ਗੈਰਕਾਨੂੰਨੀ ਅਸਲੇ ਸਮੇਤ ਇੱਕ ਕਾਬੂ

author img

By

Published : Sep 16, 2021, 4:31 PM IST

ਗ਼ੈਰਕਾਨੂੰਨੀ ਅਸਲੇ ਸਮੇਤ ਇੱਕ ਕਾਬੂ

ਲੁਧਿਆਣਾ ਪੁਲਿਸ ਵੱਲੋਂ ਮਨਿੰਦਰਜੀਤ ਸਿੰਘ ਉਰਫ਼ ਸਨੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲ ਗੈਰਕਾਨੂੰਨੀ ਅਸਲਾ ਬਰਾਮਦ ਕੀਤਾ ਗਿਆ। ਉਸ ਤੇ ਪਹਿਲਾਂ ਵੀ ਚਾਰ ਮਾਮਲੇ ਦਰਜ ਹਨ।

ਲੁਧਿਆਣਾ: ਲੁਧਿਆਣਾ(Ludhiana) ਪੁਲਿਸ ਵੱਲੋਂ ਬਾਬਾ ਦੁਹਰਾ ਰੋਡ 'ਤੇ ਛਾਪੇਮਾਰੀ ਕਰ ਕੇ ਮਨਿੰਦਰਜੀਤ ਸਿੰਘ ਉਰਫ਼ ਸੰਨੀ(Maninderjit Singh alias Sunny) ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਕੋਲੋਂ ਤਲਾਸ਼ੀ ਦੇ ਦੌਰਾਨ 1 ਦੇਸੀ ਕੱਟਾ(1 native sliced), 315 ਬੋਰ(315 bore) 5 ਰੌਂਦ ਅਤੇ ਇਕ 32 ਬੋਰ 7 ਜਿੰਦਰ ਰੋਂਦਾ ਦੇ ਨਾਲ ਕੱਲ੍ਹ ਏਅਰ ਪਿਸਟਲ(Air pistol) ਵੀ ਬਰਾਮਦ ਕੀਤੀ ਗਈ ਹੈ।

ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੰਟੀ ਨਾਮਕ ਵਿਅਕਤੀ ਤੋਂ ਉਹ ਰਾਏਬਰੇਲੀ ਉੱਤਰ ਪ੍ਰਦੇਸ਼ ਦਾ ਚੁੱਕੀ ਰਹਿਣ ਵਾਲਾ ਹੈ। ਦਿੱਲੀ ਜਾ ਕੇ ਉਸ ਤੋਂ ਇਹ ਅਸਲਾ ਉਸ ਨੇ ਖਰੀਦਿਆ ਸੀ, ਇਸ ਅਸਲੇ ਲਈ ਉਸ ਨੇ ਮੁਲਜ਼ਮ ਨੂੰ 20 ਹਜਾਰ ਰੁਪਏ ਅਦਾ ਕੀਤੇ ਸਨ।

ਗ਼ੈਰਕਾਨੂੰਨੀ ਅਸਲੇ ਸਮੇਤ ਇੱਕ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਏਡੀਸੀਪੀ ਰੁਪਿੰਦਰ ਕੌਰ ਭੱਟੀ(ADCP Rupinder Kaur Bhatti) ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਕਿਹਾ ਮੁਲਜ਼ਮ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਜਿਸ ਵਿਚ ਇਕ ਮਾਮਲਾ 2013 ਦਾ ਹੈ ਜਿਸ ਵਿੱਚ ਉਸ ਤੇ 302 ਧਾਰਾ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਹਥਿਆਰ(Weapons) ਕਿਸੇ ਨਾਲ ਬਦਲਾ ਲੈਣ ਲਈ ਖਰੀਦੇ ਸਨ। ਜਦਕਿ ਅਦਾਲਤ ਵਿਚ ਉਸ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦਿਨ-ਦਿਹਾੜੇ ਔਰਤ ਤੋਂ ਲੁੱਟੇ ਗਹਿਣੇ, ਜਾਣੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.