ETV Bharat / entertainment

ਇਸ ਦਿਲਚਸਪ ਪੰਜਾਬੀ ਫਿਲਮ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਫਿਲਮ ਇਸ ਸਾਲ ਦੇਵੇਗੀ ਦਸਤਕ

author img

By ETV Bharat Features Team

Published : Jan 3, 2024, 3:57 PM IST

Punjabi movie Chaklo Rab Da Naa Laike: ਹਾਲ ਹੀ ਵਿੱਚ ਆਉਣ ਵਾਲੀ ਪੰਜਾਬੀ ਫਿਲਮ 'ਚੱਕਲੋ ਰੱਬ ਦਾ ਨਾਂ ਲੈ ਕੇ' ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਇਹ ਫਿਲਮ ਇਸੇ ਸਾਲ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।

Chaklo Rab Da Naa Laike
Chaklo Rab Da Naa Laike

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਸ ਨਵੇਂ ਵਰ੍ਹੇ ਦੌਰਾਨ ਸਾਹਮਣੇ ਆਉਣ ਵਾਲੀਆਂ ਬਹੁ-ਚਰਚਿਤ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਚੱਕਲੋ ਰੱਬ ਦਾ ਨਾਂ ਲੈ ਕੇ', ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।

'ਗਰਿੰਗੋ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਦਾ ਨਿਰਦੇਸ਼ਨ ਅਵਤਾਰ ਸਿੰਘ ਅਤੇ ਲੇਖਨ ਰਾਜੂ ਵਰਮਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਫਿਲਮਾਂ ਲਿਖਣ ਦਾ ਸਿਹਰਾ ਵੀ ਹਾਸਲ ਕਰ ਚੁੱਕੇ ਹਨ ਅਤੇ ਪਾਲੀਵੁੱਡ ਦੇ ਉੱਚਕੋਟੀ ਅਤੇ ਕਾਮਯਾਬ ਲੇਖਕਾਂ ਵਿੱਚ ਅੱਜਕੱਲ੍ਹ ਆਪਣੀ ਮੌਜੂਦਗੀ ਵੀ ਦਰਜ ਕਰਵਾ ਰਹੇ ਹਨ।

ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਜੀਐਸ ਸੰਧੂ ਅਤੇ ਏਸੀ ਮੈਕ ਕਰ ਰਹੇ ਹਨ, ਜਿੰਨਾਂ ਦੀ ਨਿਰਮਾਣ ਟੀਮ ਅਨੁਸਾਰ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਇਸ ਫਿਲਮ ਨੂੰ ਜਲਦ ਹੀ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

ਚੰਡੀਗੜ੍ਹ-ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਕੰਮਲ ਕੀਤੀ ਜਾ ਰਹੀ ਉਕਤ ਫਿਲਮ ਕਾਮੇਡੀ-ਡਰਾਮਾ ਤਾਣੇ ਬਾਣੇ ਅਧੀਨ ਬੁਣੀ ਗਈ ਹੈ, ਜਿਸ ਦੇ ਐਸੋਸੀਏਟ ਨਿਰਦੇਸ਼ਕ ਪ੍ਰਵੀਨ ਸ਼ਰਮਾ, ਲਾਈਨ ਨਿਰਮਾਤਾ ਪ੍ਰਵੀਨ ਕੁਮਾਰ ਹਨ, ਜਦਕਿ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਅਵਤਾਰ ਗਿੱਲ, ਮਲਕੀਤ ਰੌਣੀ, ਹੌਬੀ ਧਾਲੀਵਾਲ, ਹਾਰਬੀ ਸੰਘਾ, ਅਨਮੋਲ ਵਰਮਾ, ਦੀਦਾਰ ਗਿੱਲ, ਜਤਿੰਦਰ ਕੌਰ, ਦਿਲਾਵਰ ਸਿੱਧੂ, ਨਿਸ਼ਾ ਬਾਨੋ ਅਤੇ ਹੋਰ ਕਈ ਮੰਨੇ ਪ੍ਰਮੰਨੇ ਐਕਟਰਜ਼ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਆਉਣਗੇ।

ਪਾਲੀਵੁੱਡ ਦੇ ਬੇਹਤਰੀਨ ਅਤੇ ਕਾਮਯਾਬ ਫਿਲਮਕਾਰ ਵਜੋਂ ਜਾਣੇ ਜਾਂਦੇ ਹਨ ਉਕਤ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ। ਜੋ ਹੁਣ ਤੱਕ ਦੇ ਆਪਣੇ ਨਿਰਦੇਸ਼ਨ ਕਰੀਅਰ ਦੌਰਾਨ ਕਈ ਦਿਲਚਸਪ ਅਤੇ ਡ੍ਰਾਮੈਟਿਕ ਪੰਜਾਬੀ ਫਿਲਮਾਂ ਬਣਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ।

ਜਿੰਨ੍ਹਾਂ ਦੀਆਂ ਬਹੁ-ਚਰਚਿਤ ਰਹੀਆਂ ਫਿਲਮਾਂ ਵਿੱਚ ਰੌਸ਼ਨ ਪ੍ਰਿੰਸ ਸਟਾਰਰ 'ਜੀ ਵਾਈਫ ਜੀ', 'ਰਾਂਝਾ ਰਫਿਊਜੀ' ਤੋਂ ਇਲਾਵਾ 'ਮਿੰਦੋ ਤਹਿਸੀਲਦਾਰਨੀ', 'ਕੁੜੀਆਂ ਜਵਾਨ ਬਾਪੂ ਪਰੇਸ਼ਾਨ', 'ਕੰਜੂਸ ਮਜਨੂੰ-ਖਰਚੀਲੀ ਲੈਲਾ', 'ਰੁਪਿੰਦਰ ਗਾਂਧੀ 2' ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਅਨੁਸਾਰ ਉਨਾਂ ਦੀ ਉਕਤ ਫਿਲਮ ਕਾਮੇਡੀ ਦੇ ਨਾਲ-ਨਾਲ ਪਰਿਵਾਰਿਕ ਰਿਸ਼ਤਿਆਂ ਦਾ ਨਿੱਘ ਵੀ ਮਹਿਸੂਸ ਕਰਵਾਏਗੀ, ਜੋ ਉਨਾਂ ਦੀਆਂ ਹੁਣ ਤੱਕ ਦੀਆਂ ਫਿਲਮਾਂ ਨਾਲੋਂ ਇੱਕਦਮ ਅਲਹਦਾ ਸਿਨੇਮਾ ਸਿਰਜਨਾ ਦੇ ਰੰਗਾਂ ਨਾਲ ਰੰਗੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.