ETV Bharat / city

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਲਗਾਏ ਕੰਨੀ ਹੱਥ

author img

By

Published : Aug 18, 2022, 9:55 AM IST

farmers demand compensation
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਲਗਾਏ ਕੰਨੀ ਹੱਥ

ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਦੀ ਗੱਲ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਐਲਾਨੀ ਰਾਸ਼ੀ ਨਹੀਂ ਮਿਲੀ ਹੈ। ਜਿਸ ਕਾਰਨ ਅਸੀਂ ਸਮਝ ਰਹੇ ਹਾਂ ਕਿ ਸਾਡੇ ਨਾਲ ਠੱਗੀ ਵੱਜੀ ਹੈ। ਹੁਣ ਆਲਮ ਇਹ ਹੈ ਕਿ ਸਾਡਾ ਝਾੜ ਜੇਕਰ ਅੱਧਾ ਵੀ ਨਿਕਲ ਆਵੇ ਤਾਂ ਗਨੀਮਤ ਹੈ।

ਸੰਗਰੂਰ: ਝੋਨੇ ਸਿੱਧੀ ਬਿਜਾਈ ਦੇ ਸਾਰਥਕ ਨਤੀਜੇ ਨਾ ਨਿਕਲਣ ਕਾਰਨ ਕਿਸਾਨਾਂ ਦੀ ਮੁਸੀਬਤਾਂ ਵੱਧ ਗਈ ਹਨ ਅਤੇ ਕਿਸਾਨ ਭਵਿੱਖ ਵਿੱਚ ਸਿੱਧੀ ਬਿਜਾਈ ਤੋਂ ਕੰਨੀਂ ਹੱਥ ਲਗਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦਾ ਬਹੁਤ ਪ੍ਰਚਾਰ ਕੀਤਾ ਗਿਆ ਸੀ ਨਾਲ ਹੀ ਕਿਸਾਨਾਂ ਨੂੰ ਇਸ ਲਈ 1500 ਹਰ ਕਿੱਲੇ 'ਤੇ ਦੇਣ ਜਾ ਵਾਅਦਾ ਕੀਤੀ ਗਿਆ ਸੀ। ਕਿਸਾਨਾਂ ਨੂੰ ਹੁਣ ਇਸ ਨੂੰ ਲੈ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਵੱਲੋਂ ਸਰਕਾਰ ਨੂੰ ਐਲਾਨੇ ਗਏ ਪੈਸੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ (farmers demand compensation) ਲਈ ਕਿਹਾ ਗਿਆ ਹੈ।


ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਪਿੰਡ ਅੜਕਵਾਸ ਦੇ ਕਿਸਾਨ ਕੁਲਦੀਪ ਸਿੰਘ ਦਾ ਕਹਿਣਾ ਕਿ ਫਸਲ ਦਾ ਬੁਰਾ ਹਾਲ ਹੋਇਆ ਹੈ, ਝੋਨੇ ਨਾਲੋਂ ਵੱਧ ਕੱਖ ਖੜ੍ਹੇ ਹਨ। ਕੱਖ ਮਾਰਨ ਵਾਲੀ ਸਪਰੇਅ ਤਿੰਨ ਵਾਰੀ ਕੀਤੀ ਜਾ ਚੁੱਕੀ ਹੈ ਪਰ ਇਸਦਾ ਕੋਈ ਅਸਰ ਨਹੀਂ ਹੋਇਆ। ਇਸ ਸਿੱਧੀ ਬਿਜਾਈ ਵਾਲੀ ਜਮੀਨ ਵਿੱਚ ਪਾਣੀ ਨਹੀਂ ਖੜ੍ਹਦਾ ਹੈ। ਕਿੰਨੇ ਮੀਂਹ ਪਏ ਤੇ ਹੁਣ ਵੀ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਹੀ ਮੋਟਰ ਚਲਾ ਰਹੇ ਹਾਂ ਪਾਣੀ ਫਿਰ ਵੀ ਨਹੀਂ ਖੜ੍ਹਦਾ।

ਇਹ ਸਭ ਕਾਰਨ ਹਨ ਜਿਸ ਦੇ ਚੱਲਦਿਆਂ ਕਾਫੀ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਤੋਂ ਤੌਬਾ ਕਰ ਲਈ ਹੈ। ਨਾਲ ਮੰਡੀਆਂ ਵਿੱਚ ਇਹ ਮੂੰਗੀ ਠੀਕ ਨਹੀਂ ਕਹਿ ਕੇ ਛੱਡ ਦਿੱਤੀ ਜਾਂਦੀ ਹੈ। ਫਿਰ ਉਹੀ ਮੂੰਗੀ ਸਾਨੂੰ ਮਜਬੂਰਨ 3500-4000 ਰੁਪਏ ਕੁਇੰਟਲ ਵੇਚ ਕੇ ਮੁੜਨਾ ਪੈਂਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਮੰਤਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਫੋਕੇ ਐਲਾਨ ਨਾ ਕੀਤੇ ਜਾਣ, ਝੋਨੇ ਦੀ ਸਿੱਧੀ ਬਿਜਾਈ ਦੇ ਐਲਾਨੇ ਪੈਸੇ ਦਿੱਤੇ ਜਾਣ, ਮੂੰਗੀ ਦਾ ਸਹੀ ਮੰਡੀਕਰਨ ਕੀਤਾ ਜਾਵੇ ,ਸਹੀ ਸਿੱਧੀ ਬਿਜਾਈ ਕਰਨ ਵਾਲੀਆਂ ਜ਼ਮੀਨਾਂ ਵਿੱਚ ਖੇਤੀ ਮਾਹਿਰਾਂ ਨੂੰ ਭੇਜ ਕੇ ਜਾਂਚ ਕਰਵਾਈ ਜਾਵੇ, ਮਿਆਰੀ ਕੀੜੇ ਮਾਰ ਦਵਾਈਆਂ ਮਿਲਣਾ ਯਕੀਨੀ ਬਣਾਇਆ ਜਾਵੇ। ਨਹੀਂ ਤਾਂ ਪੰਜਾਬ ਦੇ ਸਾਰੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਫ਼ਸਲ ਬੀਜਣ ਤੋਂ ਹੱਥ ਖੜ੍ਹੇ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ: ਮੁਲਾਜ਼ਮਾਂ ਨੂੰ ਪੱਕਿਆਂ ਕਰਨ ਸਬੰਧੀ ਖਰੜਾ ਨੀਤੀ ਨੂੰ ਅੱਪਡੇਟ ਕੀਤਾ ਜਾ ਰਿਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.