ETV Bharat / city

ਪੰਜਾਬ ਦੇ ਚੋਣ ਰੰਗ, ਨਾਅਰਿਆਂ ਰਾਹੀਂ ਵੀ ਜਾਰੀ ਜੰਗ

author img

By

Published : Feb 10, 2022, 8:06 PM IST

ਨਾਅਰੇ ਚੋਣਾਂ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਨਾਅਰਿਆਂ ਨੇ ਜਿੱਤ ਅਤੇ ਹਰ ਦੀ ਭੂਮਿਕਾ ਅਦਾ ਕੀਤੀ ਹੈ। ਪੰਜਾਬ ਵਿਚ ਵੀ ਉਮੀਦਵਾਰ ਨਾਅਰਿਆਂ ਨੂੰ ਮਜਬੂਤ ਸਾਥੀ ਬਣਾ ਕੇ ਚੋਣ ਲੜ ਰਹੇ ਹਨ (new slogans to attract the voters)।

ਪੰਜਾਬ ਦੀ ਚੋਣ, ਨਾਅਰਿਆ ਰਾਹੀਂ ਵੀ ਜੰਗ
ਪੰਜਾਬ ਦੀ ਚੋਣ, ਨਾਅਰਿਆ ਰਾਹੀਂ ਵੀ ਜੰਗ

ਚੰਡੀਗੜ੍ਹ : ਜੋ ਕਿਹਾ ਓਹ ਕੀਤਾ, ਜੋ ਕਹਾਂਗੇ ਓਹ ਕਰਾਂਗੇ, ਘਰ ਘਰ ਵਿਚ ਚੱਲੀ ਗੱਲ, ਚੰਨੀ ਕਰਦੈ ਮਸਲੇ ਹੱਲ, ਮੰਗਦੇ ਹੋ ਸਰਬਤ ਦਾ ਭਲਾ, ਕਰੋਂ ਮੋਰਚੇ ਦੀ ਚੜ੍ਹਦੀ ਕਲਾਂ , ਨਵਾਂ ਪੰਜਾਬ , ਭਾਜਪਾ ਦੇ ਨਾਲ ‘, ਪਹਿਲਾ ਦਿੱਲੀ ਬਦਲੀ , ਹੁਣ ਪੰਜਾਬ ਬਦਲੇਗਾ , ਕੇਜਰੀਵਾਲ ਕੇਜਰੀਵਾਲ –ਸਾਰਾ ਪੰਜਾਬ ਤੇਰੇ ਨਾਲ , ਇਕ ਮੌਕਾ ਕੇਜਰੀਵਾਲ ਨੂੰ ਵਗੇਰ੍ਹਾ–ਵਗੇਰ੍ਹਾ ਅਜਿਹੇ ਨਾਅਰੇ ਹਨ , ਜੋ ਅੱਜ ਕਲ੍ਹ ਪੰਜਾਬ ਦੀ ਚੋਣ ਫਿਜ਼ਾ ਵਿਚ ਗੂੰਜ ਰਹੇ ਹਨ। ਪਾਰਟੀਆਂ ਦਾ ਜਿੰਨ੍ਹਾ ਜੋਰ ਵੋਟਾਂ ਲਈ ਲੱਗ ਰਿਹਾ ਹੈ , ਉਂਨ੍ਹਾ ਹੀ ਜੋਰ ਨਾਅਰਿਆਂ ‘ਤੇ ਵੀ ਲੱਗ ਰਿਹਾ ਹੈ। ਕੋਰੋਨਾ ਕਾਰਨ ਚੋਣ ਮੀਟਿੰਗਾਂ 'ਤੇ ਪਾਬੰਦੀ ਤੋਂ ਬਾਅਦ, ਡਿਜੀਟਲ ਮੁਹਿੰਮਾਂ ਨੇ ਆਪਣੀ ਮਹੱਤਤਾ ਵਧਾ ਦਿੱਤੀ ਹੈ।

