ETV Bharat / city

ਪਿੱਲਰ ਆਫ ਇੰਡੀਅਨ ਇਕੌਨਮੀ ਐਵਾਰਡ ਹਾਸਲ ਕਰਨ ਵਾਲੇ ਦੇਵੇਂਦਰ ਗੋਸਵਾਮੀ ਨੇ ਭਾਰਤ ਵਿੱਚ ਰਹਿ ਕੇ ਕਾਮਯਾਬ ਹੋਣ ਦਾ ਦਿੱਤਾ ਨੁਸਖਾ

author img

By

Published : Aug 26, 2022, 8:14 AM IST

Updated : Aug 26, 2022, 9:49 AM IST

ਲੁਧਿਆਣਾ ਦੇ ਐਮ ਐਫ ਡੀ ਦੇਵੇਂਦਰ ਗੋਸਵਾਮੀ ਨੂੰ ਪਿੱਲਰ ਆਫ ਇੰਡੀਅਨ ਇਕੌਨਮੀ ਐਵਾਰਡ (Pillars of Indian Economy) ਮਿਲਿਆ ਹੈ। ਗੋਸਵਾਮੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਨੂੰ ਵਿਦੇਸ਼ ਦੀ ਬਜਾਏ ਭਾਰਤ ਵਿੱਚ ਰਹਿ ਕੇ ਕਾਮਯਾਬ ਹੋਣ ਦਾ ਨੁਸਖਾ ਦਿੱਤਾ ਹੈ।

Pillars of Indian Economy award
ਪਿੱਲਰ ਆਫ ਇੰਡੀਅਨ ਇਕੌਨਮੀ ਐਵਾਰਡ

ਲੁਧਿਆਣਾ: ਜ਼ਿਲ੍ਹੇ ਨੇ ਦੇਵੇਂਦਰ ਗੋਸਵਾਮੀ ਨੂੰ ਪੰਜਾਬ ਸਰਕਾਰ ਵੱਲੋਂ ਪਿੱਲਰ ਆਫ ਇੰਡੀਅਨ ਇਕੌਨਮੀ ਐਵਾਰਡ (Pillars of Indian Economy) ਵਜੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਦਵਿੰਦਰ ਗੋਸਵਾਮੀ ਪ੍ਰੋਫੈਸ਼ਨਲ ਇਨਵੈਸਟਰ ਪਲੇਨਰ ਨੇ ਜੋ ਹੁਣ ਤਕ ਸੈਂਕੜੇ ਲੋਕਾਂ ਦਾ ਮਾਰਗ ਦਰਸ਼ਨ ਕਰ ਕੇ ਉਨ੍ਹਾਂ ਇਸ ਲਈ ਇਨਵੈਸਟ ਕਰ ਚੁੱਕੇ ਨੇ ਆਪਣੀ ਵੀ ਸਾਲ ਦੇ ਭਵਿੱਖ ਵਿੱਚ ਉਹ ਕਈ ਅਦਾਰਿਆਂ ਦੇ ਉੱਚ ਅਹੁਦਿਆਂ ਤੇ ਰਹਿ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਹਨਾਂ ਆਪਣਾ ਕੰਮ ਕਰਨ ਦੀ ਇੱਛਾ ਜਤਾਈ ਅਤੇ ਉਸ ਵਿੱਚ ਕਾਮਯਾਬੀ ਹਾਸਲ ਕੀਤੀ।

ਇਹ ਵੀ ਪੜੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ

ਦੇਵੇਂਦਰ ਗੋਸਵਾਮੀ ਹੁਣ ਤਕ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਕਰ ਚੁੱਕੇ ਨੇ ਅਤੇ ਉਨ੍ਹਾਂ ਨੂੰ ਅੰਦਾਜ਼ਾ ਹੈ ਕੇ ਇਹ ਇਨਵੈਸਟਮੈਂਟ ਕੁਝ ਸਾਲਾਂ ਬਾਅਦ 2000 ਕਰੋੜ ਤੱਕ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਪੂਰੀ ਉਮਰ ਮਿਹਨਤ ਕਰਦੇ ਨੇ ਜਾਗ ਦੇ ਨੇ ਪਰ ਆਪਣੀ ਕਮਾਈ ਨੂੰ ਸੁਲਾ ਦਿੰਦੇ ਨੇ ਆਪਣੀ ਕਮਾਈ ਨੂੰ ਜਗਾਉਣ ਲਈ ਉਨ੍ਹਾਂ ਨੂੰ ਉਹ ਜਾਗਰੂਕ ਕਰਦੇ ਨੇ ਉਹ ਨੋਇਡਾ ਅਧਾਰਿਤ ਇਕ ਇੰਸਟੀਚਿਊਟ ਨਾਲ ਵੀ ਜੁੜੇ ਹੋਏ ਨੇ ਜੋ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਅਕਸਰ ਯਤਨ ਕਰਦੇ ਰਹਿੰਦੇ ਹਨ।

