ETV Bharat / city

ਸਰਮਸ਼ਾਰ! ਲੁਧਿਆਣਾ 'ਚ 9 ਸਾਲ ਦੀ ਬੱਚੀ ਨਾਲ ਦੁਸ਼ਕਰਮ, ਪਰਿਵਾਰ ਵੱਲੋ ਇਨਸਾਫ ਦੀ ਮੰਗ

author img

By

Published : Mar 29, 2022, 9:34 PM IST

ਸਰਮਸ਼ਾਰ! ਲੁਧਿਆਣਾ 'ਚ 9 ਸਾਲ ਦੀ ਬੱਚੀ ਨਾਲ ਦੁਸ਼ਕਰਮ, ਪਰਿਵਾਰ ਵੱਲੋ ਇਨਸਾਫ ਦੀ ਮੰਗ
ਸਰਮਸ਼ਾਰ! ਲੁਧਿਆਣਾ 'ਚ 9 ਸਾਲ ਦੀ ਬੱਚੀ ਨਾਲ ਦੁਸ਼ਕਰਮ, ਪਰਿਵਾਰ ਵੱਲੋ ਇਨਸਾਫ ਦੀ ਮੰਗ

ਲੁਧਿਆਣਾ ਚ ਬੀਤੇ ਦਿਨੀਂ 9 ਸਾਲ ਦੀ ਬੱਚੀ ਦੇ ਬਲਾਤਕਾਰ ਦੇ ਮਾਮਲੇ ਵਿਚ ਪੀੜਤਾ ਵਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਤੱਕ ਪਹੁੰਚ ਕੀਤੀ ਗਈ। ਪੀੜਤ ਬੱਚੀ ਦਾ ਪੀਜੀਆਈ 'ਚ ਜ਼ੇਰੇ ਇਲਾਜ ਹੈ ਪਰਿਵਾਰ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ।

ਲੁਧਿਆਣਾ: ਬੀਤੇ ਦਿਨੀਂ 9 ਸਾਲ ਦੀ ਬੱਚੀ ਦੇ ਬਲਾਤਕਾਰ ਦੇ ਮਾਮਲੇ ਦੇ ਵਿੱਚ ਅੱਜ ਪੀੜਤ ਪਰਿਵਾਰ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਇਨਸਾਫ਼ ਨਾ ਮਿਲਣ ਕਰਕੇ ਪਹੁੰਚ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਹੁਣ ਹਰਕਤ 'ਚ ਆਉਂਦੀ ਵਿਖਾਈ ਦੇ ਰਹੀ ਹੈ।

ਪੀੜਤ ਪਰਿਵਾਰ ਨੇ ਇਲਜ਼ਾਮ ਹੈ ਕਿ ਜਦੋਂ ਉਹ ਆਪਣੀ ਬੱਚੀ ਭਾਰਤ ਨਾਲ ਹੋਏ ਦੁਸ਼ਕਰਮ ਸੰਬੰਧੀ ਥਾਣਾ ਡਿਵੀਜ਼ਨ ਨੰਬਰ ਦੋ ਦੇ ਵਿੱਚ ਸ਼ਿਕਾਇਤ ਕਰਨ ਪਹੁੰਚੇ ਸਨ ਤਾਂ ਉਥੇ ਮੌਜੂਦ ਐੱਸ ਐੱਚ ਓ ਵੱਲੋਂ ਉਨ੍ਹਾਂ ਦੇ ਨਾਲ ਵੀ ਬਦਸਲੂਕੀ ਕੀਤੀ ਗਈ। ਅਤੇ ਉਨ੍ਹਾਂ ਨਾਲ ਭਾਰਤ ਦੀ ਸ਼ਬਦਾਵਲੀ ਵੀ ਵਰਤੀ ਗਈ ਅਤੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

ਬੱਚੀ ਦੀ ਮਾਂ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਬੱਚੀ ਦਾ ਬਲਾਤਕਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ। ਪਰ ਇੰਨੇ ਦਿਨ ਬੀਤ ਜਾਣ ਦੇ ਮਗਰੋਂ ਵੀ ਪੁਲਿਸ ਨੇ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ।

ਸਰਮਸ਼ਾਰ! ਲੁਧਿਆਣਾ 'ਚ 9 ਸਾਲ ਦੀ ਬੱਚੀ ਨਾਲ ਦੁਸ਼ਕਰਮ, ਪਰਿਵਾਰ ਵੱਲੋ ਇਨਸਾਫ ਦੀ ਮੰਗ

ਜਦਕਿ ਦੂਜੇ ਪਾਸੇ ਲੁਧਿਆਣਾ ਕੇਂਦਰੀ ਤੋਂ ਏਸੀਪੀ ਨੇ ਦੱਸਿਆ ਕਿ ਪੋਸਕੋ ਐਕਟ ਦੇ ਤਹਿਤ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਸੀ। ਪਰ ਬੱਚੀ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਦੇ ਬਿਆਨ ਕਲਮਬੱਧ ਨਹੀਂ ਹੋਏ ਸਨ। ਇਸ ਕਰਕੇ ਹੁਣ ਉਸ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ। ਜਲਦ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕੋ ਹੀ ਮੁਲਜ਼ਮ ਸੀ। ਜਿਸ ਨੂੰ ਪਹਿਲਾਂ ਹੀ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ।
ਪੁਲੀਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਰਿਵਾਰ ਜੋ ਇਲਜ਼ਾਮ ਲਗਾ ਰਿਹਾ ਹੈ ਇਸ ਸਬੰਧੀ ਉਨ੍ਹਾਂ ਨੇ ਸੰਬੰਧਤ ਥਾਣੇ ਦੇ ਸਾਰੇ ਮੁਲਾਜ਼ਮਾਂ ਨੂੰ ਤਲਬ ਕੀਤਾ ਹੈ ਅਤੇ ਉਨ੍ਹਾਂ ਤੋਂ ਇਸ ਪੂਰੀ ਗੱਲ ਦੀ ਜਾਣਕਾਰੀ ਲਈ ਜਾ ਰਹੀ ਹੈ ਅਤੇ ਜੇਕਰ ਲੋੜ ਪਏਗੀ ਤਾਂ ਇਸ ਸਬੰਧੀ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- 'ਜਲਦ ਹੀ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਮਿਲੇਗੀ 300 ਯੂਨਿਟ ਬਿਜਲੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.