ਉਂਝ ਚੋਣਾਂ ਵਿੱਚ ਨਾਅਰਿਆਂ (new slogans to attract the voters)ਦੀ ਭੂਮਿਕਾ ਹਮੇਸ਼ਾ ਹੀ ਅਹਿਮ ਰਹੀ ਹੈ । ਕੁਝ ਨਾਅਰੇ ਅਜਿਹੇ ਹੁੰਦੇ ਹਨ ਜੋ ਲੋਕਾਂ ਦੇ ਮਨਾਂ ਵਿਚ ਬੈਠ ਜਾਂਦੇ ਹਨ। 'ਜੈ ਜਵਾਨ, ਜੈ ਕਿਸਾਨ', 'ਗਰੀਬੀ ਹਟਾਓ', 'ਇੰਡੀਆ ਸ਼ਾਈਨਿੰਗ' ‘ਮੈ ਹੂੰ ਚੌਕੀਦਾਰ’ ਅਤੇ 'ਅਬਕੀ ਬਾਰ, ਮੋਦੀ ਸਰਕਾਰ' ਵਰਗੇ ਨਾਅਰੇ ਕੁਝ ਅਜਿਹੇ ਨਾਅਰੇ ਹਨ ਜਿਨ੍ਹਾਂ ਨੂੰ ਭਾਰਤੀ ਰਾਜਨੀਤੀ ਵਿਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਕਈ ਵਾਰ ਇਹ ਨਾਅਰੇ ਇੰਨੇ ਮਕਬੂਲ ਹੋ ਗਏ ਕਿ ਜਿੱਤ ਹਾਰ ਦੇ ਫੈਸਲੇ ਵਿਚ ਨਾਅਰੇ ਦੀ ਭੂਮਿਕਾ ਪ੍ਰਮੁਖ ਰਹੀ। ਕਈ ਨਾਅਰੇ ਅਜਿਹੇ ਹੁੰਦੇ ਰਹੇ ਹਨ ਜੋ ਬੁਰਾਈਆਂ ‘ਤੇ ਵਿਅੰਗ ਬਾਨ ਕਸਦੇ ਹਨ।
ਪੰਜਾਬ (Punjab election) ਵਿਚ ਚਲ ਰਹੇ ਨਾਅਰਿਆ ਦੀ ਖਾਸ ਗੱਲ ਇਹ ਹੈ ਕਿ ਹਰ ਪਾਰਟੀ ਨੇ ਪੰਜਾਬ ਦੇ ਵਿਕਾਸ ਨੂੰ ਆਧਾਰ ਬਣਇਆ ਹੈ, ਭਾਵੇਂ ਨਾਅਰਾ ਸੱਤਾਧਾਰੀ ਪਾਰਟੀ ਕਾਂਗਰਸ ਦਾ ਹੀ ਕਿਓਂ ਨਾ ਹੋਵੇਂ, ਜੋ ਹੁਣ ਸੱਤਾ ਵਿਚ ਰਹੀ ਅਤੇ ਹਰ ਵਾਇਦਾ ਪੂਰਾ ਕੀਤੇ ਜਾਣ ਦੇ ਦਾਅਵੇ ਕਰ ਰਹੀ ਹੈ। ਆਓ ਜਾਣਦੇ ਹਾਂ ਕੀ ਕੁਝ ਹੈ ਇਨ੍ਹਾਂ ਨਾਅਰਿਆਂ ਵਿੱਚ