ਪਿੱਲਰ ਆਫ ਇੰਡੀਅਨ ਇਕੌਨਮੀ ਐਵਾਰਡ

ਲੋਕਾਂ ਨੂੰ ਕੀਤਾ ਅਗਾਹ: ਦੇਵੇਂਦਰ ਗੋਸਵਾਮੀ ਦੱਸਦੇ ਹਨ ਕਿ ਅੱਜ ਕਲ੍ਹ ਬਹੁਤ ਸਾਰੇ ਵਿਗਿਆਪਨ ਪ੍ਰਚਲਿਤ ਹਨ ਜਿਸ ਵਿਚ ਉਹ ਰਾਤੋ ਰਾਤ ਲੋਕਾਂ ਨੂੰ ਅਮੀਰ ਬਣਾਉਣ ਦੇ ਸੁਪਨੇ ਵਿਖਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਜਿਆਦਾ ਤਰ ਫਰਜ਼ੀ ਹੁੰਦੇ ਹਨ ਜੋ ਲੋਕਾਂ ਨਾਲ ਠੱਗੀ ਮਾਰ ਕੇ ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਗੋਲ ਕਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਰਾਤੋ ਰਾਤ ਅਮੀਰ ਨਹੀਂ ਬਣਦਾ ਇਸ ਲਈ ਸਮਾਂ ਲੱਗਦਾ ਹੈ।

ਦੇਵੇਂਦਰ ਦਾ ਟੀਚਾ: ਦੇਵੇਂਦਰ ਦਾ ਟੀਚਾ ਹੈ ਕੇ ਉਹ ਲੋਕਾਂ ਨੂੰ ਪ੍ਰੇਰਨਾ ਦੇਵੇ ਅਤੇ ਹੈ ਕਿਸੇ ਦੀ ਮੁੱਢਲੀ ਜ਼ਰੂਰਤ ਤੋਂ ਇਲਾਵਾ ਉਸ ਦੇ ਕੁਝ ਸ਼ੌਂਕ ਵੀ ਆਸਾਨੀ ਨਾਲ ਪੂਰੇ ਹੋ ਸਕਣ ਇਹ ਉਸ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਮਹਿਜ਼ 2100 ਹੀ ਪ੍ਰੋਫੈਸ਼ਨਲ ਇਨਵੈਸਟਮੈਂਟ ਪਲੇਨਿੰਗ ਕਰਨ ਵਾਲੇ ਲੋਕ ਨੇ ਅਤੇ ਪੰਜਾਬ ਵਿੱਚ ਤਾਂ ਇਨ੍ਹਾਂ ਸੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਉਂਦੇ ਹਨ ਕੇ ਲੋਕ ਵੀ ਇਸ ਸਬੰਧੀ ਜਾਗਰੂਕ ਹੋਣ ਅਤੇ ਉਨ੍ਹਾਂ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਲਈ ਮੁਸ਼ਕਿਲਾਂ ਨਾ ਆਉਣ ਜਿਸ ਕਰਕੇ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਨ।

ਬਾਹਰ ਜਾਣ ਵਾਲੇ ਨੌਜਵਾਨਾਂ ਨੂੰ ਰਾਏ: ਦੇਵੇਂਦਰ ਗੋਸਵਾਮੀ ਨੇ ਕਿਹਾ ਕਿ ਉਹ ਆਪਣੇ ਹੈ ਲੈਕਚਰ ਦੇ ਵਿੱਚ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਨੌਜਵਾਨ ਜਿੰਨੀ ਮਿਹਨਤ ਬਾਹਰ ਜਾ ਕੇ ਕਰਦੇ ਹਨ, ਉਸ ਵਿਚੋਂ 10 ਫੀਸਦੀ ਵੀ ਭਾਰਤ ਵਿੱਚ ਕਰ ਲੈਣ ਤਾਂ ਉਨ੍ਹਾਂ ਨੂੰ ਕਾਮਯਾਬ ਹੋਣ ਵਿੱਚ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਦੱਸਿਆ ਕਿ ਸਾਡੇ ਵਿਸ਼ਵ ਵਿੱਚ 2 ਫੀਸਦੀ ਲੋਕ ਹੀ ਕਾਰੋਬਾਰਾਂ ਉੱਤੇ ਕਾਬਜ਼ ਨੇ ਮਾਲਿਕ ਨੇ ਜਦੋਂਕਿ 98 ਫੀਸਦੀ ਲੋਕ ਉਨ੍ਹਾਂ ਦੀ ਨੌਕਰੀ ਕੇ ਰਹੇ ਨੇ ਅਤੇ ਬਾਹਰ ਜਾ ਕੇ ਇਹ ਨੌਜਵਾਨ ਵੀ 98 ਫੀਸਦੀ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਸਕੋਪ ਦੀ ਕੋਈ ਕਮੀ ਨਹੀਂ ਹੈ ਬਸ ਜਾਗਰੂਕਤਾ ਦੀ ਕਮੀ ਹੈ ਜਿਸ ਨੂੰ ਉਹ ਦੂਰ ਕਰਨ ਲਈ ਦਿਨ ਰਾਤ ਯਤਨ ਕਰ ਰਹੇ ਹਨ।

ਇਹ ਵੀ ਪੜੋ: ਕਿਵੇਂ ਹੋਇਆ ਸੀ ਗਣੇਸ਼ ਜੀ ਦਾ ਜਨਮ, ਜਾਣੋ ਉਨ੍ਹਾਂ ਦੇ ਜਨਮ ਨਾਲ ਜੁੜੀਆਂ ਇਹ ਮਿਥਿਹਾਸਕ ਕਹਾਣੀਆਂ

Last Updated :Aug 26, 2022, 9:49 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.