲ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਦੇ ਹੀ ਲਾਗਲੇ ਪਿੰਡ ਦੇ ਕਿਸੇ ਵਿਅਕਤੀ ਨੇ ਅਮਰੀਕਾ ਵਿੱਚ ਕੀਤਾ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Two brothers of Kapurthala were murdered in America, there was a conflict over money transactions
ਅਮਰੀਕਾ ਵਿੱਚ ਕਪੂਰਥਲਾ ਦੇ ਦੋ ਭਰਾਵਾਂ ਦਾ ਕਤਲ, ਪੈਸਿਆਂ ਦੇ ਲੈਣ-ਦੇਣ ਦਾ ਸੀ ਕਲੇਸ਼

ਚੰਡੀਗੜ੍ਹ : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ 2 ਭਰਾਵਾਂ ਦੇ ਅਮਰੀਕਾ ਵਿੱਚ ਕਤਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਛਾਣ ਦੀਪੀ ਅਤੇ ਗੋਰਾ ਵਾਸੀ ਬਿਧੀਪੁਰ ਵਜੋਂ ਹੋਈ ਹੈ। ਕਾਤਲ ਵੀ ਪਿੰਡ ਕਾਂਜਲੀ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵਾਂ ਭਰਾਵਾਂ ਦੀ ਮੌਤ ਦੀ ਖਬਰ ਘਰ ਘਰ ਪਹੁੰਚ ਗਈ ਹੈ ਅਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਕਲੇਸ਼ : ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਪੋਰਟਲੈਂਡ ਦੇ ਸ਼ਾਪਿੰਗ ਮਾਲ ਦੇ ਬਾਹਰ ਦੋਵਾਂ ਭਰਾਵਾਂ ਨੂੰ ਗੋਲੀ ਮਾਰ ਦਿੱਤੀ ਗਈ। ਮੁਲਜ਼ਮ ਦੋਵਾਂ ਦਾ ਕਾਰੋਬਾਰੀ ਭਾਈਵਾਲ ਸੀ। ਇਹ ਘਟਨਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਾਪਰੀ। ਬਹਿਸ ਅਤੇ ਗਾਲੀ-ਗਲੋਚ ਦਰਮਿਆਨ ਅਚਾਨਕ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਦੋਵਾਂ ਭਰਾਵਾ ਦੀ ਮੌਕੇ ਉਤੇ ਹੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ, ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : Guru Amar Das JI: ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ ਹੋਣ ਪਹੁੰਚੀ ਸੰਗਤ

ਸ਼ਾਪਿੰਗ ਮਾਲ ਵਿਖੇ ਘੁੰਮਣ ਆਏ ਸੀ ਦੋਵੇਂ ਭਰਾ : ਇਸ ਹਮਲੇ ਤੋਂ ਬਾਅਦ ਪੋਰਟਲੈਂਡ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ, ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਬਿਧੀਪੁਰ ਦਾ ਰਹਿਣ ਵਾਲਾ ਦਿਲਰਾਜ ਸਿੰਘ ਉਰਫ ਦੀਪੀ ਅਤੇ ਉਸ ਦਾ ਛੋਟਾ ਭਰਾ ਗੋਰਾ ਬੁੱਧਵਾਰ ਦੁਪਹਿਰ ਕਰੀਬ 3.45 ਵਜੇ ਸ਼ਾਪਿੰਗ ਮਾਲ ਦੇਖਣ ਆਏ ਸਨ।

ਇਹ ਵੀ ਪੜ੍ਹੋ : Wrestlers Protest: ਪਹਿਲਵਾਨਾਂ ਤੇ ਪੁਲਿਸ ਵਿਚਾਲੇ ਝੜਪ ਤੋਂ ਬਾਅਦ ਜੰਤਰ-ਮੰਤਰ ਦਾ ਪੂਰਾ ਇਲਾਕਾ ਸੀਲ, ਪਹਿਲਵਾਨਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ

ਦੋਵਾਂ ਭਰਾਵਾਂ ਦੀ ਮੌਕੇ 'ਤੇ ਹੀ ਮੌਤ : ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਭਰਾਵਾਂ ਦੀ ਮਾਲ ਦੇ ਬਾਹਰ ਕਿਸੇ ਵਿਅਕਤੀ ਨਾਲ ਬਹਿਸ ਹੋ ਗਈ। ਬਹਿਸ ਚੱਲ ਰਹੀ ਸੀ ਕਿ ਅਚਾਨਕ ਗੋਲੀਆਂ ਚੱਲਣ ਲੱਗ ਪਈਆਂ। ਇਸ ਵਿੱਚ ਦੀਪੀ ਅਤੇ ਗੋਰਾ ਦੀ ਮੌਤ ਹੋ ਗਈ। ਕਾਤਲ ਕਾਰੋਬਾਰ ਵਿੱਚ ਭਾਈਵਾਲ ਸੀ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਇਹ ਵੀ ਪੜ੍ਹੋ : Sandeep Nangal Ambia Murder Case: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਸੁਰਜਨਜੀਤ ਚੱਠਾ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.