ETV Bharat / city

Punjab Assembly Election 2022: ਕੋਟਕਪੂਰਾ ਸੀਟ ’ਤੇ ਭਾਰੀ ਰਿਹੈ ਬੇਅਦਬੀ ਮਾਮਲਾ, ਜਾਣੋ ਇੱਥੋਂ ਦਾ ਸਿਆਸੀ ਹਾਲ...

author img

By

Published : Nov 26, 2021, 2:29 PM IST

Assembly Election 2022: ਕੋਟਕਪੂਰਾ ਵਿਧਾਨ ਸਭਾ ਸੀਟ (kotkapura assembly constituency) ’ਤੇ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ (KULTAR SINGH SANDHWAN) ਮੌਜੂਦਾ ਵਿਧਾਇਕ ਹਨ। ਆਖਿਰਕਾਰ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਹੈ, ਜਾਣੋ ਇਸ ਸੀਟ ਦਾ ਸਿਆਸੀ ਹਾਲ...

ਪੰਜਾਬ ਵਿਧਾਨ ਸਭਾ ਚੋਣਾਂ 2022 ਕੋਟਕਪੂਰਾ ਵਿਧਾਨ ਸਭਾ ਸੀਟ
ਪੰਜਾਬ ਵਿਧਾਨ ਸਭਾ ਚੋਣਾਂ 2022 ਕੋਟਕਪੂਰਾ ਵਿਧਾਨ ਸਭਾ ਸੀਟ

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ, ਹਰ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਉਥੇ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਦੀਆਂ ਲੱਤਾਂ-ਬਾਹਾਂ ਖਿੱਚੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਨਜ਼ਰ ਵਿੱਚ ਉਸ ਨੂੰ ਨੀਵਾ ਦਿਖਾਇਆ ਜਾ ਸਕੇ। ਪੰਜਾਬ ਵਿੱਚ 117 ਹਲਕੇ ਹਨ, ਤੇ ਅੱਜ ਅਸੀਂ ਕੋਟਕਪੂਰਾ ਵਿਧਾਨ ਸਭਾ ਸੀਟ (kotkapura assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖੜੇ ਉੱਤਰੇ ਜਾ ਨਹੀਂ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਇਹ ਵੀ ਪੜੋ: Punjab Assembly Election 2022: ਚੁਣੌਤੀਆਂ ਭਰੀ ਹੈ ਨਿਹਾਲ ਸਿੰਘ ਵਾਲਾ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency)

ਜੇਕਰ ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਆਮ ਆਦਮੀ ਪਾਰਟੀ (Aam Aadmi Party) ਦੇ ਕੁਲਤਾਰ ਸਿੰਘ ਸੰਧਵਾਂ (KULTAR SINGH SANDHWAN) ਮੌਜੂਦਾ ਵਿਧਾਇਕ ਹਨ। ਜੇਕਰ 'ਆਪ' (AAP) ਸੰਧਵਾਂ ਨੂੰ ਕਿਸੇ ਵੱਡੇ ਖਿਡਾਰੀ ਦੀ ਭੂਮਿਕਾ ਵਿੱਚ ਪੇਸ਼ ਕਰਦੀ ਹੈ ਤਾਂ 'ਆਪ' ਉਮੀਦਵਾਰ ਮਜ਼ਬੂਤ ​​ਹੋਣਗੇ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਪੱਲਾ ਇਸ ਵਾਰ ਭਾਰੀ ਨਜ਼ਰ ਆ ਰਿਹਾ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency) ’ਤੇ 80.75 ਫੀਸਦ ਵੋਟਿੰਗ ਹੋਈ ਸੀ ਤੇ ਆਮ ਆਦਮੀ ਪਾਰਟੀ (Aam Aadmi Party) ਦੇ ਕੁਲਤਾਰ ਸਿੰਘ ਸੰਧਵਾਂ (KULTAR SINGH SANDHWAN) ਵਿਧਾਇਕ ਚੁਣੇ ਗਏ ਸਨ।

ਵਿਧਾਇਕ ਸੰਧਵਾਂ ਨੇ ਕਾਂਗਰਸ ਦੇ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ (Bhai Harnirpal Singh Kukku) ਨੂੰ ਹਰਾਇਆ ਸੀ। ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਨੂੰ 47,401 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਭਾਈ ਹਰਨਿਰਪਾਲ ਸਿੰਘ ਕੁੱਕੂ (Bhai Harnirpal Singh Kukku) ਨੂੰ 37,326 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਮਨਤਾਰ ਸਿੰਘ ਬਰਾੜ (MANTAR SINGH BRAR) ਨੂੰ 33,895 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਸਭ ਤੋਂ ਵੱਧ 438.97 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਕਾਂਗਰਸ ਦਾ 30.69 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 27.87 ਫੀਸਦ ਵੋਟ ਸ਼ੇਅਰ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency) ’ਤੇ 83.14 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਮਨਤਾਰ ਸਿੰਘ ਬਰਾੜ (MANTAR SINGH BRAR) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 49,361 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ ਦੇ ਉਮੀਦਵਾਰ ਰਿਪਜੀਤ ਸਿੰਘ ਬਰਾੜ (RIPJEET SINGH BRAR) ਨੂੰ 31,175 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਆਜ਼ਾਦ ਉਮੀਦਵਾਰ ਉਪੇਂਦਰ ਸ਼ਰਮਾ (UPENDER SHARMA) ਨੂੰ 15,202 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਕੋਟਕਪੂਰਾ ਵਿਧਾਨ ਸਭਾ ਸੀਟ (Kotkapura Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੋਟ ਸ਼ੇਅਰ 44.27 ਫੀਸਦ ਸੀ, ਜਦਕਿ ਕਾਂਗਰਸ ਦਾ 27.96 ਫੀਸਦ ਸੀ।

