ETV Bharat / city

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ

author img

By

Published : Aug 26, 2022, 7:16 AM IST

Updated : Aug 27, 2022, 6:28 AM IST

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 28 ਅਗਸਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ (Prakash Purab of Sri guru Granth sahib 2022) ਨੂੰ ਮਨਾਉਣ ਲਈ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ (Golden Temple decorated with Flowers) ਹੋ ਗਿਆ ਹੈ। ਫੁੱਲਾਂ ਦੀ ਸਜਾਵਟ ਲਈ ਦੇਸ਼ ਵਿਦੇਸ਼ ਤੋਂ ਅੱਠ ਟਰੱਕ ਫੁੱਲਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ।

sri harmandir sahib decorated , millions of flowers for Prakash Purab,  Prakash Purab of Sri guru Granth sahib
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 28 ਅਗਸਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ (Prakash Purab of Sri guru Granth sahib 2022) ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ (Prakash Purab of Sri guru Granth sahib 2022) ਨੂੰ ਲੈ ਕੇ ਸੰਗਤ ਅਤੇ ਐਸਜੀਪੀਸੀ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਇਸੇ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ (Golden Temple decorated with Flowers) ਹੋ ਗਿਆ ਹੈ, ਜਿਸ ਲਈ ਦੇਸ਼ ਵਿਦੇਸ਼ ਤੋਂ ਅੱਠ ਟਰੱਕ ਫੁੱਲਾਂ ਦੇ ਭਰ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ।

ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਏ ਕਾਰੀਗਰ: ਕੋਲਕਾਤਾ, ਦਿੱਲੀ, ਮੁੰਬਈ ਤੋਂ ਵਿਸ਼ੇਸ਼ ਤੌਰ ਉੱਤੇ 300 ਦੇ ਕਰੀਬ ( Prakash Purab of Sri guru Granth sahib 2022) ਕਾਰੀਗਰ ਪਹੁੰਚ ਚੁੱਕੇ ਹਨ, ਜੋ ਦਿਨ ਰਾਤ ਇਸ ਕੰਮ ਨੂੰ 27 ਅਗਸਤ ਦੀ ਰਾਤ ਤਕ ਮੁਕੰਮਲ ਕਰਨਗੇ। ਕਰੋੜਾਂ ਦੀ ਲਾਗਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ਾਂ- ਵਿਦੇਸ਼ਾਂ ਵਿੱਚੋਂ ਵੀ ਇਹ ਫੁੱਲ ਮੰਗਵਾਏ ਗਏ ਹਨ।

ਦੇਸ਼-ਵਿਦੇਸ਼ ਤੋਂ ਫੁੱਲਾਂ ਦੀ ਆਮਦ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸਜਾਉਣ ਲਈ, ਜਿੱਥੇ ਇਹ ਫੁੱਲ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ, ਸਾਉਥ ਅਫ਼ਰੀਕਾ ਆਦਿ ਤੋਂ ਮੰਗਵਾਏ ਗਏ ਹਨ, ਉੱਥੋਂ ਭਾਰਤ 'ਚੋਂ ਕੋਲਕਾਤਾ, ਕੇਰਲਾ, ਪੂਨਾ, ਦਿੱਲੀ, ਮੁੰਬਈ, ਉਤਰ ਪ੍ਰਦੇਸ਼, ਹਿਮਾਚਲ ਆਦਿ ਸ਼ਹਿਰਾਂ ਵਿੱਚੋਂ ਇਹ ਫੁੱਲ ਮੰਗਵਾਏ ਗਏ ਹਨ। ਸਜਾਵਟ ਵਿੱਚ ਜਿੱਥੇ ਗੋਲੇ, ਝਾਲਰ, ਸਿਹਰੇ, ਝੂਮਰ, ਲੜੀਆਂ, ਖੰਡਾ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾਣਗੇ, ਉੱਥੇ ਖੰਡਾ ਅਤੇ ਇਕ ਉਂਕਾਰ ਵੀ ਵਿਸ਼ੇਸ਼ ਰੂਪ ਵਿੱਚ ਝਾਲਰ ਵਜੋਂ ਤਿਆਰ ਕੀਤੀ ਜਾ ਰਹੀ ਹੈ। ਫੁੱਲਾਂ ਵਿੱਚ (Harmandir Sahib decorated with millions of flowers) ਦੇਸ਼ ਵਿਦੇਸ਼ ਤੋਂ 100 ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ। ਸਭ ਤੋਂ ਵੱਧ ਗਿਣਤੀ ਫੁੱਲਾਂ ਵਿੱਚ ਗੇਂਦਾਂ ਦੀ ਹੈ ਜਿਸ ਨੂੰ ਲੜੀਆਂ ਆਦਿ ਲਈ ਵਰਤਿਆ ਜਾ ਰਿਹਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ: ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (sri harmandir sahib decoration video) ਵਿਖੇ 28 ਅਗਸਤ, 2022 ਯਾਨੀ ਕਿ ਐਤਵਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾਵੇਗਾ। ਇਸ ਦੇ ਮੱਦੇਨਜ਼ਰ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ।

ਦਿੱਲੀ ਦਾ ਇਹ ਪਰਿਵਾਰ ਨਿਭਾ ਰਿਹਾ ਸੇਵਾ: ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਦੇ ਕੇਕੇ ਸ਼ਰਮਾ ਏਮਿਲ ਫਾਰਮੇਸੀ ਦੇ ਮਾਲਕ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਫੁੱਲਾਂ ਦੀ ਸਜਾਵਟ ਵਿੱਚ ਦੇਸ਼- ਵਿਦੇਸ਼ ਦੇ ਅੱਠ ਟਰੱਕ ਫੁੱਲ ਸਜਾਵਟ ਲਈ ਪਹੁੰਚੇ ਹਨ। ਇਸੇ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਆਏ ਇਕ ਸ਼ਰਧਾਲੂਆਂ ਨੇ ਕਿਹਾ ਕਿ ਉਹ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਹਨ ਤੇ ਉਸ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਫੁੱਲਾਂ ਦੇ ਨਾਲ ਸਜਿਆ ਹੁੰਦਾ ਜੋ ਕਿ ਅਲੌਕਿਕ ਨਜ਼ਾਰਾ ਹੁੰਦਾ ਹੈ।

ਇਹ ਵੀ ਪੜ੍ਹੋ: ਕਿਵੇਂ ਹੋਇਆ ਸੀ ਗਣੇਸ਼ ਜੀ ਦਾ ਜਨਮ, ਜਾਣੋ ਉਨ੍ਹਾਂ ਦੇ ਜਨਮ ਨਾਲ ਜੁੜੀਆਂ ਇਹ ਮਿਥਿਹਾਸਕ ਕਹਾਣੀਆਂ

Last Updated :Aug 27, 2022, 6:28 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.