ETV Bharat / city

Punjab Assembly Election 2022: ਕੀ ਮੁੜ ਚੱਲੇਗਾ 'ਆਪ' ਦਾ ਯਾਦੂ, ਜਾਣੋਂ ਕਿਸ-ਕਿਸ 'ਚ ਹੋਵੇਗਾ ਮੁਕਾਬਲਾ

author img

By

Published : Nov 26, 2021, 9:43 PM IST

Updated : Nov 28, 2021, 7:54 AM IST

ਕੀ ਮੁੜ ਚੱਲੇਗਾ 'ਆਪ' ਦਾ ਯਾਦੂ
ਕੀ ਮੁੜ ਚੱਲੇਗਾ 'ਆਪ' ਦਾ ਯਾਦੂ

Assembly Election 2022: ਸੁਨਾਮ ਵਿਧਾਨ ਸਭਾ ਸੀਟ (Sunam assembly constituency) ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਅਮਨ ਅਰੋੜਾ (Aman Arora) ਮੌਜੂਦਾ ਵਿਧਾਇਕ ਹਨ। ਆਖਿਰਕਾਰ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਹੈ, ਜਾਣੋ ਇਸ ਸੀਟ ਦਾ ਸਿਆਸੀ ਹਾਲ...

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਅਤੇ ਹਰ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਉਥੇ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਦੀਆਂ ਲੱਤਾਂ-ਬਾਹਾਂ ਖਿੱਚੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਨਜ਼ਰ ਵਿੱਚ ਉਸ ਨੂੰ ਨੀਵਾ ਦਿਖਾਇਆ ਜਾ ਸਕੇ। ਪੰਜਾਬ ਵਿੱਚ 117 ਹਲਕੇ ਹਨ, ਤੇ ਅੱਜ ਅਸੀਂ ਸੁਨਾਮ ਵਿਧਾਨ ਸਭਾ ਸੀਟ (Sunam assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖਰੇ ਉੱਤਰੇ ਜਾਂ ਨਹੀਂ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਇਹ ਵੀ ਪੜ੍ਹੋ : Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਸੁਨਾਮ ਵਿਧਾਨ ਸਭਾ ਸੀਟ (Sunam assembly constituency)

ਜੇਕਰ ਸੁਨਾਮ ਵਿਧਾਨ ਸਭਾ ਸੀਟ (Sunam Assembly Constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਅਮਨ ਅਰੋੜਾ (Aman Arora) ਮੌਜੂਦਾ ਵਿਧਾਇਕ ਹਨ। ਜੇਕਰ 'ਆਪ' (AAP) ਅਮਨ ਅਰੋੜਾ ਨੂੰ ਕਿਸੇ ਵੱਡੇ ਖਿਡਾਰੀ ਦੀ ਭੂਮਿਕਾ ਵਿੱਚ ਪੇਸ਼ ਕਰਦੀ ਹੈ ਤਾਂ 'ਆਪ' ਉਮੀਦਵਾਰ ਮਜ਼ਬੂਤ ​​ਹੋਣਗੇ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੱਡੀ ਟੱਕਰ ਦਿੰਦਾ ਨਜ਼ਰ ਆ ਰਿਹਾ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਸੁਨਾਮ ਵਿਧਾਨ ਸਭਾ ਸੀਟ (Sunam Assembly Constituency) ’ਤੇ 83.87 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਅਮਨ ਅਰੋੜਾ (Aman Arora) ਵਿਧਾਇਕ ਚੁਣੇ ਗਏ ਸਨ।

ਵਿਧਾਇਕ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗਵਾਲ (GOBIND SINGH LONGOWAL) ਨੂੰ ਹਰਾਇਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨੂੰ 72,815 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗਵਾਲ (GOBIND SINGH LONGOWAL) ਨੂੰ 42,508 ਵੋਟਾਂ ਤੇ ਤੀਜੇ ਨੰਬਰ ’ਤੇ ਰਹੀ ਕਾਂਗਰਸ (Congress) ਦੇ ਉਮੀਦਵਾਰ ਦਾਮਨ ਥਿੰਦ ਬਾਜਵਾ (DAAMAN THIND BAJWA) ਨੂੰ 30,518 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 47.38 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੂੰ 27.66 ਫੀਸਦ ਤੇ ਕਾਂਗਰਸ (Congress) ਦਾ 19.86 ਫੀਸਦ ਵੋਟ ਸ਼ੇਅਰ ਰਿਹਾ ਸੀ।

ਇਹ ਵੀ ਪੜ੍ਹੋ : Punjab Assembly Election 2022: ਕੋਟਕਪੂਰਾ ਸੀਟ ’ਤੇ ਭਾਰੀ ਰਿਹੈ ਬੇਅਦਬੀ ਮਾਮਲਾ, ਜਾਣੋ ਇੱਥੋਂ ਦਾ ਸਿਆਸੀ ਹਾਲ...