ਇਹ ਵੀ ਪੜੋ: Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

ਵਿਧਾਨ ਸਭਾ ਹਲਕਾ ਕੋਟਕਪੂਰਾ ਸੀਟ (Kotkapura Assembly Constituency) ਦਾ ਸਿਆਸੀ ਸਮੀਕਰਨ

ਇਸ ਸੀਟ ਤੋਂ ਅਕਾਲੀ ਦਲ ਵੱਲੋਂ ਮਨਤਾਰ ਸਿੰਘ ਬਰਾੜ (MANTAR SINGH BRAR) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦੋਂਕਿ ਉਨ੍ਹਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਹੋਣਗੇ। ਜੋ ਇਸ ਹਲਕੇ ਦੇ ਮੌਜੂਦਾ ਵਿਧਾਇਕ ਹਨ। ਇਸ ਵਾਰ ਅਕਾਲੀ ਦਲ ਦਾ ਪੱਲਾ ਹੁਣ ਤੱਕ ਭਾਰੀ ਨਜ਼ਰ ਆ ਰਿਹਾ ਹੈ। ਹਾਲਾਂਕਿ ਉਧਰ ਅਕਾਲੀ ਦਲ ਦੇ ਉਮੀਦਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਵੀ ਐਸ.ਆਈ.ਟੀ. ਨੇ ਨਾਮਜ਼ਦ ਕੀਤਾ ਹੈ। ਉਨ੍ਹਾਂ ਤੋਂ ਐਸਆਈਟੀ ਨੇ ਵੀ ਇਸ ਮਾਮਲੇ 'ਚ ਬਿਆਨ ਦਰਜ ਕਰਵਾਏ ਹੋਏ ਹਨ। ਇਸ ਦੇ ਬਾਵਜੂਦ ਵੀ ਉਹ ਮਜ਼ਬੂਤ ​​ਉਮੀਦਵਾਰ ਹਨ।

ਜੇਕਰ 'ਆਪ' ਸੰਧਵਾਂ ਨੂੰ ਕਿਸੇ ਵੱਡੇ ਖਿਡਾਰੀ ਦੀ ਭੂਮਿਕਾ ਵਿੱਚ ਪੇਸ਼ ਕਰਦੀ ਹੈ ਤਾਂ 'ਆਪ' ਉਮੀਦਵਾਰ ਮਜ਼ਬੂਤ ​​ਹੋਣਗੇ। ਹਾਲਾਂਕਿ ਕਾਂਗਰਸ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਹੈ। ਕਾਂਗਰਸ ਵੱਲੋਂ ਰਾਹੁਲ ਸਿੱਧੂ, ਅਜੈ ਪਾਲ ਸਿੰਘ ਸੰਧੂ, ਧਨਜੀਤ ਸਿੰਘ ਧਨੀ ਵਿਰਕ ਦੇ ਨਾਲ-ਨਾਲ ਕਾਂਗਰਸ ਇੱਥੇ ਪੈਰਾਸ਼ੂਟ ਉਮੀਦਵਾਰ ਰਮਿੰਦਰ ਆਵਲਾ ਨੂੰ ਵੀ ਮੈਦਾਨ ਵਿੱਚ ਉਤਾਰ ਸਕਦੀ ਹੈ। ਹਾਲਾਂਕਿ ਜੇਕਰ ਕਾਂਗਰਸ ਇਸ ਸੀਟ 'ਤੇ ਕੋਈ ਮਜ਼ਬੂਤ ​​ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਇਹ ਅਕਾਲੀ ਦਲ ਨੂੰ ਟੱਕਰ ਦੇ ਸਕਦੀ ਹੈ, ਪਰ ਇੱਥੇ ਕਾਂਗਰਸ ਨੂੰ ਟਿਕਟ ਦੇਣ ਤੋਂ ਬਾਅਦ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਦੀ ਚੁਣੌਤੀ ਹੋਵੇਗੀ। ਭਾਜਪਾ ਸੁਨੀਤਾ ਗਰਗ ਨੂੰ ਮੈਦਾਨ 'ਚ ਉਤਾਰ ਸਕਦੀ ਹੈ।

ਇਹ ਵੀ ਪੜੋ: Punjab Assembly Election 2022: ਬਾਦਲਾਂ ਦਾ ਗੜ੍ਹ ਹੈ ਲੰਬੀ ਸੀਟ, ਜਾਣੋ ਇੱਥੇ ਦਾ ਸਿਆਸੀ ਹਾਲ...

ETV Bharat Logo

Copyright © 2024 Ushodaya Enterprises Pvt. Ltd., All Rights Reserved.