ਕਾਂਗਰਸ ਦੇ ਨਾਅਰੇ –

ਕਾਂਗਰਸ ਦੇ ਨਾਅਰਿਆਂ ‘ਤੇ ਵੀ ਵਿਵਾਦ ਰਿਹਾ ਹੈ। ਜਦ ਪੰਜਾਬ ਚੋਣਾਂ ਲਈ ਜਾਬਤਾ ਨਹੀ ਲਾਗੂ ਹੋਇਆ ਸੀ, ਤਦ ਹੀ ਪੰਜਾਬ ਦੇ ਵਿਕਾਸ ਅਤੇ ਕੰਮਾਂ ਦੇ ਨਾਮ ‘ਤੇ ਮੁਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰਾਂ ਅਤੇ ਫ੍ਲੇਕ੍ਸਾਂ ਦੀ ਸ਼ਹਿਰ- ਸ਼ਹਿਰ, ਗਲੀ ਗਲੀ ਭਰਮਾਰ ਹੋ ਗਈ ਸੀ। ਉਸ ਸਮੇਂ ਕਾਂਗਰਸ ਵੱਲੋ ਮੁਖਮੰਤਰੀ ਦੇ ਚਿਹਰੇ ਦਾ ਐਲਾਨ ਨਹੀ ਹੋਇਆ ਸੀ। ਤਦ ਕਾਂਗਰਸ ਵਿਚੋਂ ਹੀ ਸਿਰਫ ਚੰਨੀ ਦੇ ਹੀ ਪਰਚਾਰ ਵਿਰੁਧ ਇਤਰਾਜ਼ ਕੀਤਾ ਗਿਆ ਸੀ। ‘ਘਰ ਘਰ ਵਿਚ ਚੱਲੀ ਗੱਲ , ਚੰਨੀ ਕਰਦਾ ਮਸਲੇ ਹੱਲ ‘ ਇਹ ਨਾਅਰਾ ਉਸ ਸਮੇਂ ਤੋ ਹੀ ਪ੍ਰਚਾਰਿਤ ਹੋ ਰਿਹਾ ਸੀ।

ਇਹ ਨਾਅਰਾ ਲੋਕਾਂ ਵਿਚ ਐਨਾ ਚਰਚਿਤ ਹੋਇਆ ਕਿ ਇਸ ਨਾਅਰੇ ‘ਤੇ ਸੋਸ਼ਲ ਮੀਡੀਆ ਅਨੇਕਾਂ ਵੀਡੀਓ ਬਣ ਗਏ . ਅੱਜ ਇਹ ਨਾਅਰਾ ਕਾਂਗਰਸ ਦਾ ਪ੍ਰਮੁਖ ਨਾਅਰਾ ਬਣ ਗਿਆ ਹੈ। ਕਾਂਗਰਸ ਦੇ ਹੋਰ ਨਾਅਰਿਆ ਵਿਚ ‘ ਦਿਲ ‘ਚ ਪੰਜਾਬ , ਜਿੱਤੇਗੀ ਪੰਜਾਬੀਅਤ‘,‘ਨਵੀ ਸੋਚ ,ਨਵਾਂ ਪੰਜਾਬ‘,‘ਪੰਜਾਬ ਦੀ ਚੜ੍ਹਦੀ ਕਲਾਂ , ਕਾਂਗਰਸ ਮੰਗੇ ਸਰਬਤ ਦਾ ਭਲਾ ਸ਼ਾਮਲ ਹਨ। ਸਰਬਤ ਦੇ ਭਲੇ ਦਾ ਨਾਅਰਾ ਵਿਵਾਦਾਂ ਵਿਚ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਸ ਨਾਅਰੇ ‘ਤੇ ਇਤਰਾਜ਼ ਕੀਤਾ ਹੈ ਕਿ ਸਿਖ ਧਰਮ ਦੇ ਨਾਅਰੇ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਧਾਰਮਿਕ ਸ਼ਬਦ ਨੂੰ ਰਾਜਨੀਤੀ ਲਈ ਇਸਤੇਮਾਲ ਕਰਨਾ ਗਲਤ ਹੈ।

