ETV Bharat / entertainment

Sham Kaushal In Dunki: 'ਡੰਕੀ' ਨਾਲ ਹੋਰ ਮਾਣਮੱਤੇ ਅਧਿਆਏ ਵੱਲ ਵਧੇ ਸ਼ਾਮ ਕੌਸ਼ਲ, ਕਈ ਵੱਡੀਆਂ ਫਿਲਮਾਂ ਨੂੰ ਦੇ ਚੁੱਕੇ ਨੇ ਪ੍ਰਭਾਵੀ ਮੁਹਾਂਦਰਾ

author img

By ETV Bharat Entertainment Team

Published : Dec 22, 2023, 12:40 PM IST

Sham Kaushal New Film: ਇਸ ਸਮੇਂ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਵਿੱਚ ਸ਼ਾਮ ਕੌਸ਼ਲ ਐਕਸ਼ਨ ਨਿਰਦੇਸ਼ਕ ਵਜੋਂ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਏ ਹਨ।

Sham Kaushal In Dunki
Sham Kaushal In Dunki

ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਉੱਚਕੋਟੀ ਅਤੇ ਅਜ਼ੀਮ ਐਕਸ਼ਨ ਡਇਰੈਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਸ਼ਾਮ ਕੌਸ਼ਲ, ਜੋ ਰਿਲੀਜ਼ ਹੋਈ ਬਹੁ-ਚਰਚਿਤ ਫਿਲਮ 'ਡੰਕੀ' ਨਾਲ ਹੋਰ ਮਾਣਮੱਤੇ ਸਿਨੇਮਾ ਅਧਿਆਏ ਕਾਇਮ ਕਰਨ ਵਿਚ ਸਫ਼ਲ ਰਹੇ ਹਨ, ਜਿੰਨਾਂ ਦੁਆਰਾ ਇਸ ਫਿਲਮ ਵਿੱਚ ਅੰਜ਼ਾਮ ਦਿੱਤੇ ਐਕਸ਼ਨ ਸੀਨ ਨੂੰ ਚਾਰੇ ਪਾਸੇ ਤੋਂ ਭਰਵੀਂ ਸਲਾਹੁਤਾ ਮਿਲ ਰਹੀ ਹੈ।

'ਜੀਓ ਸਟੂਡਿਓਜ਼', 'ਰੈਡ ਚਿਲੀਜ਼ ਇੰਟਰਟੇਨਮੈਂਟ' ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਨੂੰ ਦੁਨੀਆ ਭਰ ਵਿੱਚ ਬੰਪਰ ਓਪਨਿੰਗ ਹਾਸਿਲ ਹੋਈ ਹੈ, ਜਿਸ ਦੀ ਕਹਾਣੀ ਸਕਰੀਨ ਪਲੇਅ, ਸਿਨੇਮਾਟੋਗ੍ਰਾਫ਼ਰੀ, ਗੀਤ-ਸੰਗੀਤ ਦੇ ਨਾਲ-ਨਾਲ ਰਾਜਕੁਮਾਰ ਹਿਰਾਨੀ ਦੇ ਉਮਦਾ ਨਿਰਦੇਸ਼ਨ ਅਤੇ ਬੇਹਤਰੀਨ ਫਾਈਟ ਕੋਰਿਓਗ੍ਰਾਫ਼ਰ ਸ਼ਾਮ ਕੌਸ਼ਲ ਵੱਲੋਂ ਵਿਲੱਖਣਤਾ ਨਾਲ ਅੰਜ਼ਾਮ ਦਿੱਤੇ ਐਕਸ਼ਨ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਡੰਕੀ ਦੀ ਸ਼ੂਟਿੰਗ ਦੌਰਾਨ
ਡੰਕੀ ਦੀ ਸ਼ੂਟਿੰਗ ਦੌਰਾਨ

