ETV Bharat / entertainment

'ਪ੍ਰੋਪਰ ਪਟੋਲਾ' ਤੋਂ ਲੈ ਕੇ 'ਹੱਸ ਹੱਸ' ਤੱਕ, ਦਿਲਜੀਤ ਦੁਸਾਂਝ ਦੇ ਜਨਮਦਿਨ 'ਤੇ ਸੁਣੋ ਉਹਨਾਂ ਦੇ ਇਹ ਹਿੱਟ ਗੀਤ

author img

By ETV Bharat Entertainment Team

Published : Jan 6, 2024, 11:47 AM IST

Singer Diljit Dosanjh Birthday: ਪੰਜਾਬੀ ਸਿਨੇਮਾ ਦੇ ਨਾਲ-ਨਾਲ ਬਾਲੀਵੁੱਡ ਵਿੱਚ ਧੂੰਮਾਂ ਪਾਉਣ ਵਾਲੇ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਗਾਇਕ ਦੇ ਜਨਮਦਿਨ ਉਤੇ ਅਸੀਂ ਇਥੇ ਉਹਨਾਂ ਦੇ ਕੁੱਝ ਗੀਤ ਲੈ ਕੇ ਆਏ ਹਾਂ।

Diljit Dosanjh birthday
Diljit Dosanjh birthday

ਚੰਡੀਗੜ੍ਹ: 'ਪ੍ਰੋਪਰ ਪਟੋਲਾ', 'ਇੱਕ ਕੁੜੀ', 'ਹੱਸ ਹੱਸ', 'ਕਿੰਨੀ ਕਿੰਨੀ', 'ਡੂ ਯੂ ਨੋ' ਵਰਗੇ ਹਿੱਟ ਗੀਤ ਦੇਣ ਵਾਲੇ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਅੱਜ 6 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਦਿਲਜੀਤ ਦੁਸਾਂਝ ਇੱਕ ਸ਼ਾਨਦਾਰ ਕਲਾਕਾਰ ਹੈ, ਜੋ ਹਿੰਦੀ ਅਤੇ ਪੰਜਾਬੀ ਫਿਲਮ ਉਦਯੋਗ ਵਿੱਚ ਆਪਣੇ ਹੁਨਰ ਲਈ ਜਾਣਿਆ ਜਾਂਦਾ ਹੈ।

ਉਲੇਖਯੋਗ ਹੈ ਕਿ ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਸੰਗੀਤ ਉਦਯੋਗ ਨਾਲ ਕੀਤੀ ਸੀ, ਦਿਲਜੀਤ ਸ਼ੁਰੂਆਤੀ ਦਿਨਾਂ 'ਚ ਕੀਰਤਨ ਕਰਦੇ ਸਨ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2004 ਵਿੱਚ ਆਪਣੀ ਪੰਜਾਬੀ ਐਲਬਮ 'ਇਸ਼ਕ ਦਾ ਉੜਾ ਐੜਾ' ਨਾਲ ਕੀਤੀ ਸੀ। ਫਿਰ ਗਾਇਕ ਨੇ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਗਾਇਕੀ ਅਤੇ ਅਰਥ-ਭਰਪੂਰ ਬੋਲਾਂ ਨਾਲ ਹੌਲੀ-ਹੌਲੀ ਪ੍ਰਸਿੱਧੀ ਪ੍ਰਾਪਤ ਕੀਤੀ। ਦੁਸਾਂਝ ਦਾ ਸੰਗੀਤ ਰਿਵਾਇਤੀ ਪੰਜਾਬ ਤੋਂ ਲੈ ਕੇ ਸਮਕਾਲੀ ਧੁਨਾਂ ਤੱਕ ਵੱਖ-ਵੱਖ ਸ਼ੈਲੀਆਂ ਵਿੱਚ ਫੈਲਿਆ ਹੋਇਆ ਹੈ, ਇਸ ਵੱਖਰਤਾ ਨੇ ਪੂਰੀ ਦੁਨੀਆਂ ਵਿੱਚ ਦਿਲਜੀਤ ਦੇ ਪ੍ਰਸ਼ੰਸਕ ਬਣਾ ਦਿੱਤੇ ਹਨ।

