ETV Bharat / city

ਬੇਅਦਬੀ ਮਾਮਲੇ 'ਚ ਇਨਸਾਫ਼ ਸਿਰਫ਼ ਭਾਜਪਾ ਹੀ ਦਵਾ ਸਕਦੀ ਹੈ: ਸੋਮ ਪ੍ਰਕਾਸ਼

author img

By

Published : Jul 9, 2021, 10:53 PM IST

ਬੇਅਦਬੀ ਮਾਮਲੇ 'ਚ ਇਨਸਾਫ਼ ਸਿਰਫ਼ ਭਾਜਪਾ ਹੀ ਦਵਾ ਸਕਦੀ ਹੈ
ਬੇਅਦਬੀ ਮਾਮਲੇ 'ਚ ਇਨਸਾਫ਼ ਸਿਰਫ਼ ਭਾਜਪਾ ਹੀ ਦਵਾ ਸਕਦੀ ਹੈ

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 117 ਵਿਧਾਨ ਸਭਾ ਸੀਟਾਂ ਉਪਰ ਚੋਣ ਲੜੇਗੀ ਜਿਸ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜਨੀ ਹੈ ਇਨ੍ਹਾਂ ਉਪਰ ਵੀ ਚਰਚਾ ਕੀਤੀ ਗਈ ਹੈ।

ਚੰਡੀਗੜ੍ਹ: ਸੈਕਟਰ-37 ਸਥਿਤ ਪੰਜਾਬ ਭਾਜਪਾ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਰ ਕਮੇਟੀ ਦੀ ਬੈਠਕ ਕੀਤੀ ਗਈ ਅਤੇ ਬੈਠਕ ਖਤਮ ਹੋਣ ਤੋਂ ਬਾਅਦ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦਿਆਂ ਕੀ ਪੰਜਾਬ ਦੀਆਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 117 ਵਿਧਾਨ ਸਭਾ ਸੀਟਾਂ ਉਪਰ ਚੋਣ ਲੜੇਗੀ ਜਿਸ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ ਜਿਸ ਨੂੰ ਲੈ ਕੇ ਭਾਜਪਾ ਵੱਲੋਂ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜਨੀ ਹੈ ਇਨ੍ਹਾਂ ਉਪਰ ਵੀ ਚਰਚਾ ਕੀਤੀ ਗਈ ਹੈ।

ਇਹ ਵੀ ਪੜੋ: ਮੋਹਨ ਭਾਗਵਤ ਦਾ DNA ਨਿਕਲੇਗਾ ਇਰਾਨੀ: ਜਥੇਦਾਰ

ਇਸ ਦੌਰਾਨ ਅਸ਼ਵਨੀ ਸ਼ਰਮਾ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਅਨਿਲ ਜੋਸ਼ੀ ਵੱਲੋਂ ਉਨ੍ਹਾਂ ਨੂੰ 5 ਸਵਾਲ ਪੁੱਛੇ ਗਏ ਹਨ ਜਿਸ ਦਾ ਜਵਾਬ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਨਿਲ ਜੋਸ਼ੀ ਨੂੰ ਸ਼ੋਅ ਕਾਜ਼ ਨੋਟਿਸ ਭੇਜਿਆ ਗਿਆ ਸੀ ਜਿਸ ਦਾ ਜਵਾਬ ਉਨ੍ਹਾਂ ਨੇ ਦੇ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਅੱਗੇ ਅਨੁਸ਼ਾਸਨਿਕ ਕਮੇਟੀ ਨੂੰ ਅੱਗੇ ਭੇਜ ਦਿੱਤਾ ਹੈ ਉਸ ਬਾਰੇ ਫੈਸਲਾ ਅਨੁਸ਼ਾਸਨਿਕ ਕਮੇਟੀ ਹੀ ਤੈਅ ਕਰੇਗੀ।

ਇਸ ਦੌਰਾਨ ਅਸ਼ਵਨੀ ਸ਼ਰਮਾ ਨੂੰ ਇਹ ਵੀ ਸਵਾਲ ਕੀਤਾ ਗਿਆ ਕਿ ਐੱਸਆਈਟੀ ਵੱਲੋਂ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਪਹਿਲਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਜਿਸ ਬਾਰੇ ਅਸ਼ਵਨੀ ਸ਼ਰਮਾ ਨੇ ਜਵਾਬ ਦਿੰਦੇ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਭਾਵੇਂ ਉਹ ਕੋਈ ਵੀ ਡੇਰੇ ਨਾਲ ਸਬੰਧਤ ਹੋਣ।

