ETV Bharat / city

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਭਿਆਨਕ ਸਟੰਟ, ਪਾਇਆ ਦੋ ਗੰਨਮੈਨਾਂ ਦੀ ਜਾਨ ਨੂੰ ਖਤਰਾ

author img

By

Published : Jun 10, 2022, 4:49 PM IST

Updated : Jun 10, 2022, 6:29 PM IST

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਭਿਆਨਕ ਸਟੰਟ
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਭਿਆਨਕ ਸਟੰਟ

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਸਟੰਟ ਕਰਦੇ ਹੋਏ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਉਨ੍ਹਾਂ ਨੇ ਆਪਣੇ ਨਾਲ ਰਹੇ ਦੋ ਗੰਨਮੈਨਾਂ ਦੀ ਜਿੰਦਗੀ ਨੂੰ ਵੀ ਦਾਅ ’ਤੇ ਲਗਾ ਦਿੱਤਾ।

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਟਰਾਂਸਪੋਰਟ ਮੰਤਰੀ ਖਤਰਨਾਕ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਟਰਾਂਸਪੋਰਟ ਮੰਤਰੀ ਆਪਣੀ ਗੱਡੀ ਦੇ ਸਨਰੁੱਫ ਤੋਂ ਬਾਹਰ ਨਿਕਲ ਕੇ ਹੱਥ ਹਿਲਾਉਂਦੇ ਹੋਏ ਨਜਰ ਆ ਰਹੇ ਹਨ। ਮੰਤਰੀ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਭਿਆਨਕ ਸਟੰਟ

ਗੰਨਮੈਨਾਂ ਦੀ ਜਿੰਦਗੀ ਵੀ ਲਗਾਈ ਦਾਅ ’ਤੇ: ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੈਸ਼ਨਲ ਹਾਈਵੇ ਦੀ ਦੱਸੀ ਜਾ ਰਹੀ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੀ ਰਫਤਾਰ ਕਾਫੀ ਹੈ। ਇਸ ਦੇ ਨਾਲ ਹੀ ਮੰਤਰੀ ਦੇ ਨਾਲ ਉਨ੍ਹਾਂ ਦੇ ਦੋ ਗੰਨਮੈਨ ਵੀ ਬਾਹਰ ਮੰਤਰੀ ਦੇ ਸੁਰੱਖਿਆ ਦੇ ਲਈ ਲਟਕ ਰਹੇ ਹਨ। ਮੰਤਰੀ ਨੇ ਆਪਣੇ ਇਸ ਸਟੰਟ ਦੇ ਨਾਲ ਦੋਵੇਂ ਸੁਰੱਖਿਆ ਕਰਮੀਆਂ ਦੀ ਜਾਨ ਨੂੰ ਖਤਰੇ ’ਚ ਪਾ ਦਿੱਤਾ ਹੈ।

ਮੰਤਰੀ ਦਾ ਸਪਸ਼ਟੀਕਰਨ: ਉੱਥੇ ਹੀ ਦੂਜੇ ਪਾਸੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਉਹ ਚੋਣ ਜਿੱਤੇ ਸੀ ਉਸ ਸਮੇਂ ਦੀ ਇਹ ਵੀਡੀਓ ਹੈ। ਹਾਲਾਂਕਿ ਵੀਡੀਓ ’ਚ ਪਾਇਲਟ ਗੱਡੀਆਂ ਦੇ ਦਿਖਣ ’ਤੇ ਸਵਾਲ ਹੋਰ ਵੀ ਜਿਆਦਾ ਖੜੇ ਹੋ ਰਹੇ ਹਨ।