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੁਨਾਮ ਵਿਧਾਨ ਸਭਾ ਸੀਟ (Sunam Assembly Constituency) ’ਤੇ 86.38 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ (PARMINDER SINGH DHINDSA) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 67,766 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ ਦੇ ਉਮੀਦਵਾਰ ਅਮਨ ਅਰੋੜਾ (Aman Arora) ਨੂੰ 63,112 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਪੀਪੀਆਫਪੀ(PPOP) ਦੇ ਉਮੀਦਵਾਰ ਸੁਖਵਿੰਦਰ ਸਿੰਘ (SUKHWINDER SINGH) ਨੂੰ 3,570 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੁਨਾਮ ਵਿਧਾਨ ਸਭਾ ਸੀਟ (Sunam Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੋਟ ਸ਼ੇਅਰ 48.28 ਫੀਸਦ ਸੀ, ਜਦਕਿ ਕਾਂਗਰਸ ਦਾ 44.96 ਫੀਸਦ ਸੀ।

ਵਿਧਾਨ ਸਭਾ ਹਲਕਾ ਸੁਨਾਮ ਵਿਧਾਨ ਸਭਾ ਸੀਟ (Sunam Assembly Constituency) ਦਾ ਸਿਆਸੀ ਸਮੀਕਰਨ

ਇਸ ਸੀਟ ਤੋਂ ਅਕਾਲੀ ਦਲ ਵੱਲੋਂ ਬਲਦੇਵ ਸਿੰਘ ਮਾਨ (BALDEV SINGH MANN) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦੋਂਕਿ ਉਨ੍ਹਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ (Aman Arora) ਹੋਣਗੇ। ਜੋ ਇਸ ਹਲਕੇ ਦੇ ਮੌਜੂਦਾ ਵਿਧਾਇਕ ਹਨ। 'ਆਪ' ਇਸ ਵਾਰ ਵੀ ਮਜ਼ਬੂਤ ​​ਦਿਖਾਈ ਦੇ ਰਹੀ ਹੋ। ਪਰ ਇਸ ਵਾਰ ਇੱਥੇ ਕਾਂਗਰਸੀ ਉਮੀਦਵਾਰ ਮੈਦਾਨ ਵਿੱਚ ਉਤਰਨ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਕਿਸਦਾ ਪਲੜਾ ਭਾਰੀ ਹੁੰਦਾ ਹੈ।

ਕਾਂਗਰਸ ਸੁਨਾਮ ਸੀਟ ਤੋਂ ਨੌਜਵਾਨ ਆਗੂ ਦਮਨ ਬਾਜਵਾ ਨੂੰ ਉਮੀਦਵਾਰ ਬਣਾ ਸਕਦੀ ਹੈ। ਜਿਸ ਤੋਂ ਬਾਅਦ ਸਿਆਸੀ ਸਮੀਕਰਨ ਬਦਲ ਸਕਦੇ ਹਨ। ਇਸ ਸੀਟ 'ਤੇ ਸਾਰੀਆਂ ਪਾਰਟੀਆਂ ਲਈ ਮੁੱਖ ਚੁਣੌਤੀ ਆਪਣੇ ਵਰਕਰਾਂ ਨੂੰ ਇਕਜੁੱਟ ਰੱਖਣ ਦੀ ਹੈ, ਜੋ ਵੀ ਇਸ 'ਚ ਕਾਮਯਾਬ ਹੁੰਦਾ ਹੈ, ਉਹ ਚੋਣ ਹਲਕਾ ਜਿੱਤ ਸਕਦਾ ਹੈ |

ਪਿਛਲੀ ਵਾਰ ਅਮਨ ਅਰੋੜਾ ਨੂੰ ਵੀ ਭਗਵੰਤ ਮਾਨ (Bhagwant Mann) ਦਾ ਫਾਇਦਾ ਹੋਇਆ ਸੀ ਪਰ ਜੇਕਰ ਇਸ ਵਾਰ ਕੁਝ ਬਦਲਦਾ ਹੈ ਤਾਂ ਉਨ੍ਹਾਂ ਨੂੰ ਵੀ ਇਸ ਦਾ ਅਸਰ ਭੁਗਤਣਾ ਪਵੇਗਾ। ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ, ਉਸ ਦਾ ਅਸਰ ਇੱਥੇ ਵੀ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Punjab Assembly Election 2022: ਦਿੜ੍ਹਬਾ ਦੀ ਸੀਟ 'ਤੇ ਦਿਖੇਗਾ ਦਮ, ਜਾਣੋ ਇੱਥੋਂ ਦਾ ਸਿਆਸੀ ਹਾਲ....

Last Updated :Nov 28, 2021, 7:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.