ਸੰਗੀਤ ਤੋਂ ਇਲਾਵਾ ਦਿਲਜੀਤ ਨੇ ਅਦਾਕਾਰੀ ਵਿੱਚ ਇੱਕ ਸਫਲ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ 'ਉੜਤਾ ਪੰਜਾਬ', 'ਫਿਲੌਰੀ,' 'ਗੁੱਡ ਨਿਊਜ਼', 'ਸੂਰਮਾ' ਵਰਗੀਆਂ ਸ਼ਾਨਦਾਰ ਬਾਲੀਵੁੱਡ ਫਿਲਮਾਂ ਵਿੱਚ ਆਪਣੀਆਂ ਚੰਗੀਆਂ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਦਿਲਜੀਤ ਕੋਚੇਲਾ ਵਿਖੇ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵੀ ਹਨ। ਅੱਜ ਆਪਣੇ ਜਨਮਦਿਨ ਉਤੇ ਅਦਾਕਾਰ-ਗਾਇਕ ਨੇ ਮੌਨੀ ਰਾਏ ਦੇ ਨਾਲ ਆਪਣਾ ਇੱਕ ਸ਼ਾਨਦਾਰ ਗੀਤ ਵੀ ਰਿਲੀਜ਼ ਕੀਤਾ ਹੈ। ਆਓ ਹੁਣ ਬਿਨ੍ਹਾਂ ਦੇਰੀ ਕੀਤੇ ਗਾਇਕ ਦੇ ਕੁੱਝ ਪਿਆਰੇ ਗੀਤ ਸੁਣੀਏ...।

  1. ਪ੍ਰੋਪਰ ਪਟੋਲਾ:
    • " class="align-text-top noRightClick twitterSection" data="">
  2. ਡੂ ਯੂ ਨੋ:
    • " class="align-text-top noRightClick twitterSection" data="">
  3. ਇੱਕ ਕੁੜੀ':
    • " class="align-text-top noRightClick twitterSection" data="">
  4. ਹੱਸ ਹੱਸ:
    • " class="align-text-top noRightClick twitterSection" data="">
  5. ਕਿੰਨੀ ਕਿੰਨੀ:
    • " class="align-text-top noRightClick twitterSection" data="">

ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਜਲਦ ਹੀ ਕਈ ਪੰਜਾਬੀ-ਹਿੰਦੀ ਫਿਲਮਾਂ ਵਿੱਚ ਕਿਰਦਾਰ ਨਿਭਾਉਂਦਾ ਨਜ਼ਰੀ ਪਏਗਾ। ਇਸ ਵਿੱਚ ਪਰਿਣੀਤੀ ਚੋਪੜਾ ਨਾਲ 'ਚਮਕੀਲਾ' ਵੀ ਹੈ, ਜਿਸ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅਦਾਕਾਰ ਕੋਲ ਕਰੀਨਾ ਕਪੂਰ, ਕ੍ਰਿਤੀ ਸੈਨਨ ਅਤੇ ਤੱਬੂ ਨਾਲ 'ਦਿ ਕਰੂ' ਵੀ ਹੈ, ਜਿਸ ਬਾਰੇ ਵੇਰਵੇ ਅਜੇ ਲੁਕੇ ਹੋਏ ਹਨ। ਪੰਜਾਬੀ ਵਿੱਚ ਅਦਾਕਾਰ ਕੋਲ ਨੀਰੂ ਬਾਜਵਾ ਨਾਲ 'ਜੱਟ ਐਂਡ ਜੂਲੀਅਟ 3' ਹੈ, ਜਿਸ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.