  • ਸਵਾਲਾਂ ਦੇ ਘੇਰੇ 'ਚ ਮੇਰੀ ਵੀਡੀਓ ਕਰੀਬ 3 ਮਹੀਨੇ ਪੁਰਾਣੀ ਇੱਕ ਜਿੱਤ ਰੈਲੀ ਦੀ ਹੈ ਜੋ ਗ਼ੈਰ-ਜ਼ਿੰਮੇਵਾਰ ਵਿਰੋਧੀ ਪਾਰਟੀਆਂ ਵਲੋਂ ਵਾਇਰਲ ਕੀਤੀ ਗਈ ਹੈ ਕਿਉਂਕਿ ਉਹ ਸਾਡੇ ਕੰਮ ਦੇਖ ਕੇ ਬੌਖਲਾਏ ਹੋਏ ਹਨ।

    ਮੈਂ ਇਸ ਦੇਸ਼ ਦਾ ਇੱਕ ਜ਼ਿੰਮੇਵਾਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਇਹ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਹੈ!

    — Laljit Bhullar AAP (@Laljitbhullar) June 10, 2022 " class="align-text-top noRightClick twitterSection" data=" ">

ਮੰਤਰੀ ਨੇ ਮੰਗੀ ਮੁਆਫੀ: ਉੱਠ ਰਹੇ ਸਵਾਲਾਂ ’ਤੇ ਮੰਤਰੀ ਦਾ ਕਹਿਣਾ ਹੈ ਕਿ ਜਿੱਤ ਤੋਂ ਬਾਅਦ ਜਦੋਂ ਉਹ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਛੱਡਣ ਦੇ ਲਈ ਆਇਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵੀਡੀਓ ਨੂੰ ਲੈ ਕੇ ਮੰਤਰੀ ਨੇ ਕਿਹਾ ਕਿ ਜੇਕਰ ਇਸ ਚ ਕੁਝ ਗਲਤ ਹੈ ਤਾਂ ਉਹ ਉਸ ਲਈ ਮੁਆਫੀ ਮੰਗਦੇ ਹਨ।

ਮੰਤਰੀ ਅਤੇ ਗੰਨਮੈਨਾਂ ਨੂੰ ਇੱਕ ਸਾਲ ਦੀ ਕੈਦ ਸੰਭਵ: ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾ: ਕਮਲਜੀਤ ਸੋਈ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਦੀ ਜੋ ਵੀਡੀਓ ਆਈ ਹੈ, ਉਹ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ। ਇਹ ਮੋਟਰ ਵਹੀਕਲ ਐਕਟ ਦੀ ਧਾਰਾ 184F ਅਧੀਨ ਆਉਂਦਾ ਹੈ। ਇਸ ਵਿੱਚ ਟਰਾਂਸਪੋਰਟ ਮੰਤਰੀ ਅਤੇ ਉਨ੍ਹਾਂ ਦੇ ਗੰਨਮੈਨਾਂ ਨੂੰ ਇੱਕ ਸਾਲ ਦੀ ਕੈਦ ਹੋ ਸਕਦੀ ਹੈ। ਜੁਰਮਾਨਾ 1 ਹਜ਼ਾਰ ਤੋਂ 10 ਹਜ਼ਾਰ ਰੁਪਏ ਤੱਕ ਵੀ ਹੋ ਸਕਦਾ ਹੈ। ਜੇਕਰ ਇਨਫੋਰਸਮੈਂਟ ਏਜੰਸੀਆਂ ਚਾਹੁਣ ਤਾਂ ਕਈ ਜੁਰਮਾਨੇ ਹੋਰ ਵੀ ਵੱਧ ਹੋ ਸਕਦੇ ਹਨ। ਇਹ ਦਿਖਾ ਕੇ ਮੰਤਰੀ ਨਾ ਸਿਰਫ਼ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ, ਸਗੋਂ ਹੋਰ ਲੋਕਾਂ ਨੂੰ ਵੀ ਅਜਿਹਾ ਖ਼ਤਰਾ ਉਠਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਸੜਕੀ ਵਿਵਹਾਰ ਚੰਗਾ ਨਹੀਂ ਹੈ।

ਇਹ ਵੀ ਪੜੋ: ਵਿਜੇ ਸਿੰਗਲਾ ਦੀ ਨਿਆਂਇਕ ਹਿਰਾਸਤ ’ਚ ਵਾਧਾ

Last Updated :Jun 10, 2022, 6:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.