ETV Bharat / entertainment

Jatt and Juliet 3 Shooting: ਸੰਪੂਰਨਤਾ ਪੜਾਅ ਵੱਲ ਵਧੀ ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ, ਜਗਦੀਪ ਸਿੱਧੂ ਕਰ ਰਹੇ ਨੇ ਨਿਰਦੇਸ਼ਨ

author img

By ETV Bharat Entertainment Team

Published : Dec 26, 2023, 2:25 PM IST

Diljit Dosanjh New Punjabi Film: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਨਵੀਂ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਚਰਚਾ ਵਿੱਚ ਹਨ, ਹੁਣ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਦੇ ਪੜਾਅ ਉਤੇ ਹੈ।

Punjabi film
Punjabi film

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਨਵੇਂ ਵਰ੍ਹੇ 2024 ਦੌਰਾਨ ਸਾਹਮਣੇ ਆਉਣ ਵਾਲੀਆਂ ਬਹੁ ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਦਿਲਜੀਤ ਦੁਸਾਂਝ ਸਟਾਰਰ ਨਵੀਂ ਫਿਲਮ 'ਜੱਟ ਐਂਡ ਜੂਲੀਅਟ 3', ਜਿਸ ਦੇ ਦੂਸਰੇ ਅਤੇ ਮਹੱਤਵਪੂਰਨ ਸ਼ੂਟਿੰਗ ਸ਼ੈਡਿਊਲ ਦੀ ਸ਼ੂਟਿੰਗ ਪੰਜਾਬ ਅਤੇ ਚੰਡੀਗੜ੍ਹ ਵਿਖੇ ਸ਼ੁਰੂ ਹੋ ਚੁੱਕੀ ਹੈ, ਜੋ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।

'ਵਾਈਟ ਹੈਲ ਸਟੂਡੀਓਜ਼' ਅਤੇ 'ਸਪੀਡ ਰਿਕਾਰਡਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਕਰ ਰਹੇ ਹਨ, ਜੋ ਪਹਿਲੀ ਵਾਰ ਇਸ ਪੰਜਾਬੀ ਸੀਕਵਲਜ਼ ਸੀਰੀਜ਼ ਨਾਲ ਜੁੜੇ ਹਨ, ਜਦਕਿ ਇਸ ਤੋਂ ਪਹਿਲਾਂ ਦੇ ਦੋਵੇਂ ਭਾਗ ਅਨੁਰਾਗ ਸਿੰਘ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਗਏ ਹਨ, ਜੋ ਹਾਲ ਹੀ ਵਿੱਚ ਨਿਰਦੇਸ਼ਿਤ ਕੀਤੀ ਅਕਸ਼ੈ ਕੁਮਾਰ-ਪਰਿਣੀਤੀ ਚੋਪੜਾ ਸਟਾਰਰ 'ਕੇਸਰੀ' ਦੀ ਉਮਦਾ ਸਿਰਜਣਾ ਉਪਰੰਤ ਅੱਜ ਬਾਲੀਵੁੱਡ ਦੇ ਸਰਵੋਤਮ ਅਤੇ ਉੱਚ ਸ਼੍ਰੇਣੀ ਨਿਰਦੇਸ਼ਕਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਸਫਲ ਰਹੇ ਹਨ।

ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਹੋਏ ਪਹਿਲੇ ਸ਼ੈਡਿਊਲ ਦੇ ਬਾਅਦ ਇੰਨੀਂ ਦਿਨੀਂ ਪੰਜਾਬ-ਚੰਡੀਗੜ੍ਹ ਵਿੱਚ ਸ਼ੁਰੂ ਹੋ ਚੁੱਕੇ ਉਕਤ ਫਿਲਮ ਦੇ ਇਸ ਸੀਕਵਲ ਵਿੱਚ ਲੇਖਕ ਅਤੇ ਨਿਰਦੇਸ਼ਕ ਦੇ ਤੌਰ 'ਤੇ ਜੁੜੇ ਜਗਦੀਪ ਸਿੱਧੂ ਤੋਂ ਇਲਾਵਾ ਕੁਝ ਹੋਰ ਅਹਿਮ ਫੈਕਟਸ ਬਾਰੇ ਗੱਲ ਕਰੀਏ ਤਾਂ ਇੰਨਾਂ ਵਿੱਚ ਲਹਿੰਦੇ ਪੰਜਾਬ ਦੇ ਦੋ ਦਿੱਗਜ ਐਕਟਰਜ਼ ਨਾਸਿਰ ਚਿਨਯੋਤੀ ਅਤੇ ਅਕਰਮ ਉਦਾਸ ਦੀ ਸ਼ਮੂਲੀਅਤ ਵੀ ਸ਼ਾਮਿਲ ਹੈ, ਜੋ ਪਹਿਲੀ ਵਾਰ ਇਸ ਸੀਰੀਜ਼ ਨੂੰ ਚਾਰ ਚੰਨ ਲਾਉਂਦੇ ਨਜ਼ਰੀ ਪੈਣਗੇ।

ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰਬਿੰਦੂ ਬਣੀ ਹੋਈ ਇਸ ਫਿਲਮ ਦੁਆਰਾ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਜੋੜੀ ਲੰਮੇ ਸਮੇਂ ਬਾਅਦ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜੋ ਇੱਕ ਵਾਰ ਫਿਰ ਆਪਣੇ ਚਿਰ-ਪਰਿਜਤ ਅਤੇ ਦਿਲਚਸਪ ਅੰਦਾਜ਼ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਣਗੇ ਅਤੇ ਪੰਜਾਬ ਅਤੇ ਇੰਗਲੈਂਡ ਦੇ ਪੁਲਿਸ ਅਫਸਰਾਂ ਦੇ ਕਿਰਦਾਰਾਂ ਵਿੱਚ ਇਹ ਦੋਨੋਂ ਬਾਕਮਾਲ ਐਕਟਰਜ਼ ਆਪਣੀ ਪ੍ਰਭਾਵੀ ਮੌਜੂਦਗੀ ਅਤੇ ਸ਼ਾਨਦਾਰ ਕੈਮਿਸਟਰੀ ਦਰਜ ਕਰਵਾਉਣਗੇ।

ਪਾਲੀਵੁੱਡ ਦੀਆਂ ਆਗਾਮੀ ਵੱਡੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਵਿੱਚ ਸ਼ਾਮਿਲ ਉਕਤ ਫਿਲਮ ਦਾ ਖਾਸ ਆਕਰਸ਼ਨ ਬੀਐਨ ਸ਼ਰਮਾ ਅਤੇ ਰਾਣਾ ਰਣਬੀਰ ਵੀ ਹੋਣਗੇ, ਜੋ ਇਸ ਫਿਲਮ ਵਿੱਚ ਇੱਕ ਵਾਰ ਮੁੜ ਅਪਣੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਇਜ਼ਹਾਰ ਕਰਵਾਉਂਦੇ ਨਜ਼ਰੀ ਪੈਣਗੇ, ਜਿੰਨਾਂ ਦੇ ਇਲਾਵਾ ਪੰਜਾਬੀ ਸਿਨੇਮਾ ਅਤੇ ਇੰਗਲੈਂਡ ਸੰਬੰਧਤ ਕਈ ਮੰਝੇ ਹੋਏ ਕਲਾਕਾਰ ਵੀ ਇੰਨਾਂ ਵਿੱਚ ਪ੍ਰਭਾਵਸ਼ਾਲੀ ਅਦਾਕਾਰੀ ਕਰਦੇ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.