ਬੇਅਦਬੀ ਮਾਮਲੇ 'ਚ ਇਨਸਾਫ਼ ਸਿਰਫ਼ ਭਾਜਪਾ ਹੀ ਦਵਾ ਸਕਦੀ ਹੈ

ਉਥੇ ਹੀ ਇਸ ਦੌਰਾਨ ਭਾਜਪਾ ਦੇ ਸੀਨੀਅਰ ਲੀਡਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ 117 ਵਿਧਾਨ ਸਭਾ ਸੀਟਾਂ ਉਪਰ ਭਾਜਪਾ ਚੋਣ ਲੜੇਗੀ ਜਿਸ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ ਹਾਲਾਂਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਚੋਣ ਲੜਨ ਵਾਲੇ ਦਿੱਤੇ ਗਏ ਬਿਆਨ ’ਤੇ ਪਲਟਵਾਰ ਕਰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਕਿਸਾਨ ਖ਼ੁਦ ਇਕਮੱਤ ਨਹੀਂ ਹਨ ਕੁਝ ਕਿਸਾਨ ਚੋਣ ਲੜਨ ਦੀ ਗੱਲ ਕਰ ਰਹੇ ਹਨ ਕੁਛ ਨਹੀਂ ਲੜਨ ਦੀ ਗੱਲ ਕਰ ਰਹੇ ਹਨ ਹਾਲਾਂਕਿ 8 ਮਹੀਨੇ ਬਾਅਦ ਚੋਣਾਂ ਹੋਣੀਆਂ ਹਨ ਉਸ ਸਮੇਂ ਕੀ ਹਾਲਾਤ ਹੋਣਗੇ ਇਸ ਬਾਰੇ ਵੀ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਇਸ ਦੌਰਾਨ ਸੋਮ ਪ੍ਰਕਾਸ਼ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਢੇ ਚਾਰ ਸਾਲ ਕਾਂਗਰਸ ਸਰਕਾਰ ਨੂੰ ਹੋ ਚੁੱਕੇ ਹਨ ਹੁਣ ਤੱਕ ਬੇਅਦਬੀ ਬੇਅਦਬੀਆਂ ਦੇ ਮਾਮਲੇ ’ਚ ਇਨਸਾਫ ਨਹੀਂ ਦਿਵਾ ਸਕੀ ਅਤੇ ਅਕਾਲੀਆਂ ਦੇ ਰਾਜ ਵਿਚ ਇਹ ਘਟਨਾ ਵਾਪਰੀ ਸੀ ਬੇਅਦਬੀਆਂ ਦੇ ਮਾਮਲੇ ਦਾ ਇਨਸਾਫ ਸਿਰਫ਼ ਭਾਜਪਾ ਹੀ ਦਿਵਾ ਸਕਦੀ ਹੈ।

ਸੋਮ ਪ੍ਰਕਾਸ਼ ਨੂੰ ਇਹ ਵੀ ਪੁੱਛਿਆ ਗਿਆ ਕਿ ਭਾਜਪਾ ਵੱਲੋਂ ਕਿਸ ਪਾਰਟੀ ਨਾਲ ਗੱਠਜੋੜ ਕੀਤਾ ਜਾਵੇਗਾ ਹਾਲਾਂਕਿ ਉਨ੍ਹਾਂ ਨੇ ਬਿਨਾਂ ਨਾਮ ਲੈਂਦਿਆਂ ਇਹ ਜ਼ਰੂਰ ਸੰਕੇਤ ਦਿੱਤੇ ਕਿ ਸਿਆਸਤ ਵਿਚ ਗੱਠਜੋੜ ਹੋ ਸਕਦਾ ਹੈ ਅਤੇ ਸਿਆਸਤ ਵਿੱਚ ਸਭ ਕੁਝ ਸੰਭਵ ਹੈ।

ਇਹ ਵੀ ਪੜੋ: KLF ਦੀ ਵੱਡੀ ਸਾਜਿਸ਼ ਬੇਨਕਾਬ,ਨੈਣਾ ਦੇਵੀ ਮਾਰਗ ਤੋਂ ਮਿਲਿਆ ਹੈਂਡ ਗ੍ਰਨੇਡ

ETV Bharat Logo

Copyright © 2024 Ushodaya Enterprises Pvt. Ltd., All Rights Reserved.