ਬਾਲੀਵੁੱਡ ਵਿੱਚ ਕਈ ਸਾਲਾਂ ਦਾ ਲੰਮੇਰਾ ਸਫ਼ਰ ਹੰਢਾ ਚੁੱਕੇ ਅਤੇ ਸ਼ਾਨਦਾਰ ਸਿਨੇਮਾ ਸ਼ਖਸ਼ੀਅਤ ਦੇ ਤੌਰ 'ਤੇ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਸ ਬੇਮਿਸਾਲ ਐਕਸ਼ਨ ਨਿਰਦੇਸ਼ਕ ਅਨੁਸਾਰ ਪੰਜਾਬ ਦੀ ਮਿੱਟੀ ਅਤੇ ਖੁਸ਼ਬੂ ਨਾਲ ਵਰੋਸਾਈਆਂ ਫਿਲਮਾਂ ਦਾ ਹਿੱਸਾ ਬਣਨਾ ਉਨਾਂ ਲਈ ਹਮੇਸ਼ਾ ਮਾਣ ਅਤੇ ਖੁਸ਼ਕਿਸਮਤੀ ਭਰੇ ਪਲ਼ਾਂ ਵਾਂਗ ਰਹਿੰਦਾ ਹੈ ਅਤੇ ਕੁਝ ਇਸੇ ਤਰ੍ਹਾਂ ਦੇ ਅਹਿਸਾਸ ਉਨਾਂ ਉਕਤ ਫਿਲਮ ਦੇ ਸ਼ੂਟ ਪੜਾਅ ਦੌਰਾਨ ਹਰ ਪਲ ਮਹਿਸੂਸ ਕੀਤੇ ਹਨ।

ਉਨ੍ਹਾਂ ਅਪਣੇ ਮਨ ਦੇ ਜਜ਼ਬਾਤ ਸਾਂਝੇ ਕਰਦਿਆਂ ਅੱਗੇ ਕਿਹਾ ਕਿ ਫਿਲਮ ਨਾਲ ਜੁੜੇ ਹਰ ਟੀਮ ਮੈਂਬਰ ਦੀ ਮਿਹਨਤ ਕਾਬਿਲੇਦਾਦ ਰਹੀ ਹੈ, ਜਿੰਨਾਂ ਸਾਰਿਆਂ ਦੁਆਰਾ ਜੀਅ ਜਾਨ ਨਾਲ ਨਿਭਾਈਆਂ ਜਿੰਮੇਵਾਰੀਆਂ ਨੂੰ ਪ੍ਰਮਾਤਮਾ ਕਾਮਯਾਬੀ ਬਖਸ਼ੇ।

ਸ਼ਾਮ ਕੌਸ਼ਲ
ਸ਼ਾਮ ਕੌਸ਼ਲ

ਮੂਲ ਰੂਪ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਅਧੀਨ ਆਉਂਦੇ ਮੁਕੇਰੀਆਂ ਨਾਲ ਸੰਬੰਧਿਤ ਹਨ ਐਕਸ਼ਨ ਨਿਰਦੇਸ਼ਕ ਸ਼ਾਮ ਕੌਸ਼ਲ, ਜਿੰਨਾਂ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਕੀਤੀਆਂ ਅਨੇਕਾਂ ਹੀ ਫਿਲਮਾਂ ਉਨਾਂ ਦੇ ਪ੍ਰਭਾਵੀ ਐਕਸ਼ਨ ਦਾ ਇਜ਼ਹਾਰ ਬਾਖ਼ੂਬੀ ਕਰਵਾਉਣ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ ਹਾਲ ਹੀ ਦੇ ਸਮੇਂ ਦੌਰਾਨ ਕੀਤੀਆਂ 'ਗਦਰ 2', 'ਉਚਾਈ', 'ਗੰਗੂਬਾਈ ਕਾਠੀਆਵਾੜੀ', 'ਬਜਰੰਗੀ ਭਾਈਜਾਨ' ਆਦਿ ਵੀ ਸ਼ੁਮਾਰ ਰਹੀਆਂ ਹਨ।

ਜਿੰਨਾਂ ਵੱਲੋਂ ਮਾਇਆਨਗਰੀ ਮੁੰਬਈ ਵਿੱਚ ਸਥਾਪਿਤ ਕੀਤੀਆਂ ਮਜ਼ਬੂਤ ਪੈੜਾਂ ਨੂੰ ਹੋਰ ਗਹਿਰੇ ਰੰਗ ਦੇਣ ਅਤੇ ਉਨਾਂ ਦੇ ਨਾਂਅ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਉਨਾਂ ਦੋਵੇਂ ਹੋਣਹਾਰ ਬੇਟੇ ਵਿੱਕੀ ਕੌਸ਼ਲ ਅਤੇ ਸੰਨੀ ਕੌਸ਼ਲ ਵੀ ਅੱਜ ਕੱਲ੍ਹ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਬਾਲੀਵੁੱਡ ਦੇ ਉੱਚ-ਕੋਟੀ ਸਿਤਾਰਿਆਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.