ਅਕਾਲੀ ਦਲ ਦੇ ਨਾਅਰੇ –

ਸਾਲ 2017 ਵਿਚ ਅਕਾਲੀ ਦਲ ਨੇ ‘ ਰਾਜ ਨਹੀ ਸੇਵਾ ‘ ਦਾ ਨਾਅਰਾ ਦਿੱਤਾ ਸੀ . ਅਕਾਲੀ ਦਲ ਸਾਲ 2017 ਵਿਚ ਵਿਧਾਨ ਸਭਾ ਚੋਣ ਹਾਰ ਗਿਆ ਸੀ . ਅਕਾਲੀ ਦਲ ਦੇ ਸਾਲ 2007 ਤੋ 2017 ਤਕ ਚੱਲੇ ਰਾਜ ਤੋ ਸੂਬੇ ਵਿਚ ਵਿਰੋਧ ਵੱਧ ਗਿਆ ਸੀ। ‘ ਰਾਜ ਨਹੀ ਸੇਵਾ ‘ ਦਾ ਨਾਅਰਾ ਅਕਾਲੀ ਦਲ ਲਈ ਲੋਕਾਂ ਦੀ ਨਾਰਾਜਗੀ ਪ੍ਰਗਟ ਕਰ ਗਿਆ ਸੀ। ਇਸ ਵਾਰ ਅਕਾਲੀ ਦਲ ਦੇ ਨਾਅਰਿਆ ਵਿਚ ‘ ਜੋ ਕਿਹਾ ਉਹ ਕੀਤਾ , ਜੋ ਕਹਾਂਗੇ ਉਹ ਕਰਾਂਗੇ‘, ‘ਹਰ ਪੰਜਾਬ ਨੂੰ ਵਿਸ਼ਵਾਸ,ਸੁਖਬੀਰ ਕਰੇਗਾ ਵਿਕਾਸ ‘, ‘ਕਰੇਗਾ ਤਰੱਕੀ ਅਪਾਰ,ਅਕਾਲੀ–ਬਸਪਾ ਸਰਕਾਰ ‘, ‘ ਬਣੁਗੀ ਗੱਲ,ਨਿਕਲੂ ਹੱਲ,ਆ ਰਿਹਾ ਅਕਾਲੀ ਦਲ‘,’ਪੰਜਾਬ ਦੀ ਬਦਲੇਗਾ ਤਕਦੀਰ,ਸੁਖਬੀਰ ਵੀਰ‘।

ਭਾਜਪਾ –

ਪੰਜਾਬ ਭਾਜਪਾ ਨੇ 'ਨਵਾਂ ਪੰਜਾਬ ਭਾਜਪਾ ਦੇ ਨਾਲ' 'ਤੇ ਥੀਮ ਗੀਤ ਰਿਲੀਜ਼ ਕੀਤਾ ਹੈ । ਗਾਇਕ ਦਲੇਰ ਮਹਿੰਦੀ ਨੇ ਭਾਜਪਾ ਦਾ ਥੀਮ ਗੀਤ ਗਾਇਆ ਹੈ। ਇਸ ਗੀਤ ਰਾਹੀਂ ਭਾਜਪਾ ਨੇ ਨਵੇਂ ਪੰਜਾਬ ਦਾ ਸੁਨੇਹਾ ਦਿੱਤਾ ਹੈ।ਭਾਜਪਾ ਅਤੇ ਉਸਦੇ ਗਠਜੋੜ ਵਾਲੀਆ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਵੱਲੋਂ ਸਾਂਝੇ ਤੌਰ ‘ਤੇ ਨਾਅਰੇ ਦਿੱਤੇ ਗਏ ਹਨ। ’ਵੱਡੇ ਫੈਸਲੇ , ਘੱਟ ਹੋਏ ਫਾਸਲੇ ‘, ‘ ਸਿਰਜਾਂਗੇ ਨਵਾਂ ਪੰਜਾਬ , ਭਾਜਪਾ ਦੇ ਨਾਲ ‘, ‘ਸਭ ਤੋ ਪਹਿਲਾ ਪੰਜਾਬ‘, ਸੋਚ ਵਿਕਾਸ ਦੀ , ਨਵੇਂ ਪੰਜਾਬ ਦੀ ‘, ‘ਗੱਲ ਰਾਜ ਦੀ , ਗੱਲ ਪੰਜਾਬ ਦੀ ‘,।

