ETV Bharat / city

ਵਿਧਾਇਕ ਦਿਆਲਪੁਰਾ ਨੇ ਰਿਸ਼ਵਤ ਲੈਂਦਿਆ ਕਾਨੂੰਨਗੋ ਕੀਤਾ ਕਾਬੂ

author img

By

Published : Jun 22, 2022, 5:10 PM IST

ਵਿਧਾਇਕ ਦਿਆਲਪੁਰਾ ਨੇ ਰਿਸ਼ਵਤ ਲੈਂਦਿਆ ਕਾਨੂੰਨਗੋ ਕੀਤਾ ਕਾਬੂ
ਵਿਧਾਇਕ ਦਿਆਲਪੁਰਾ ਨੇ ਰਿਸ਼ਵਤ ਲੈਂਦਿਆ ਕਾਨੂੰਨਗੋ ਕੀਤਾ ਕਾਬੂ

ਲੁਧਿਆਣਾ ਦੇ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਾਨੂੰਨਗੋ ਨੂੰ 15 ਹਜਾਰ ਰੁਪਏ ਰਿਸ਼ਵਤ ਲੈਂਦੇ ਫੜਿਆ। ਮਿਲੀ ਜਾਣਕਾਰੀ ਮੁਤਾਬਿਕ ਕਾਨੂੰਨਗੋ ਨੇ ਇੱਕ ਵਿਅਕਤੀ ਕੋਲੋਂ ਜ਼ਮੀਨ ਤਕਸੀਮ ਦਾ ਕੰਮ ਕਰਨ ਬਦਲੇ 25 ਹਜਾਰ ਰੁਪਏ ਦੀ ਮੰਗ ਕੀਤੀ ਸੀ।

ਲੁਧਿਆਣਾ: ਪੰਜਾਬ ਚ ਭ੍ਰਿਸ਼ਟਾਚਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਲਗਾਤਾਰ ਮਾਨ ਸਰਕਾਰ ਵੱਲੋਂ ਵੱਡੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮਾਛੀਵਾੜਾ ਸਾਹਿਬ ਸਬ ਤਹਿਸੀਲ ਵਿਚ ਇੱਕ ਕਾਨੂੰਨਗੋ ਨੂੰ ਰਿਸ਼ਵਤ ਲੈਂਦਿਆ ਕਾਬੂ ਕੀਤਾ।

ਮਿਲੀ ਜਾਣਕਾਰੀ ਮੁਤਾਬਿਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਾਨੂੰਨਗੋ ਨੂੰ 15 ਹਜਾਰ ਰੁਪਏ ਰਿਸ਼ਵਤ ਲੈਂਦੇ ਫੜਿਆ। ਦੱਸ ਦਈਏ ਕਿ ਕਾਨੂੰਨਗੋ ਨੇ ਇੱਕ ਵਿਅਕਤੀ ਕੋਲੋਂ ਜ਼ਮੀਨ ਤਕਸੀਮ ਦਾ ਕੰਮ ਕਰਨ ਬਦਲੇ 25 ਹਜਾਰ ਰੁਪਏ ਦੀ ਮੰਗ ਕੀਤੀ ਸੀ।

ਵਿਧਾਇਕ ਦਿਆਲਪੁਰਾ ਨੇ ਰਿਸ਼ਵਤ ਲੈਂਦਿਆ ਕਾਨੂੰਨਗੋ ਕੀਤਾ ਕਾਬੂ

ਮਾਮਲੇ ਸਬੰਧੀ ਸ਼ਿਕਾਇਤਕਰਤਾ ਰਣਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਜਮੀਨ ਤਕਸੀਮ ਦਾ ਕੰਮ ਸੀ। ਜਿਸਦੇ ਲਈ ਕਾਨੂੰਨਗੋ ਟਾਲ ਮਟੋਲ ਕਰਦਾ ਰਿਹਾ। ਤਿੰਨ ਦਿਨ ਪਹਿਲਾਂ 40 ਹਜਾਰ ਰੁਪਏ ਦੀ ਮੰਗ ਕੀਤੀ ਗਈ ਤਾਂ ਉਹਨਾਂ ਦੀ ਗੱਲ 25 ਹਜਾਰ ਰੁਪਏ ਚ ਤੈਅ ਹੋ ਗਈ ਸੀ। 10 ਹਜਾਰ ਰੁਪਏ ਉਹ ਤਿੰਨ ਦਿਨ ਪਹਿਲਾਂ ਦੇ ਗਿਆ ਸੀ।

ਵਿਧਾਇਕ ਦਿਆਲਪੁਰਾ ਨੇ ਰਿਸ਼ਵਤ ਲੈਂਦਿਆ ਕਾਨੂੰਨਗੋ ਕੀਤਾ ਕਾਬੂ

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਜਦੋ ਇਸ ਬਾਰੇ ਉਸਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦੱਸਿਆ ਤਾਂ ਵਿਧਾਇਕ ਨੇ ਉਸਨੂੰ ਸਟਿੰਗ ਆਪ੍ਰੇਸ਼ਨ ਕਰਨ ਬਾਰੇ ਕਿਹਾ ਗਿਆ। ਇਸ ਤੋਂ ਬਾਅਦ ਜਦੋਂ ਉਹ ਬਾਕੀ ਦੀ ਰਕਮ 15 ਹਜਾਰ ਰੁਪਏ ਦੇਣ ਲਈ ਆਇਆ ਤਾਂ ਉਸ ਨੇ ਉਨ੍ਹਾਂ ਨੋਟਾਂ ਨੂੰ ਪਹਿਲਾਂ ਹੀ ਫੋਟੋ ਸਟੇਟ ਕਰਵਾ ਲਏ ਗਏ। ਜਿਵੇਂ ਹੀ ਉਸਨੇ ਕਾਨੂੰਨਗੋ ਨੂੰ 15 ਹਜਾਰ ਰੁਪਏ ਦਿੱਤੇ ਤਾਂ ਪਿੱਛੇ ਹੀ ਵਿਧਾਇਕ ਨੇ ਛਾਪਾ ਮਾਰ ਕੇ ਕਾਨੂੰਨਗੋ ਨੂੰ ਫੜ ਲਿਆ।

ਉੱਥੇ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਰਿਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਕੋਈ ਰਿਸ਼ਵਤ ਦੀ ਮੰਗ ਨਾ ਕਰੇ। ਇਸਦੇ ਬਾਵਜੂਦ ਕਾਨੂੰਨਗੋ ਰਿਸ਼ਵਤ ਲੈ ਰਿਹਾ ਸੀ ਤਾਂ ਉਸਨੂੰ ਫੜਿਆ ਗਿਆ। ਆਪ ਸਰਕਾਰ ਨੇ ਆਪਣਾ ਮੰਤਰੀ ਨਹੀਂ ਬਖਸ਼ਿਆ ਤਾਂ ਇਸ ਤੋਂ ਅਫਸਰਸ਼ਾਹੀ ਨੂੰ ਸਬਕ ਲੈਣਾ ਚਾਹੀਦਾ ਹੈ।

ਇਹ ਵੀ ਪੜੋ: ਹੁਣ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਗੈਂਗਸਟਰਾਂ ਵੱਲੋਂ ਧਮਕੀ

ETV Bharat Logo

Copyright © 2024 Ushodaya Enterprises Pvt. Ltd., All Rights Reserved.