ETV Bharat / entertainment

Year Ender 2023: 'ਆਸਕਰ' ਤੋਂ ਲੈ ਕੇ ਦਿਲਜੀਤ ਦੁਸਾਂਝ ਦੇ ਕੋਚੇਲਾ ਤੱਕ, ਇਹ ਰਹੇ ਸਾਲ ਦੇ 5 ਇਤਿਹਾਸਕ ਅਤੇ ਖੁਸ਼ੀ ਦੇ ਪਲ਼

author img

By ETV Bharat Entertainment Team

Published : Dec 23, 2023, 6:26 PM IST

Year Ender 2023
Year Ender 2023

Look Back 2023: ਮੌਜੂਦਾ ਸਾਲ ਵਿੱਚ ਭਾਰਤੀ ਸਿਨੇਮਾ ਦੇ 5 ਪਲ਼ਾਂ ਨੇ ਸਿਨੇਮਾ ਪ੍ਰੇਮੀਆਂ ਨੂੰ ਮਾਣ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਵਿਚੋਂ ਕੁਝ ਅਜਿਹੇ ਹਨ ਜਿਨ੍ਹਾਂ ਦਾ ਵਿਸ਼ਵ ਪੱਧਰ 'ਤੇ ਬੋਲਬਾਲਾ ਹੈ।

ਹੈਦਰਾਬਾਦ: ਸਾਲ 2023 ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਹੁਣ ਲੋਕ ਨਵਾਂ ਸਾਲ 2024 ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਲ 2023 ਆਪਣੇ ਪਿੱਛੇ ਕਈ ਯਾਦਾਂ ਅਤੇ ਮਾਣ ਭਰੇ ਪਲ ਛੱਡ ਰਿਹਾ ਹੈ।

ਸਾਲ 2023 ਨੇ ਸਾਨੂੰ ਭਾਰਤੀ ਸਿਨੇਮਾ ਦੇ ਲਿਹਾਜ਼ ਨਾਲ ਬਹੁਤ ਸਾਰੇ ਮਾਣਮੱਤੇ ਅਤੇ ਖੁਸ਼ੀ ਭਰੇ ਪਲ਼ਾਂ ਨਾਲ ਜੀਣ ਦਾ ਮੌਕਾ ਦਿੱਤਾ ਹੈ। ਅੱਜ ਸਾਡੇ ਈਅਰ ਐਂਡਰ ਦੇ ਇਸ ਵਿਸ਼ੇਸ਼ ਭਾਗ ਵਿੱਚ ਅਸੀਂ ਸਾਲ 2023 ਵਿੱਚ ਭਾਰਤੀ ਸਿਨੇਮਾ ਦੇ 5 ਪਲ਼ਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਮੰਨੋਰੰਜਨ ਪ੍ਰੇਮੀਆਂ ਨੂੰ ਅੰਦਰੋਂ ਖੁਸ਼ ਕਰ ਦਿੱਤਾ।

ਆਰਆਰਆਰ ਦੇ ਗੀਤ ਦਾ ਆਸਕਰ ਜਿੱਤਣਾ: ਤੁਹਾਨੂੰ ਦੱਸ ਦੇਈਏ ਕਿ ਸਾਲ 2023 ਵਿੱਚ ਦੱਖਣ ਸਿਨੇਮਾ ਦੀ ਸੁਪਰਹਿੱਟ ਫਿਲਮ ਆਰਆਰਆਰ ਦੇ ਬਲਾਕਬਸਟਰ ਗੀਤ ਨਾਟੂ-ਨਾਟੂ ਨੇ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ਵਿੱਚ ਆਸਕਰ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਆਰਆਰਆਰ ਦੀ ਟੀਮ ਨੇ ਫਿਲਮ ਅਤੇ ਸੰਗੀਤ ਨਾਲ ਸੰਬੰਧਤ ਕਈ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ। ਰਾਜਾਮੌਲੀ ਦੁਆਰਾ ਨਿਰਦੇਸ਼ਤ ਫਿਲਮ ਆਰਆਰਆਰ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਮੁੱਖ ਭੂਮਿਕਾਵਾਂ ਵਿੱਚ ਸਨ।