ਆਮ ਆਦਮੀ ਪਾਰਟੀ ਦੇ ਨਾਅਰੇ –

‘ਕੇਜਰੀਵਾਲ–ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ ‘, ਪੰਜਾਬ ਦੀ ਆਣ–ਬਾਨ–ਸ਼ਾਨ , ਭਗਵੰਤ ਮਾਨ ‘, ਇਕ ਮੌਕਾ ਕੇਜਰੀਵਾਲ ਨੂੰ ‘, ‘ਪਹਿਲਾ ਦਿੱਲੀ ਬਦਲੀ, ਹੁਣ ਪੰਜਾਬ ਬਦਲੇਗਾ ‘।

ਸੰਯੁਕਤ ਸਮਾਜ ਮੋਰਚਾ –

ਚੋਣ ਲੜ ਰਹੇ ਕਿਸਾਨਾਂ ਦੇ ਸੰਗਠਨ ਸੰਯੁਕਤ ਸਮਾਜ ਮੋਰਚਾ ਨੇ ਵੀ ਨਾਅਰੇ ਦਿੱਤੇ ਹਨ। ਪੰਜਾਬੀਓ , ਮੰਗਦੇ ਹੋ ਸਰਬਤ ਦਾ ਭਲਾ ,ਕਰੋ ਮੋਰਚੇ ਦੀ ਚੜ੍ਹਦੀ ਕਲਾਂ ਅਤੇ ਆਓ ਪੰਜਾਬੀਓ ਪੰਜਾਬ ਬਚਾਈਏ, ਹਨ।

ਮੁੱਦੇ ਦੀ ਥਾਂ ਚਿਹਰੇ ਨੂੰ ਤਰਜੀਹ

ਹਰ ਉਮੀਦਵਾਰ ਸਥਾਨਕ ਮੁੱਦੇ ਦੀ ਬਜਾਏ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ ਵਜੋਂ ਪੇਸ਼ ਕਰ ਰਿਹਾ ਹੈ। ਕਿਸੇ ਵੀ ਪਾਰਟੀ ਨੇ ਗਰੀਬੀ, ਬੇਰੁਜ਼ਗਾਰੀ, ਸਿੱਖਿਆ, ਮਹਿੰਗਾਈ, ਖੇਤੀ ਆਦਿ 'ਤੇ ਕੋਈ ਨਾਅਰਾ ਨਹੀਂ ਦਿੱਤਾ। ਖਾਸ ਗੱਲ ਇਹ ਵੀ ਹੈ ਕਿ ਹਰ ਪਾਰਟੀ ਦੇ ਏਜੰਡੇ ਵਿਚ ਮਾਫੀਆ ਰਾਜ ਦਾ ਅੰਤ , ਬੇਰੋਜ਼ਗਾਰੀ ਦਾ ਖਾਤਮਾ , ਡਰੱਗ ਦਾ ਮੁੱਦਾ ਪ੍ਰਮੁਖਤਾ ਨਾਲ ਹੈ, ਪਰ ਨਾਅਰਿਆਂ ਵਿਚ ਕਿਤੇ ਵੀ ਇਹ ਮੁੱਦੇ ਨਹੀ ਨਜ਼ਰ ਆ ਰਹੇ।

ਐਤਕੀ ਨਹੀਂ ਦਿਸ ਰਿਹਾ ਪ੍ਰਭਾਵਸ਼ਾਲੀ ਨਾਅਰਾ

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਅੱਗੇ ਰਖ ਕੇ ਲੜੀਆਂ ਸਨ। ਇਸ ਲਈ ਸਾਰੇ ਨਾਅਰੇ ਕੈਪਟਨ ਨਾਲ ਜੁੜੇ ਹੋਏ ਸਨ। ਜਿਵੇਂ ਪੰਜਾਬ ਦਾ ਕੈਪਟਨ, ਘਰ-ਘਰ ਕੈਪਟਨ, ਕੌਫੀ ਵਿਦ ਕੈਪਟਨ, ਪੂਰੇ ਪੰਜਾਬ ਦਾ ਕੈਪਟਨ, ਦੇ ਨਾਲ। ਪਰ ਇਸ ਵਾਰ ਕੋਈ ਅਜਿਹਾ ਜਿਆਦਾ ਪ੍ਰਭਾਵ ਪਾਉਣ ਵਾਲਾ ਨਾਅਰਾ ਨਹੀ ਨਜ਼ਰ ਆ ਰਿਹਾ, ਜੋ ਵੋਟਰਾਂ ਦਾ ਇਕਦਮ ਧਿਆਨ ਖਿਚਦਾ ਹੋਵੇ।

ਕੀ ਕਹਿੰਦੇ ਹਨ ਸ਼ੇਖਾਵਤ

ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦਾ ਭਾਜਪਾ ਦੇ ਨਾਅਰੇ ਬਾਰੇ ਕਹਿਣਾ ਸੀ ਕਿ ਇਸ ਨਾਅਰੇ ਬਾਰੇ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਵੇਗੀ। ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਸਮਝ ਰਹੇ ਹਨ। ਇਹੀ ਕਾਰਨ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ 5000 ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ, ਜਦਕਿ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਵੀ ਪੰਜਾਬ ਵਿੱਚ ਆਪਣਾ ਨਿਵੇਸ਼ ਆਨਲਾਈਨ ਕਰਨਾ ਪੈ ਰਿਹਾ ਹੈ। ਨਿਵੇਸ਼ ਲਈ ਸਭ ਤੋਂ ਜ਼ਰੂਰੀ ਸਥਿਰਤਾ ਅਤੇ ਸਵੈ-ਸ਼ਕਤੀ ਹੈ, ਜੋ ਕਾਂਗਰਸ ਸਰਕਾਰ ਕੋਲ ਨਹੀਂ ਹੈ।

ਮਨੋਵਿਗਿਆਨੀਆਂ ਦੀ ਵਖਰੀ ਰਾਏ

ਚੰਡੀਗੜ੍ਹ ਦੇ ਮਨੋਵਿਗਆਨ ਡਾਕਟਰ ਸੁਧੀਰ ਗੁਪਤਾ ਅਨੁਸਾਰ , ਨਾਅਰੇ ਅਸਲ ਵਿਚ ਲੋਕਾਂ ਦੇ ਮਨਾਂ ਵਿਚ ਇਹ ਚਿੱਤਰ ਬਣਾ ਦਿੰਦੇ ਹਨ ਅਤੇ ਇਸ ਨਾਲ ਵੋਟਰ ਦੇ ਮਨ ਵਿਚ ਇਕ ਧਾਰਨਾ ਵਿਕਸਿਤ ਹੋ ਜਾਂਦੀ ਹੈ .ਜੇਕਰ ਇਕ ਵਾਰ ਕਿਸੇ ਦੇ ਮਨ ਵਿਚ ਚਿਤਰ ਬਣ ਜਾਵੇ ਤਾਂ ਉਸਨੂੰ ਹਟਾਉਣਾ ਔਖਾ ਹੈ। ਉਂਨ੍ਹਾ ਅਨੁਸਾਰ , ਨਾਅਰੇ ਲੋਕਾਂ ਨੂੰ ਜਲਦੀ ਆਕ੍ਰਸ਼ਿਤ ਕਰਦੇ ਹਨ ਅਤੇ ਥੋੜੇ ਸ਼ਬਦਾਂ ਵਿਚ ਜਿਆਦਾ ਕਹਿ ਜਾਂਦੇ ਹਨ। ਇਸ ਲਈ ਚੋਣਾਂ ਵਿਚ ਨਾਅਰਿਆ ਦਾ ਵੀ ਅਲਗ ਇਤਹਾਸ ਹੈ।
ਇਹ ਵੀ ਪੜ੍ਹੋ:ਚੁਣੌਤੀਆਂ ਵਿੱਚ ਘਿਰੇ ਪੰਜਾਬ ਦੇ ਵੱਡੇ ਸਿਆਸੀ ਚਿਹਰੇ, ਵਕਾਰ ਲੱਗਿਆ ਦਾਅ ’ਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.