ਦਿ ਐਲੀਫੈਂਟ ਵਿਸਪਰਸ: ਇਸ ਸਾਲ ਫਿਲਮ ਆਰਆਰਆਰ ਦੇ ਨਾਲ ਸਾਲ 2022 ਦੀ ਸਰਵੋਤਮ ਭਾਰਤੀ ਦਸਤਾਵੇਜ਼ੀ ਫਿਲਮ ਦਿ ਐਲੀਫੈਂਟ ਵਿਸਪਰਸ ਨੂੰ ਆਸਕਰ ਪੁਰਸਕਾਰ ਮਿਲਿਆ ਹੈ। ਇਸ ਫਿਲਮ ਨੂੰ ਗੁਨੀਤ ਮੋਂਗਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਇਸ ਦਾ ਨਿਰਦੇਸ਼ਨ ਕਾਰਤਿਕੀ ਗੋਂਸਾਲਵੇਸ ਨੇ ਕੀਤਾ ਹੈ।

ਸ਼ਾਹਰੁਖ ਖਾਨ ਦੀ ਪੰਜ ਸਾਲ ਬਾਅਦ ਵਾਪਸੀ: 2018 ਤੋਂ ਫਲਾਪ ਰਹੇ ਸ਼ਾਹਰੁਖ ਖਾਨ ਨੇ ਪੰਜ ਸਾਲ ਬਾਅਦ ਚਾਲੂ ਸਾਲ 'ਚ ਫਿਲਮ 'ਪਠਾਨ' ਨਾਲ ਵੱਡੀ ਵਾਪਸੀ ਕੀਤੀ ਹੈ। ਇਸ ਤੋਂ ਬਾਅਦ 7 ਸਤੰਬਰ ਨੂੰ ਰਿਲੀਜ਼ ਹੋਈ ਫਿਲਮ ਜਵਾਨ ਨੇ ਭਾਰਤੀ ਸਿਨੇਮਾ ਵਿੱਚ ਸ਼ਾਹਰੁਖ ਨੂੰ ਮੁੜ ਸਫਲ ਕੀਤਾ। ਸ਼ਾਹਰੁਖ ਖਾਨ ਦੀਆਂ ਇਨ੍ਹਾਂ ਦੋ ਫਿਲਮਾਂ ਨੇ ਮਿਲ ਕੇ 2000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 21 ਦਸੰਬਰ 2023 ਨੂੰ ਸ਼ਾਹਰੁਖ ਦੀ ਸਾਲ 2023 ਦੀ ਤੀਜੀ ਫਿਲਮ ਡੰਕੀ ਰਿਲੀਜ਼ ਹੋਈ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">

ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਪੁਰਸਕਾਰ: ਇਸ ਸਾਲ ਬਾਲੀਵੁੱਡ ਲਈ ਇਹ ਵੀ ਮਾਣ ਵਾਲੀ ਗੱਲ ਸੀ ਕਿ ਬਾਲੀਵੁੱਡ ਦੀਆਂ ਦੋ ਖੂਬਸੂਰਤ ਅਦਾਕਾਰਾਂ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਗੰਗੂਬਾਈ ਕਾਠਿਆਵਾੜੀ ਅਤੇ ਮਿਮੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੋਵਾਂ ਸੁੰਦਰੀਆਂ ਨੂੰ ਪਹਿਲੀ ਵਾਰ ਇਸ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ।

ਦਿਲਜੀਤ ਨੇ ਰਚਿਆ ਇਤਿਹਾਸ: ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਹਿੱਟ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਭਾਰਤ ਦੇ ਪਹਿਲੇ ਪੰਜਾਬੀ ਕਲਾਕਾਰ ਹਨ ਜਿਨ੍ਹਾਂ ਨੇ ਕੋਚੇਲਾ ਵਿਖੇ ਪ੍ਰਦਰਸ਼ਨ ਕੀਤਾ ਹੈ। ਕੋਚੇਲਾ ਕੈਲੀਫੋਰਨੀਆ ਵਿੱਚ ਆਯੋਜਿਤ ਇੱਕ ਸਾਲਾਨਾ ਸੰਗੀਤ ਅਤੇ ਕਲਾ ਤਿਉਹਾਰ ਹੈ। ਸਾਲ 2023 ਵਿੱਚ ਇਹ 14 ਅਪ੍ਰੈਲ ਤੋਂ 23 ਅਪ੍ਰੈਲ ਤੱਕ ਹੋਇਆ ਸੀ।

  • Being Punjabi is my favorite thing about me and being able to see Diljit Dosanjh at Coachella was a dream 😍 pic.twitter.com/W8i4wvTpSf

    — simmy 💗 (@simmymfk) May 4, 2023 " class="align-text-top noRightClick twitterSection" data=" ">
ETV Bharat Logo

Copyright © 2024 Ushodaya Enterprises Pvt. Ltd., All Rights Reserved.